ਧੂਰੀ: ਹਫ਼ਤੇ ’ਚ ਵੱਡੀ ਮਾਤਰਾ ’ਚ ਨਸ਼ੇ ਬਰਾਮਦ
ਨਿੱਜੀ ਪੱਤਰ ਪ੍ਰੇਰਕ ਧੂਰੀ, 23 ਜੂਨ ਡੀਐੱਸਪੀ ਦਫ਼ਤਰ ਧੂਰੀ ਅਨੁਸਾਰ ਥਾਣਾ ਸਿਟੀ ਧੂਰੀ, ਥਾਣਾ ਸਦਰ ਧੂਰੀ ਅਤੇ ਥਾਣਾ ਸ਼ੇਰਪੁਰ ਦੇ ਇਲਾਕੇ ’ਚ ਨਸ਼ਾ ਸਮੱਗਲਰਾਂ ਖ਼ਿਲਾਫ਼ ਐੱਨ ਡੀ ਅਤੇ ਪੀ ਐੱਸ ਐਕਟ ਤਹਿਤ ਪਿਛਲੇ ਹਫ਼ਤੇ ਵਿੱਚ 6 ਕੇਸ ਦਰਜ ਕਰ ਕੇ...
Advertisement
ਨਿੱਜੀ ਪੱਤਰ ਪ੍ਰੇਰਕ
ਧੂਰੀ, 23 ਜੂਨ
Advertisement
ਡੀਐੱਸਪੀ ਦਫ਼ਤਰ ਧੂਰੀ ਅਨੁਸਾਰ ਥਾਣਾ ਸਿਟੀ ਧੂਰੀ, ਥਾਣਾ ਸਦਰ ਧੂਰੀ ਅਤੇ ਥਾਣਾ ਸ਼ੇਰਪੁਰ ਦੇ ਇਲਾਕੇ ’ਚ ਨਸ਼ਾ ਸਮੱਗਲਰਾਂ ਖ਼ਿਲਾਫ਼ ਐੱਨ ਡੀ ਅਤੇ ਪੀ ਐੱਸ ਐਕਟ ਤਹਿਤ ਪਿਛਲੇ ਹਫ਼ਤੇ ਵਿੱਚ 6 ਕੇਸ ਦਰਜ ਕਰ ਕੇ ਸੱਤ ਕਥਿਤ ਦੋਸ਼ੀਆਂ ਪਾਸੋਂ 16 ਗ੍ਰਾਮ ਹੈਰੋਇਨ, 315 ਨਸ਼ੀਲੀਆਂ ਗੋਲੀਆਂ ਅਤੇ 60 ਕਿਲੋ ਪੋਸਤ ਭੁਕੀ ਚੂਰਾ ਬਰਾਮਦ ਕਰਵਾਇਆ ਗਿਆ ਹੈ। ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੌਰਾਨ ਨਸ਼ਾ ਕਰਨ ਵਾਲਿਆਂ ਦੀ ਪਛਾਣ ਨੂੰ ਗੁਪਤ ਰੱਖਦਿਆਂ ਉਨ੍ਹਾਂ ਨੂੰ ਨਸ਼ਿਆਂ ’ਚੋਂ ਕੱਢਣ ਲਈ ਰਜਿਸਟ੍ਰੇਸ਼ਨ ਕਰਵਾ ਕੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਪੁਲੀਸ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਦੇ ਖਾਤਮੇ ਲਈ ਪੁਲੀਸ ਨੂੰ ਸਹਿਯੋਗ ਦਿੱਤਾ ਜਾਵੇ।
Advertisement