ਦਲਵੀਰ ਢਿੱਲੋਂ ਵੱਲੋਂ ਸੜਕਾਂ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ
ਬੀਰਬਲ ਰਿਸ਼ੀ
ਧੂਰੀ/ਸ਼ੇਰਪੁਰ, 8 ਜੁਲਾਈ
ਇੱਥੇ ਬਲਾਕ ਧੂਰੀ ਤੇ ਬਲਾਕ ਸ਼ੇਰਪੁਰ ਦੇ ਵੱਖ-ਵੱਖ ਪਿੰਡਾਂ ਦੀਆਂ ਕਰੋੜਾਂ ਦੀ ਲਾਗਤ ਨਾਲ ਬਣਨ ਵਾਲੀਆਂ ਅੱਧੀ ਦਰਜਨ ਤੋਂ ਵੱਧ ਸੜਕਾਂ ਦੇ ਕੰਮਾਂ ਦੀ ‘ਆਪ’ ਦੇ ਹਲਕਾ ਧੂਰੀ ਦੇ ਇੰਚਾਰਜ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਨੇ ਰਸਮੀ ਸ਼ੁਰੂਆਤ ਕਰਵਾਈ। ਵੱਖ-ਵੱਖ ਪਿੰਡਾਂ ’ਚ ਹੋਏ ਜਨਤਕ ਇਕੱਠਾਂ ਦੌਰਾਨ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਹਲਕਾ ਧੂਰੀ ਅੰਦਰ ਵਿਕਾਸ ਕਾਰਜਾਂ ਨੂੰ ਕਾਹਲੇ ਕਦਮੀ ਤੋਰਿਆ ਹੋਇਆ ਹੈ ਅਤੇ ਹੁਣ ਹਲਕਾ ਧੂਰੀ ਅੰਦਰ ਹੋ ਰਹੇ ਜ਼ਿਕਰਯੋਗ ਕੰਮ ਖੁਦ ਬੋਲਣ ਲੱਗੇ ਹਨ। ਨਵੀਂਆਂ ਸੜਕਾਂ ’ਚ ਬੁਗਰਾ-ਰਾਜੋਮਾਜਰਾ 1.55 ਕਿੱਲੋਮੀਟਰ ਲਾਗਤ 60 ਲੱਖ, ਬੁਗਰਾ-ਪੇਧਨੀ 1.75 ਕਿੱਲੋਮੀਟਰ ਲਾਗਤ 68 ਲੱਖ, ਬੁਗਰਾ-ਕਾਂਝਲਾ 5.80 ਕਿੱਲੋਮੀਟਰ ਲਾਗਤ 2.40 ਕਰੌੜ, ਬੁਗਰਾ ਸਲੇਮਪੁਰ 4.95 ਕਿੱਲੋਮੀਟਰ ਲਾਗਤ 2.15 ਕਰੌੜ, ਲੱਡਾ ਤੋਂ ਮੇਨ ਰੋਡ 1.80 ਕਿੱਲੋਮੀਟਰ 70 ਲੱਖ, ਸੁਲਤਾਨਪੁਰ-ਧੰਦੀਵਾਲ 2.30 ਕਿੱਲੋਮੀਟਰ 1.16 ਕਰੌੜ, ਰੰਗੀਆਂ-ਧੰਦੀਵਾਲ 1.85 ਕਿੱਲੋਮੀਟਰ 72 ਲੱਖ, ਰੰਗੀਆਂ-ਹੇੜੀਕੇ 3.63 ਕਿੱਲੋਮੀਟਰ 1.39 ਕਰੋੜ, ਘਨੌਰੀ ਕਲਾਂ-ਕਲੇਰਾਂ ਆਦਿ ਸ਼ਾਮਲ ਹਨ। ਇਸ ਮੌਕੇ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਘਨੌਰ, ਮਾਰਕੀਟ ਕਮੇਟੀ ਦੇ ਚੇਅਰਮੈਨ ਰਾਜਵਿੰਦਰ ਸਿੰਘ, ਸੁਰਜੀਤ ਸਿੰਘ ਰਾਜੋਮਾਜਰਾ ਤੇ ਸੁਖਦੇਵ ਸਿੰਘ ਬਮਾਲ ਆਦਿ ਹਾਜ਼ਰ ਸਨ।