ਡੀਸੀ ਨੇ ਸਿਲਾਈ ਕੋਰਸ ਦੇ ਸਰਟੀਫਿਕੇਟ ਵੰਡੇ
ਸੰਗਰੂਰ: ਸਟੇਟ ਬੈਂਕ ਆਫ ਇੰਡੀਆ ਅਤੇ ਭਾਰਤ ਸਰਕਾਰ ਦੁਆਰਾ ਨੇੜਲੇ ਪਿੰਡ ਬਡਰੁੱਖਾਂ ਵਿੱਚ ਚਲਾਏ ਜਾ ਰਹੇ ਪੇਂਡੂ ਸਵੈ-ਰੁਜ਼ਗਾਰ ਸਿਖਲਾਈ ਸੰਸਥਾ (ਆਰਸੇਟੀ) ’ਚ ਵਿਮੈਨ ਟੇਲਰ ਕੋਰਸ ਸੰਪੰਨ ਹੋ ਗਿਆ ਹੈ। ਸਮਾਪਤੀ ਸਮਾਗਮ ਮੌਕੇ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਪਹੁੰਚ ਕੇ ਸਿੱਖਿਆਰਥਣਾਂ...
Advertisement
ਸੰਗਰੂਰ: ਸਟੇਟ ਬੈਂਕ ਆਫ ਇੰਡੀਆ ਅਤੇ ਭਾਰਤ ਸਰਕਾਰ ਦੁਆਰਾ ਨੇੜਲੇ ਪਿੰਡ ਬਡਰੁੱਖਾਂ ਵਿੱਚ ਚਲਾਏ ਜਾ ਰਹੇ ਪੇਂਡੂ ਸਵੈ-ਰੁਜ਼ਗਾਰ ਸਿਖਲਾਈ ਸੰਸਥਾ (ਆਰਸੇਟੀ) ’ਚ ਵਿਮੈਨ ਟੇਲਰ ਕੋਰਸ ਸੰਪੰਨ ਹੋ ਗਿਆ ਹੈ। ਸਮਾਪਤੀ ਸਮਾਗਮ ਮੌਕੇ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਪਹੁੰਚ ਕੇ ਸਿੱਖਿਆਰਥਣਾਂ ਨੂੰ ਸਰਟੀਫਿਕੇਟ ਵੰਡੇ ਅਤੇ ਲੜਕੀਆਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਲੈ ਕੇ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਦਾ ਸੱਦਾ ਦਿੱਤਾ। ਇਸ 31 ਦਿਨਾਂ ਦੇ ਕੋਰਸ ਵਿੱਚ 31 ਸਿੱਖਿਆਰਥਣਾਂ ਨੇ ਭਾਗ ਲਿਆ। ਇਸ ਮੌਕੇ ਡੀਸੀ ਸੰਦੀਪ ਰਿਸ਼ੀ ਨੇ ਸਿੱਖਿਆਰਥਣਾਂ ਨੂੰ ਹੁਨਰਮੰਦ ਹੋ ਕੇ ਆਪਣਾ ਰੁਜ਼ਗਾਰ ਸ਼ੁਰੂ ਕਰਨ ਬਾਰੇ ਪ੍ਰੇਰਿਤ ਕੀਤਾ। ਇਸ ਮੌਕੇ ਵਿਪਨ ਕੌਸ਼ਲ ਖੇਤਰੀ ਮੈਨੇਜਰ ਐੱਸਬੀਆਈ, ਸੰਜੀਵ ਅਗਰਵਾਲ ਐੱਲਡੀਐੱਮ ਤੇ ਮੈਨੇਜਰ ਮੋਹਿੰਦਰ ਸਿੰਘ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ
Advertisement
Advertisement