ਲਾਹਣ ਤੇ ਨਸ਼ੇ ਦੀਆਂ ਗੋਲੀਆਂ ਬਰਾਮਦ
ਸਦਰ ਪੁਲੀਸ ਨੇ ਦੋ ਵੱਖ-ਵੱਖ ਮਾਮਲਿਆਂ ’ਚ 140 ਨਸ਼ੇ ਦੀਆਂ ਗੋਲੀਆਂ, 300 ਲਿਟਰ ਲਾਹਣ ਬਰਾਮਦ ਕਰਕੇ ਕੇਸ ਦਰਜ ਕੀਤੇ ਹਨ। ਮੁਲਜ਼ਮਾਂ ਦੀ ਪਛਾਣ ਲਵਪ੍ਰੀਤ ਸਿੰਘ ਵਾਸੀ ਪਿੰਡ ਬੰਮਣਾ ਤੇ ਕਾਲਾ ਸਿੰਘ ਵਾਸੀ ਪਿੰਡ ਮਰੋੜੀ ਵੱਜੋਂ ਹੋਈ ਹੈ। ਸਦਰ ਪੁਲੀਸ ਅਨੁਸਾਰ...
Advertisement
ਸਦਰ ਪੁਲੀਸ ਨੇ ਦੋ ਵੱਖ-ਵੱਖ ਮਾਮਲਿਆਂ ’ਚ 140 ਨਸ਼ੇ ਦੀਆਂ ਗੋਲੀਆਂ, 300 ਲਿਟਰ ਲਾਹਣ ਬਰਾਮਦ ਕਰਕੇ ਕੇਸ ਦਰਜ ਕੀਤੇ ਹਨ। ਮੁਲਜ਼ਮਾਂ ਦੀ ਪਛਾਣ ਲਵਪ੍ਰੀਤ ਸਿੰਘ ਵਾਸੀ ਪਿੰਡ ਬੰਮਣਾ ਤੇ ਕਾਲਾ ਸਿੰਘ ਵਾਸੀ ਪਿੰਡ ਮਰੋੜੀ ਵੱਜੋਂ ਹੋਈ ਹੈ। ਸਦਰ ਪੁਲੀਸ ਅਨੁਸਾਰ ਏ ਐੱਸ ਆਈ ਨਿਰਮਲ ਸਿੰਘ ਪੁਲੀਸ ਪਾਰਟੀ ਸਣੇ ਗਸ਼ਤ ਦੌਰਾਨ ਬੱਸ ਅੱਡਾ ਪਿੰਡ ਗਾਜੇਵਾਸ ’ਚ ਮੌਜੂਦ ਸਨ। ਉਨ੍ਹਾਂ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਲਵਪ੍ਰੀਤ ਸਿੰਘ ਗੋਲੀਆਂ ਵੇਚਣ ਲਈ ਪਿੰਡ ਨਮਾਦਾਂ ਦੀਆਂ ਝਾੜੀਆਂ ਵਿਚ ਬੈਠਾ ਹੈ। ਪੁਲੀਸ ਪਾਰਟੀ ਵੱਲੋਂ ਰੇਡ ਕਰਨ ’ਤੇ 140 ਨਸ਼ੇ ਦੀਆਂ ਗੋਲੀਆਂ ਬਰਾਮਦ ਹੋਣ ’ਤੇ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਮਵੀਕਲਾਂ ਪੁਲੀਸ ਚੌਕੀ ਦੇ ਏ.ਐਸ.ਆਈ. ਪਰਮਜੀਤ ਸਿੰਘ ਪੁਲੀਸ ਪਾਰਟੀ ਨੇ ਪਿੰਡ ਮਰੋੜੀ ਵਿੱਚ ਛਾਪਾ ਮਾਰ ਕੇ 300 ਲੀਟਰ ਲਾਹਣ ਬਰਾਮਦ ਹੋਈ। ਜਦੋਂ ਕਿ ਮੁਲਜ਼ਮ ਫਰਾਰ ਹੋ ਗਿਆ।
Advertisement
Advertisement
×