ਕਰੰਟ ਲੱਗਣ ਕਾਰਨ ਡਰਾਈਵਰ ਦੀ ਮੌਤ
ਇੱਥੇ ਭਵਾਨੀਗੜ੍ਹ ਰੋਡ ’ਤੇ ਉੱਤਰ ਪ੍ਰਦੇਸ਼ ਤੋਂ ਸਾਮਾਨ ਲਾਹੁਣ ਆਏ ਟਰੱਕ ਡਰਾਈਵਰ ਦੀ ਹਾਈ ਵੋਲਟੇਜ ਤਾਰਾਂ ਦੀ ਚਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ। ਪੋਸਟਮਾਰਟਮ ਲਈ ਲਾਸ਼ ਨੂੰ ਇੱਥੇ ਸਿਵਲ ਹਸਪਤਾਲ ਲਿਆਂਦਾ ਗਿਆ ਹੈ। ਸਿਟੀ ਪੁਲੀਸ ਦੇ ਏਐੱਸਆਈ ਪੂਰਨ ਸਿੰਘ...
Advertisement
ਇੱਥੇ ਭਵਾਨੀਗੜ੍ਹ ਰੋਡ ’ਤੇ ਉੱਤਰ ਪ੍ਰਦੇਸ਼ ਤੋਂ ਸਾਮਾਨ ਲਾਹੁਣ ਆਏ ਟਰੱਕ ਡਰਾਈਵਰ ਦੀ ਹਾਈ ਵੋਲਟੇਜ ਤਾਰਾਂ ਦੀ ਚਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ। ਪੋਸਟਮਾਰਟਮ ਲਈ ਲਾਸ਼ ਨੂੰ ਇੱਥੇ ਸਿਵਲ ਹਸਪਤਾਲ ਲਿਆਂਦਾ ਗਿਆ ਹੈ। ਸਿਟੀ ਪੁਲੀਸ ਦੇ ਏਐੱਸਆਈ ਪੂਰਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਮੁਹੰਮਦ ਉਮਰ (55) ਪੁੱਤਰ ਮਹਿਮੂਦ ਹਸਨ ਵਾਸੀ ਸਿਕੰਦਰਪੁਰ ਜ਼ਿਲ੍ਹਾ ਸੰਭਲ (ਉੱਤਰ ਪ੍ਰਦੇਸ਼) ਵਜੋਂ ਹੋਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਦਰਜ ਕਰਵਾਏ ਬਿਆਨ ਅਨੁਸਾਰ, ਉਹ ਭਵਾਨੀਗੜ੍ਹ ਰੋਡ ’ਤੇ ਗੰਦਾ ਨਾਲਾ ਨੇੜੇ ਸਥਿਤ ਇੱਕ ਫੈਕਟਰੀ ਗੁਦਾਮ ਵਿੱਚ ਸਾਮਾਨ ਉਤਾਰਨ ਗਿਆ ਸੀ। ਵਾਪਸੀ ਸਮੇਂ ਕਰੰਟ ਲੱਗਣ ਕਾਰਨ ਮੌਤ ਹੋ ਗਈ। ਬਿਜਲੀ ਵਿਭਾਗ ਦੇ ਐਕਸੀਅਨ ਕਵਰਦੀਪ ਸਿੰਘ ਨੇ ਕਿਹਾ ਕਿ ਨੀਵੀਆਂ ਤਾਰਾਂ ਦੀ ਫੌਰੀ ਮੁਰੰਮਤ ਕੀਤੀ ਜਾਵੇਗੀ।
Advertisement
Advertisement
×