ਸੜਕ ਦੀ ਮੁਰੰਮਤ ਕਰਵਾਉਣ ਦੀ ਮੰਗ
ਧੂਰੀ: ਸਥਾਨਕ ਭਲਵਾਨ ਵਾਲਾ ’ਤੇ ਅੱਡੇ ਪੈਂਦੀ ਸੜਕ ਦੀ ਰਿਪੇਅਰ ਕਰਵਾਉਣ ਦੀ ਮੰਗ ਜ਼ੋਰ ਫੜਨ ਲੱਗੀ ਹੈ। ਵਾਰਡ ਨੰਬਰ 4 ਦੇ ਲੋਕਾਂ ਨੇ ਕਿਹਾ ਕਿ ਸੀਵਰੇਜ ਦੇ ਕੁਨੈਕਸ਼ਨ ਦੇਣ ਕਾਰਨ ਇਹ ਸੜਕ ਪਾਰਕ ਰੋਡ ਤੋਂ ਲੈ ਕੇ ਐੱਸ ਡੀ ਸਕੂਲ...
ਧੂਰੀ: ਸਥਾਨਕ ਭਲਵਾਨ ਵਾਲਾ ’ਤੇ ਅੱਡੇ ਪੈਂਦੀ ਸੜਕ ਦੀ ਰਿਪੇਅਰ ਕਰਵਾਉਣ ਦੀ ਮੰਗ ਜ਼ੋਰ ਫੜਨ ਲੱਗੀ ਹੈ। ਵਾਰਡ ਨੰਬਰ 4 ਦੇ ਲੋਕਾਂ ਨੇ ਕਿਹਾ ਕਿ ਸੀਵਰੇਜ ਦੇ ਕੁਨੈਕਸ਼ਨ ਦੇਣ ਕਾਰਨ ਇਹ ਸੜਕ ਪਾਰਕ ਰੋਡ ਤੋਂ ਲੈ ਕੇ ਐੱਸ ਡੀ ਸਕੂਲ ਤੱਕ ਥਾਂ-ਥਾਂ ਟੁੱਟ ਚੁੱਕੀ ਹੈ ਜਿਸ ਕਾਰਨ ਰਾਤ ਸਮੇਂ ਸੜਕ ਦੀਆਂ ਤਰੇੜਾਂ ਕਾਰਨ ਹਾਦਸੇ ਵਾਪਰਨ ਲੱਗੇ ਹਨ। ਉਨ੍ਹਾਂ ਕਿਹਾ ਧੁੰਦ ਦਾ ਮੌਸਮ ਹੋਣ ਕਾਰਨ ਸਥਿਤੀ ਹੋਰ ਵੀ ਗੰਭੀਰ ਬਣ ਚੁੱਕੀ ਹੈ। ਉਨ੍ਹਾਂ ਕਿਹਾ ਸੜਕ ਦੀ ਮੁਰੰਮਤ ਕਰਵਾਉਣ ਲਈ ਨਗਰ ਕੌਂਸਲ ਧੂਰੀ ਦੇ ਅਧਿਕਾਰੀਆਂ ਨੂੰ ਜਾਣੂ ਵੀ ਕਰਵਾਇਆ ਗਿਆ ਹੈ ਪਰ ਕੋਈ ਕਾਰਵਾਈ ਨਹੀਂ ਹੋਈ। ਇਸੇ ਤਰ੍ਹਾਂ ਦੋਹਲੇ ਨੂੰ ਜਾਣ ਵਾਲੀ ਸੜਕ ਦੀ ਹਾਲਤ ਵੀ ਕਾਫ਼ੀ ਮਾੜੀ ਹੈ ਜਿਸ ਕਾਰਨ ਪਿੰਡ ਮੀਰਹੇੜੀ, ਦੋਹਲਾ, ਹਰਚੰਦਪੁਰ ਤੇ ਧੂਰਾ ਦੇ ਲੋਕਾਂ ਨੂੰ ਕਾਫ਼ੀ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਪਿੰਡਾਂ ਦੇ ਲੋਕਾਂ ਨੇ ਇਸ ਸੜਕ ’ਤੇ ਪੈਣ ਵਾਲੇ ਦੋ ਰੇਲਵੇ ਫਾਟਕਾਂ ਉੱਪਰ ਓਵਰਬ੍ਰਿਜ ਬਣਾਉਣ ਦੀ ਮੰਗ ਸਰਕਾਰ ਅੱਗੇ ਰੱਖੀ ਹੈ। ਇਸ ਸਬੰਧੀ ਕਾਰਜਸਾਧਕ ਅਫ਼ਸਰ ਗੁਰਵਿੰਦਰ ਸਿੰਘ ਨੇ ਕਿਹਾ ਕਿ ਸੜਕ ਦੀ ਮੁਰੰਮਤ ਜਲਦੀ ਕਰਵਾ ਦਿੱਤੀ ਜਾਵੇਗੀ। - ਖੇਤਰੀ ਪ੍ਰਤੀਨਿਧ

