ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਰੇਲਵੇ ਓਵਰਬ੍ਰਿਜ ਬਣਨ ਦੇ ਐਲਾਨ ਨਾਲ ਧੂਰੀ ਵਾਸੀ ਬਾਗ਼ੋ-ਬਾਗ਼

ਹਰਦੀਪ ਸਿੰਘ ਸੋਢੀ ਧੂਰੀ, 1 ਜੁਲਾਈ ਇੱਥੇ ਰੇਲਵੇ ਫਾਟਕ 62- ਏ ਉੱਪਰ ਓਵਰਬ੍ਰਿਜ ਨਾ ਹੋਣ ਕਾਰਨ ਸ਼ਹਿਰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਸ ਰੇਲਵੇ ਓਵਰਬ੍ਰਿਜ ਨੂੰ ਬਣਾਉਣ ਲਈ 54.76 ਕਰੋੜ ਰੁਪਏ ਦੀ...
Advertisement

ਹਰਦੀਪ ਸਿੰਘ ਸੋਢੀ

ਧੂਰੀ, 1 ਜੁਲਾਈ

Advertisement

ਇੱਥੇ ਰੇਲਵੇ ਫਾਟਕ 62- ਏ ਉੱਪਰ ਓਵਰਬ੍ਰਿਜ ਨਾ ਹੋਣ ਕਾਰਨ ਸ਼ਹਿਰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਸ ਰੇਲਵੇ ਓਵਰਬ੍ਰਿਜ ਨੂੰ ਬਣਾਉਣ ਲਈ 54.76 ਕਰੋੜ ਰੁਪਏ ਦੀ ਗ੍ਰਾਂਟ ਮਨਜ਼ੂਰ ਕਰ ਕੇ ਇਸ ਨੂੰ ਜਲਦ ਪੂਰਾ ਕਰਨ ਦੇ ਐਲਾਨ ਉਪਰੰਤ ਸ਼ਹਿਰ ਦੇ ਲੋਕਾਂ ਤੋਂ ਇਲਾਵਾ ‘ਆਪ’ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਹੈ। ਧੂਰੀ ਮੁੱਖ ਮੰਤਰੀ ਦੇ ਦਫ਼ਤਰ ਇੰਚਾਰਜ ਦਲਵੀਰ ਸਿੰਘ ਢਿੱਲੋਂ, ਰਾਜਵੰਤ ਸਿੰਘ ਘੁੱਲੀ ਤੇ ਸੀਨੀਅਰ ਆਗੂ ਡਾਕਟਰ ਅਨਵਰ ਭਸੋੜ, ਗਗਨ ਜਵੰਧਾ, ਡਾਕਟਰ ਪੁਸ਼ਪਿੰਦਰ ਸ਼ਰਮਾ ਤੋਂ ਇਲਾਵਾ ਹੋਰਨਾਂ ਲੀਡਰਾਂ ਨੇ ਲੱਡੂ ਵੰਡ ਕੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਇਸ ਲਟਕਦੀ ਮੰਗ ਨੂੰ ਪੰਜਾਬ ਸਰਕਾਰ ਨੇ ਪੂਰਾ ਕਰ ਕੇ ਇਤਿਹਾਸ ਸਿਰਜਿਆ ਹੈ।

ਸ਼ਹਿਰ ਵਾਸੀਆਂ ਸਾਧੂ ਸਿੰਘ ਮੀਰਹੇੜੀ, ਹਰਬੰਸ ਸਿੰਘ ਸੋਢੀ ਤੇ ਜੈਦੇਵ ਸ਼ਰਮਾ ਨੇ ਕਿਹਾ ਕਿ ਰੇਲਵੇ ਓਵਰਬ੍ਰਿਜ ਨਾ ਹੋਣ ਕਾਰਨ ਲੋਕਾਂ ਨੂੰ ਸ਼ਹਿਰ ਦੇ ਬਾਹਰੋਂ-ਬਾਹਰ ਘੁੰਮ ਕੇ ਆਉਣਾ-ਜਾਣਾ ਪੈਂਦਾ ਸੀ ਪਰ ਹੁਣ ਇਹ ਮੁਸ਼ਕਲਾਂ ਖਤਮ ਹੋ ਜਾਣਗੀਆਂ। ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਜਸਵਿੰਦਰ ਸਿੰਘ ਰਿਖੀ ਨੇ ਕਿਹਾ ਕਿ ਇਹ ਰੇਲਵੇ ਓਵਰਬ੍ਰਿਜ ਉਨ੍ਹਾਂ ਦੀ ਟੀਮ ਨੇ ਕੇਂਦਰੀ ਰੇਲਵੇ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਵਾਰ-ਵਾਰ ਮਿਲਣ ਉਪਰੰਤ ਮਨਜ਼ੂਰ ਕਰਵਾਇਆ ਹੈ ਕਿਉਂਕਿ ਇਹ ਸ਼ਹਿਰ ਦੇ ਲੋਕਾਂ ਦੀ ਇਹ ਮੰਗ ਲੰਮੇ ਸਮੇਂ ਤੋਂ ਲਟਕਦੀ ਪਈ ਸੀ। ਉਨ੍ਹਾਂ ਕਿਹਾ ਸ਼ਹਿਰ ਅੰਦਰ ਰੇਲਵੇ ਸਟੇਸ਼ਨ ਉੱਪਰ ਜੋ ਸਹੂਲਤਾਂ ਨਹੀਂ ਹਨ, ਉਨ੍ਹਾਂ ਨੂੰ ਵੀ ਕੇਂਦਰੀ ਰੇਲਵੇ ਮੰਤਰੀ ਨੂੰ ਜਾਣੂ ਕਰਵਾਇਆ ਹੋਇਆ ਹੈ।

Advertisement