DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਖੀਰਲੇ ਦਿਨ ਚੋਣ ਪ੍ਰਚਾਰ ਭਖਾਇਆ

ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਦੀਆਂ 14 ਸਤੰਬਰ ਨੂੰ ਪੈਣ ਵਾਲੀਆਂ ਵੋਟਾਂ ਲਈ 12 ਦਸੰਬਰ ਸ਼ਾਮ ਨੂੰ ਚੋਣ ਪ੍ਰਚਾਰ ਸਮਾਪਤ ਹੋ ਗਿਆ ਹੈ। ਇਨ੍ਹਾਂ ਚੋਣਾਂ ਲਈ ਸੀਮਤ ਸੱਤ ਦਿਨ ਹੀ ਹੋਣ ਕਰ ਕੇ ਸਾਰਿਆਂ ਨੇ ਦਿਨ ਰਾਤ ਇੱਕ ਕਰ ਕੇ...

  • fb
  • twitter
  • whatsapp
  • whatsapp
Advertisement

ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਦੀਆਂ 14 ਸਤੰਬਰ ਨੂੰ ਪੈਣ ਵਾਲੀਆਂ ਵੋਟਾਂ ਲਈ 12 ਦਸੰਬਰ ਸ਼ਾਮ ਨੂੰ ਚੋਣ ਪ੍ਰਚਾਰ ਸਮਾਪਤ ਹੋ ਗਿਆ ਹੈ। ਇਨ੍ਹਾਂ ਚੋਣਾਂ ਲਈ ਸੀਮਤ ਸੱਤ ਦਿਨ ਹੀ ਹੋਣ ਕਰ ਕੇ ਸਾਰਿਆਂ ਨੇ ਦਿਨ ਰਾਤ ਇੱਕ ਕਰ ਕੇ ਰੱਖਿਆ। ਪਹਿਲੇ ਦਿਨ ਤੋਂ ਹੀ ਅੱਧੀ ਅੱਧੀ ਰਾਤ ਤੱਕ ਚੋਣ ਮੀਟਿੰਗਾਂ ਹੁੰਦੀਆਂ ਰਹੀਆਂ ਜਿਸ ਕਰ ਕੇ ਠੰਢ ’ਚ ਵੀ ਮਾਹੌਲ ਗਰਮਾਇਆ ਰਿਹਾ।

ਐਤਕੀਂ ਚੋਣ ਲੜਨ ਵਾਲ਼ੀਆਂ ਧਿਰਾਂ ਦੀ ਗਿਣਤੀ ਵੱਧ ਹੈ। ਭਾਜਪਾ ਨੇ ਇਕੱਲਿਆਂ ਚੋਣ ਰਹੀ ਹੈ ਇਹ ਕਮਾਨ ਸ਼ਾਹੀ ਪਰਿਵਾਰ ਦੀ ਧੀ ਜੈਇੰਦਰ ਕੌਰ ਦੇ ਹੱਥ ’ਚ ਹੈ। ਉਨ੍ਹਾਂ ਦੇ ਕਰੀਬੀ ਹਰਵਿੰਦਰ ਹਰਪਾਲਪੁਰ ਨੇ ਭਰਵੇਂ ਹੁੰਗਾਰੇ ਦਾ ਦਾਅਵਾ ਕੀਤਾ ਹੈ। ਰਾਜਪੁਰਾ ’ਚ ਭਾਜਪਾ ਦੇ ਜਗਦੀਸ਼ ਜੱਗਾ ਨੇ ਵੀ ਵਿਰੋਧੀਆਂ ਨੂੰ ਵਕਤ ਪਾਈ ਰੱਖਿਆ।

Advertisement

ਪਿਛਲੀ ਵਾਰ ‘ਆਪ’ ਨੇ ਵੀ ਇਸ ਕਦਰ ਸਰਗਰਮ ਨਹੀਂ ਸੀ ਤੇ ਐਤਕੀਂ ਤਾਂ ਮੁੱਖ ਧਿਰ ਹੈ। ਜ਼ਿਲ੍ਹੇ ਦੇ ਸਾਰੇ ਹੀ ਹਲਕਿਆਂ ਵਿੱਚ ‘ਆਪ’ ਦੇ ਵਿਧਾਇਕ ਹਨ, ਜੋ ਅਗਵਾਈ ਕਰ ਰਹੇ ਹਨ ਪਰ ਸਨੌਰ ਵਿੱਚ ‘ਆਪ’ ਵਿਧਾਇਕ ਹਰਮੀਤ ਪਠਾਣਮਾਜਰਾ ਦੀ ਬਗ਼ਾਵਤ ਕਰ ਕੇ ਰਣਜੋਧ ਸਿੰਘ ਹਡਾਣਾ ਨੂੰ ਹਲਕਾ ਇੰਚਾਰਜ ਲਾਇਆ ਗਿਆ ਹੈ, ਜੋ ਵਧੀਆ ਕਾਰਗੁਜ਼ਾਰੀ ਸਿੱਧ ਕਰਨ ਲਈ ਹੋਰਨਾ ਨਾਲ਼ੋਂ ਵੱਧ ਸਰਗਰਮ ਹਨ ਕਿ ਉਨ੍ਹਾਂ ਦੇ ਹਲਕੇ ਸਨੌਰ ਵਿੱਚ ਪੰਚਾਇਤ ਸਮਿਤੀ ਦੇ ਪੰਜਾਬ ਭਰ ਵਿੱਚੋਂ ਸਭ ਤੋਂ ਵੱਧ (10) ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ ਹਨ। ਉਂਜ, ਧਾਂਦਲੀਆਂ ਦੇ ਦੋਸ਼ ਵੀ ਲੱਗ ਰਹੇ ਹਨ।

Advertisement

ਸਨੌਰ ਵਿੱਚ ਕਾਂਗਰਸ ਅਤੇ ਬਾਦਲ ਦਲ ਨਾਲ਼ੋਂ ਅਕਾਲੀ ਦਲ ਪੁਨਰ ਸੁਰਜੀਤ ਦੀ ਤਰਫੋਂ ਚੰਦੂਮਾਜਰਾ ਗਰੁੱਪ ਦੇ ਉਮੀਦਵਾਰਾਂ ਦੀ ਗਿਣਤੀ ਕਿਤੇ ਵੱਧ ਹੈ। ਚੰਗਾ ਦਬਦਬਾ ਤੇ ਜਿਸ ਕਰ ਕੇ ਚੋਣਾਂ ਲੜਨ ’ਚ ਵਿਸ਼ੇਸ਼ ਮੁਹਾਰਤ ਰੱਖਣ ਵਜੋਂ ਪ੍ਰਸਿੱਧ ਚੰਦੂਮਾਜਰਾ ਪਰਿਵਾਰ ਹੀ ਸਨੌਰ ’ਚ ‘ਆਪ’ ਨਾਲ ਭਿੜਦਾ ਨਜ਼ਰ ਆਇਆ।

Advertisement
×