ਕੇ ਸੀ ਟੀ ਕਾਲਜ ਵੱਲੋਂ ਦੀਵਾਲੀ ਅਤੇ ਨਵੇਂ ਸੈਸ਼ਨ ਸਬੰਧੀ ‘ਸਭਨਾ ਦਾ ਭਲਾ ਦਿਵਾਲੀ ਸਮਾਗਮ’ ਕਰਵਾਇਆ ਗਿਆ। ਵਿਆਰਥੀਆਂ ਨੇ ਸਜਾਵਟ ਅਤੇ ਰੰਗੋਲੀ ਮੁਕਾਬਲੇ ਵਿੱਚ ਹਿੱਸਾ ਲਿਆ। ਕਾਲਜ ਪ੍ਰਬੰਧਨ ਵੱਲੋਂ ਕੀਤੇ ਗਏ ਮੁਲਾਂਕਣ ਦੇ ਆਧਾਰ ’ਤੇ ਸਭ ਤੋਂ ਸੁੰਦਰ ਕਲਾਸ ਟੀਮ ਨੂੰ ‘ਬੈਸਟ ਡੈਕੋਰੇਟਡ ਕਲਾਸ’ ਦਾ ਖਿਤਾਬ ਬੀਸੀਏ ਅਤੇ ਪੀਜੀਡੀਸੀਏ ਭਾਗ ਪਹਿਲਾ ਨੂੰ ਮਿਲਿਆ, ਜਦਕਿ ਸਭ ਤੋਂ ਰਚਨਾਤਮਕ ਰੰਗੋਲੀ ਬਣਾਉਣ ਵਾਲੇ ਵਿਦਿਆਰਥੀਆਂ ਮਮਤਾ ਅਤੇ ਕਮਲਪ੍ਰੀਤ ਕੌਰ ਬੀਏ ਦੂਜਾ ਸਾਲ ਨੂੰ ‘ਬੈਸਟ ਰੰਗੋਲੀ ਆਰਟਿਸਟ’ ਨਾਲ ਸਨਮਾਨਿਆ ਗਿਆ। ਇਸ ਮੌਕੇ ਕਾਲਜ ਦੇ ਚੇਅਰਮੈਨ ਮੋਂਟੀ ਗਰਗ, ਜਨਰਲ ਸਕੱਤਰ ਰਾਮ ਗੋਪਾਲ ਗਰਗ, ਪ੍ਰਧਾਨ ਜਸਵੰਤ ਸਿੰਘ, ਸਰਪ੍ਰਸਤ ਸਤਵੰਤ ਸਿੰਘ, ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।