ਧੂਰੀ: ਮੈਡੀਕਲ ਜਾਂਚ ਕੈਂਪ ਅੱਜ
ਧੂਰੀ ਵਿਕਾਸ ਮੰਚ ਵੱਲੋਂ ਸ੍ਰੀ ਸਨਾਤਨ ਧਰਮ ਚੈਰੀਟੇਬਲ ਹਸਪਤਾਲ ਵਿੱਚ ਭਲਕੇ 31 ਅਗਸਤ ਨੂੰ ਸਵੇਰੇ 10 ਵਜੇ ਮੈਗਾ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਲਾਇਆ ਜਾ ਰਿਹਾ ਹੈ। ਸੰਸਥਾ ਦੇ ਉਪ ਚੇਅਰਮੈਨ ਰਾਜੇਸ਼ਵਰ ਚੌਧਰੀ ਨੇ ਕਿਹਾ ਕਿ ਕੈਂਪ ਵਿੱਚ ਹੱਡੀਆਂ ਤੇ ਜੋੜਾਂ...
Advertisement
ਧੂਰੀ ਵਿਕਾਸ ਮੰਚ ਵੱਲੋਂ ਸ੍ਰੀ ਸਨਾਤਨ ਧਰਮ ਚੈਰੀਟੇਬਲ ਹਸਪਤਾਲ ਵਿੱਚ ਭਲਕੇ 31 ਅਗਸਤ ਨੂੰ ਸਵੇਰੇ 10 ਵਜੇ ਮੈਗਾ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਲਾਇਆ ਜਾ ਰਿਹਾ ਹੈ। ਸੰਸਥਾ ਦੇ ਉਪ ਚੇਅਰਮੈਨ ਰਾਜੇਸ਼ਵਰ ਚੌਧਰੀ ਨੇ ਕਿਹਾ ਕਿ ਕੈਂਪ ਵਿੱਚ ਹੱਡੀਆਂ ਤੇ ਜੋੜਾਂ ਦੇ ਮਾਹਿਰ ਡਾ. ਅਕਾਸ਼ਦੀਪ ਸਿੰਘ, ਸਰਜਨ ਡਾ. ਰੁਪਿੰਦਰ ਗਰਗ, ਛਾਤੀ ਤੇ ਟੀ.ਬੀ. ਰੋਗਾਂ ਦੇ ਮਾਹਿਰ ਡਾ. ਏ. ਤਾਇਲ, ਅੱਖਾਂ ਦੇ ਮਾਹਿਰ ਡਾ. ਅਮਨਦੀਪ ਗਰਗ, ਮੈਡੀਸਨ ਵਿਭਾਗ ਤੋਂ ਡਾ. ਯਸ਼ਪਾਲ ਗੋਇਲ, ਔਰਤ ਰੋਗਾਂ ਦੀ ਮਾਹਿਰ ਡਾ. ਆਸਥਾ ਗਰਗ, ਦੰਦਾਂ ਦੀ ਮਾਹਿਰ ਡਾ. ਦੀਕਸ਼ਾ ਗਰਗ ਅਤੇ ਚਮੜੀ ਵਿਭਾਗ ਦੀ ਮਾਹਰ ਡਾ. ਮਨਪ੍ਰੀਤ ਕੌਰ ਟੀਮਾਂ ਸਮੇਤ ਹਾਜ਼ਰ ਰਹਿਣਗੇ। ਇਸ ਮੌਕੇ ਚੇਅਰਮੈਨ ਜੱਗੀ ਢੀਂਡਸਾ ਅਤੇ ਉਪ ਚੇਅਰਮੈਨ ਰਾਜੇਸ਼ਵਰ ਚੌਧਰੀ ਨੇ ਅਪੀਲ ਕੀਤੀ ਕਿ ਲੋਕ ਭਲਕੇ ਪਹੁੰਚ ਕੇ ਕੈਂਪ ਦਾ ਲਾਭ ਲੈਣ।
Advertisement
Advertisement
×