DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਧਰਮ ਪ੍ਰਚਾਰ ਕਮੇਟੀ ਵੱਲੋਂ ਹੋਣਹਾਰ ਬੱਚਿਆਂ ਦਾ ਸਨਮਾਨ

ਸੰਦੌੜ: ਸਰਕਾਰੀ ਮਿਡਲ ਸਮਾਰਟ ਸਕੂਲ ਸੇਰਗੜ੍ਹ ਚੀਮਾ ਵਿੱਚ ਧਰਮ ਪ੍ਰਚਾਰ ਕਮੇਟੀ ਸ਼ੇਰਗੜ੍ਹ ਚੀਮਾ ਵੱਲੋਂ ਪੜ੍ਹਾਈ ਵਿੱਚ ਚੰਗੀਆਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਸਟੇਸ਼ਨਰੀ ਅਤੇ ਨਕਦ ਇਨਾਮ ਦਿੱਤੇ ਗਏ। ਧਰਮ ਪ੍ਰਚਾਰ ਕਮੇਟੀ ਦੇ ਅਹੁਦੇਦਾਰ ਕੈਪਟਨ ਹਰਜਿੰਦਰ ਸਿੰਘ ਅਤੇ ਸਾਬਕਾ ਉਪ...
  • fb
  • twitter
  • whatsapp
  • whatsapp
featured-img featured-img
ਬੱਚਿਆਂ ਨੂੰ ਸਟੇਸ਼ਨਰੀ ਅਤੇ ਨਕਦ ਇਨਾਮ ਵੰਡਦੇ ਹੋਏ ਧਰਮ ਪ੍ਰਚਾਰ ਕਮੇਟੀ ਸੇਰਗੜ੍ਹ ਚੀਮਾ ਦੇ ਅਹੁਦੇਦਾਰ। ਫੋਟੋ: ਚੀਮਾ
Advertisement

ਸੰਦੌੜ: ਸਰਕਾਰੀ ਮਿਡਲ ਸਮਾਰਟ ਸਕੂਲ ਸੇਰਗੜ੍ਹ ਚੀਮਾ ਵਿੱਚ ਧਰਮ ਪ੍ਰਚਾਰ ਕਮੇਟੀ ਸ਼ੇਰਗੜ੍ਹ ਚੀਮਾ ਵੱਲੋਂ ਪੜ੍ਹਾਈ ਵਿੱਚ ਚੰਗੀਆਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਸਟੇਸ਼ਨਰੀ ਅਤੇ ਨਕਦ ਇਨਾਮ ਦਿੱਤੇ ਗਏ। ਧਰਮ ਪ੍ਰਚਾਰ ਕਮੇਟੀ ਦੇ ਅਹੁਦੇਦਾਰ ਕੈਪਟਨ ਹਰਜਿੰਦਰ ਸਿੰਘ ਅਤੇ ਸਾਬਕਾ ਉਪ ਡਾਕਪਾਲ ਸੁਰਜੀਤ ਸਿੰਘ ਨੇ ਦੱਸਿਆ ਕਿ ਅੱਠਵੀਂ ਕਲਾਸ ’ਚੋਂ ਮਨਦੀਪ ਕੌਰ, ਮਨਜੋਤ ਕੌਰ ਅਤੇ ਸਾਹਿਬਜੀਤ ਸਿੰਘ ਅਤੇ ਸੱਤਵੀਂ ਕਲਾਸ ’ਚੋਂ ਗਗਨਦੀਪ ਕੌਰ, ਸੁਖਮਨਜੀਤ ਕੌਰ ਅਤੇ ਸਮਤਜੀਨਤ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਹਾਸਲ ਕਰਨ ’ਤੇ ਇਨਾਮ ਦਿੱਤੇ ਗਏ। ਇਸ ਮੌਕੇ ਸਕੂਲ ਮੁਖੀ ਮੈਡਮ ਸੰਦੀਪ ਕੌਰ, ਕੁਲਦੀਪ ਸਿੰਘ, ਸ਼ਹਿਨਾਜ ਪ੍ਰਵੀਨ, ਮੁਜਾਹਿਦ ਅਲੀ ਖਾਂ, ਮਮਤਾ ਗੋਇਲ, ਇਕਬਾਲ ਸਿੰਘ, ਮੈਡਮ ਜਸਪ੍ਰੀਤ ਕੌਰ ਅਤੇ ਕਰਮਜੀਤ ਕੌਰ ਨੇ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕੀਤਾ।  -ਪੱਤਰ ਪ੍ਰੇਰਕ

Advertisement

Advertisement
×