ਛਾਜਲੀ ਵਿੱਚ ਸੱਭਿਆਚਾਰਕ ਸਮਾਗਮ ਕਰਵਾਇਆ
ਲੋਕ ਸੱਭਿਆਚਾਰਕ ਮੰਚ ਛਾਜਲੀ ਵੱਲੋਂ ਪਿੰਡ ਛਾਜਲੀ ਵਿੱਚ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਕਲਾਕਾਰਾਂ ਵੱਲੋਂ ਲੋਕ ਗੀਤ, ਕਵਿਸ਼ਰੀ ਤੇ ਨਕਲ ਰਾਹੀਂ ਲੋਕਾਂ ਦਾ ਖੂਬ ਮਨੋਰੰਜਨ ਕੀਤਾ। ਸਮਾਗਮ ਦੀ ਸ਼ੁਰੂਆਤ ਅਮਰੀਕ ਸਿੰਘ ਦੇ ਸਾਥੀ ਬਲਜੀਤ ਸਿੰਘ ਤੇ ਤਾਰਾ ਸਿੰਘ...
ਲੋਕ ਸੱਭਿਆਚਾਰਕ ਮੰਚ ਛਾਜਲੀ ਵੱਲੋਂ ਪਿੰਡ ਛਾਜਲੀ ਵਿੱਚ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਕਲਾਕਾਰਾਂ ਵੱਲੋਂ ਲੋਕ ਗੀਤ, ਕਵਿਸ਼ਰੀ ਤੇ ਨਕਲ ਰਾਹੀਂ ਲੋਕਾਂ ਦਾ ਖੂਬ ਮਨੋਰੰਜਨ ਕੀਤਾ। ਸਮਾਗਮ ਦੀ ਸ਼ੁਰੂਆਤ ਅਮਰੀਕ ਸਿੰਘ ਦੇ ਸਾਥੀ ਬਲਜੀਤ ਸਿੰਘ ਤੇ ਤਾਰਾ ਸਿੰਘ ਦੇ ਕਵਿਸ਼ਰੀ ਜੱਥੇ ਵੱਲੋਂ ਕੀਤੀ ਗਈ ਉਪਰੰਤ ਪੰਜਾਬ ਦੇ ਵਿਰਾਸਤੀ ਪੁਰਾਤਨ ਸਾਜ਼ਾਂ ਢੱਡ ਸਾਰੰਗੀ ਅਤੇ ਅਲਗੋਜ਼ਿਆਂ ਤੇ ਇਨਕਲਾਬੀ ਗੀਤ, ਵਾਰਾਂ ਅਤੇ ਕਲੀਆਂ ਗਾਉਣ ਵਾਲੀ ਲੋਕ ਸੰਗੀਤ ਮੰਡਲੀ ਛਾਜਲੀ ਵੱਲੋਂ ਮਾਸਟਰ ਦੇਸ ਰਾਜ ਛਾਜਲੀ ਦੀ ਅਗਵਾਈ ਹੇਠ ਹੰਸ ਰਾਜ ਛਾਜਲੀ ਅਤੇ ਘੁਰਿੰਦਰ ਸਿੰਘ ਖੰਡੇਬਾਦ ਨੇ ਆਪਣਾ ਰੰਗ ਬੰਨ੍ਹਿਆ। ਮੰਚ ਦੇ ਪ੍ਰਧਾਨ ਕਾਮਰੇਡ ਸ਼ੇਰ ਸਿੰਘ ਨੇ ਦੱਸਿਆ ਕਿ ਇਹ ਪ੍ਰੋਗਰਾਮ ਪਹਿਲਾਂ ਸਤੰਬਰ ਵਿੱਚ ਗੁੱਗਾ ਮਾੜੀ ਦੇ ਲੱਗਦੇ ਮੇਲੇ ’ਤੇ ਕਰਾਉਣਾ ਸੀ, ਪਰ ਉਸ ਵੇਲੇ ਪੰਜਾਬ ਵਿੱਚ ਹੜ੍ਹ ਆਉਣ ਕਾਰਨ ਇਹ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਸੀ ਜੋ ਹੁਣ ਲੋਕਾਂ ਦੀ ਮੰਗ ’ਤੇ ਕਰਾਇਆ ਗਿਆ ਹੈ। ਇਸ ਦੌਰਾਨ ਲੋਕ ਪੱਖੀ ਕਾਰਜਾਂ ਬਦਲੇ ਕਾਮਰੇਡ ਸੰਪੂਰਨ ਸਿੰਘ ਛਾਜਲੀ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਕਾਮਰੇਡ ਕਰਨੈਲ ਸਿੰਘ, ਮਾਸਟਰ ਪ੍ਰੇਮ ਸਰੂਪ, ਸੁਭਾਸ਼ ਕੁਮਾਰ, ਛੱਜੂ ਸਿੰਘ, ਜਗਜੀਤ ਭੂਟਾਲ, ਕਾਮਰੇਡ ਲਛਮਣ ਸਿੰਘ ਅਲੀਸ਼ੇਰ ਤੇ ਰਘਬੀਰ ਸਿੰਘ ਭੂਟਾਲ ਆਦਿ ਹਾਜ਼ਰ ਸਨ।