ਇਜ਼ਰਾਈਲ ਵੱਲੋਂ ਫ਼ਲਸਤੀਨ ਉਤੇ ਕੀਤੇ ਜਾ ਰਹੇ ਹਮਲਿਆਂ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰਦਿਆਂ ਅੱਜ ਇੱਥੇ ਬੀਡੀਪੀਓ ਦਫ਼ਤਰ ਨੇੜੇ ਸੀ ਪੀ ਆਈ ਐਮ ਦੇ ਸੂਬਾ ਸਕੱਤਰੇਤ ਕਾ ਭੂਪ ਚੰਦ ਚੰਨੋਂ ਦੀ ਅਗਵਾਈ ਹੇਠ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਪੁਤਲਾ ਫੂਕਿਆ ਗਿਆ।
ਇਸ ਮੌਕੇ ਪਾਰਟੀ ਦੇ ਸੂਬਾ ਸਕੱਤਰੇਤ ਕਾ ਭੂਪ ਚੰਦ ਚੰਨੋਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਅਮਰੀਕਾ ਦੀ ਸਰਪ੍ਰਸਤੀ ਹੇਠ ਇਜ਼ਰਾਈਲ ਵੱਲੋਂ ਫ਼ਲਸਤੀਨ ਉੱਤੇ ਬੰਬਾਰੀ ਕਰਕੇ ਮਨੁੱਖਤਾ ਦਾ ਘਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੁਨੀਆਂ ਭਰ ਵਿੱਚ ਜੰਗ ਦੇ ਆਮ ਨਿਯਮ ਅਨੁਸਾਰ ਜਦੋਂ ਵੀ ਕਦੇ ਦੋ ਮੁਲਕਾਂ ਵਿਚ ਜੰਗ ਹੁੰਦੀ ਹੈ ਤਾਂ ਬੱਚਿਆਂ, ਹਸਪਤਾਲਾਂ ਅਤੇ ਸ਼ਹਿਰੀ ਅਬਾਦੀ ਉਪਰ ਹਮਲਾ ਕਰਨ ਤੋਂ ਗ਼ੁਰੇਜ਼ ਕੀਤਾ ਜਾਂਦਾ ਹੈ,ਪਰ ਫ਼ਲਸਤੀਨ ਵਿਚ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਦਿੱਤਾ ਗਿਆ ਹੈ। ਬੱਚਿਆਂ ਅਤੇ ਮਰੀਜ਼ਾਂ ਦੀਆਂ ਜਾਨਾਂ ਨੂੰ ਬੰਬਾਂ ਨਾਲ ਖਤਮ ਕੀਤਾ ਜਾ ਰਿਹਾ ਹੈ।
ਉਨ੍ਹਾਂ ਮੋਦੀ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਅਮਰੀਕਾ ਤੇ ਇਜ਼ਰਾਈਲ ਵੱਲੋਂ ਕੀਤੇ ਜਾ ਰਹੇ ਇਸ ਜ਼ੁਲਮ ਖਿਲਾਫ ਭਾਰਤ ਸਰਕਾਰ ਇੱਕ ਸ਼ਬਦ ਵੀ ਨਹੀਂ ਬੋਲਿਆ।
ਇਸ ਮੌਕੇ ਜਤਿੰਦਰ ਪਾਲ ਚੀਮਾ ਤਹਿਸੀਲ ਸਕੱਤਰ, ਗੁਰਮੀਤ ਸਿੰਘ ਬਲਿਆਲ, ਬਲਵੀਰ ਸਿੰਘ, ਹਰਬੰਸ ਸਿੰਘ, ਜੀਤ ਘਰਾਚੋਂ, ਦਰਸ਼ਨ ਸਿੰਘ ਮਾਝੀ, ਪਰਮਜੀਤ ਕੌਰ ਭੱਟੀਵਾਲ ਅਤੇ ਬਲਜੀਤ ਕੌਰ ਨਰਾਇਣਗੜ੍ਹ ਹਾਜ਼ਰ ਸਨ।