ਪੱਤਰ ਪ੍ਰੇਰਕਮਾਛੀਵਾੜਾ, 1 ਮਾਰਚਨੇੜਲੇ ਪਿੰਡ ਪਵਾਤ ਵਿੱਚ ਇੱਕ ਵਰਕਸ਼ਾਪ ’ਚ ਕੰਮ ਕਰਦੇ ਗਗਨਦੀਪ ਸਿੰਘ (45) ਵਾਸੀ ਹਾੜੀਆਂ ਦੀ ਅੱਜ ਕਰੰਟ ਲੱਗਣ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਗਗਨਦੀਪ ਮੋਬਾਈਲ ’ਤੇ ਗੱਲ ਕਰਦਾ ਹੋਇਆ ਵਰਕਸ਼ਾਪ ਦੀ ਛੱਤ ’ਤੇ ਚਲਾ ਗਿਆ ਇਸ ਦੌਰਾਨ ਛੱਤ ਦੇ ਕਿਨਾਰੇ ਤੋਂ ਲੰਘ ਰਹੀ ਬਿਜਲੀ ਦੀ ਤਾਰ ਉਸ ਨੂੰ ਛੂਹ ਗਈ ਤੇ ਗਗਨਦੀਪ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲੀਸ ਨੇ ਪੋਸਟ ਮਾਰਟਮ ਕਰਵਾਉਣ ਮਗਰੋਂ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਹੈ।