DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਟਰਾਲੇ ’ਚ ਲਿਜਾਈਆਂ ਜਾ ਰਹੀਆਂ ਗਊਆਂ ਬਰਾਮਦ

ਗੁਰਦੀਪ ਸਿੰਘ ਲਾਲੀ ਸੰਗਰੂਰ, 12 ਅਗਸਤ ਸੰਗਰੂਰ ਜ਼ਿਲ੍ਹਾ ਪੁਲੀਸ ਅਧੀਨ ਚੌਕੀ ਬਡਰੁੱਖਾਂ ਦੀ ਪੁਲੀਸ ਪਾਰਟੀ ਵੱਲੋਂ ਟਰਾਲੇ ਵਿੱਚ ਲਿਜਾਈਆਂ ਜਾ ਰਹੀਆਂ 10 ਗਊਆਂ ਨੂੰ ਬਰਾਮਦ ਕੀਤਾ ਗਿਆ ਹੈ। ਪੁਲੀਸ ਨੇ ਟਰਾਲੇ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਤਿੰਨ ਵਿਅਕਤੀਆਂ...
  • fb
  • twitter
  • whatsapp
  • whatsapp
featured-img featured-img
ਸੰਗਰੂਰ ਨੇੜੇ ਪੁਲੀਸ ਵੱਲੋਂ ਕਬਜ਼ੇ ’ਚ ਲਿਆ ਪਸ਼ੂਆਂ ਨਾਲ ਲੱਦਿਆ ਟਰਾਲਾ
Advertisement

ਗੁਰਦੀਪ ਸਿੰਘ ਲਾਲੀ

ਸੰਗਰੂਰ, 12 ਅਗਸਤ

Advertisement

ਸੰਗਰੂਰ ਜ਼ਿਲ੍ਹਾ ਪੁਲੀਸ ਅਧੀਨ ਚੌਕੀ ਬਡਰੁੱਖਾਂ ਦੀ ਪੁਲੀਸ ਪਾਰਟੀ ਵੱਲੋਂ ਟਰਾਲੇ ਵਿੱਚ ਲਿਜਾਈਆਂ ਜਾ ਰਹੀਆਂ 10 ਗਊਆਂ ਨੂੰ ਬਰਾਮਦ ਕੀਤਾ ਗਿਆ ਹੈ। ਪੁਲੀਸ ਨੇ ਟਰਾਲੇ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਤਿੰਨ ਵਿਅਕਤੀਆਂ ਖ਼ਿਲਾਫ਼ ਥਾਣਾ ਲੌਂਗੋਵਾਲ ’ਚ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ ਹੈ।

ਬਡਰੁੱਖਾਂ ਪੁਲੀਸ ਚੌਕੀ ਅਨੁਸਾਰ ਅਮਿਤ ਕੁਮਾਰ ਉਰਫ਼ ਗਰੀਬਾ ਵਾਸੀ ਉਭਾਵਾਲ ਰੋਡ ਬਿਜਲੀ ਗਰਿੱਡ ਦੀ ਬੈਕ ਸਾਈਡ ਸੰਗਰੂਰ ਨੇ ਪੁਲੀਸ ਨੂੰ ਇਤਲਾਹ ਦਿੱਤੀ ਕਿ ਉਸ ਨੂੰ ਗੁਪਤਾ ਸੂਚਨਾ ਮਿਲੀ ਕਿ ਅੰਗਰੇਜ਼ ਸਿੰਘ ਵਾਸੀ ਸਾਬੋ ਕੇ ਤਲਵੰਡੀ, ਪਵਨ ਕੁਮਾਰ ਕੁਮਾਰ ਵਾਸੀ ਪਿੰਡ ਰੀਡਲ ਜ਼ਿਲ੍ਹਾ ਕਰਨਾਲ ਹਰਿਆਣਾ ਅਤੇ ਅਰਜਨ ਸਿੰਘ ਵਾਸੀ ਰਾਜਾਤਾਲ ਅੰਮ੍ਰਿਤਸਰ, ਪੰਜਾਬ ਦੇ ਪਿੰਡਾਂ ’ਚੋਂ ਗਊਆਂ ਇਕੱਠੀਆਂ ਕਰਕੇ ਬੁੱਚੜਖਾਨੇ ਵਿੱਚ ਲਿਜਾਂਦੇ ਹਨ। ਅੱਜ ਵੀ ਇਹ ਸਾਰੇ ਜਣੇ ਰਲ ਕੇ ਸ੍ਰੀ ਮਸਤੂਆਣਾ ਸਾਹਿਬ ਬਡਰੁੱਖਾਂ ਰੋਡ ਸੰਗਰੂਰ ਤੋਂ ਪਟਿਆਲਾ ਰੋਡ ਵੱਲ ਟਰੱਕ 10 ਚੱਕੀ ਵਿੱਚ ਗਊਆਂ ਨੂੰ ਬੰਨ੍ਹ ਨੂੜ ਕੇ ਲੋਡ ਕਰਕੇ ਜਾ ਰਹੇ ਹਨ। ਪੁਲੀਸ ਅਨੁਸਾਰ ਇਤਲਾਹ ਮਿਲਣ ’ਤੇ ਪੁਲੀਸ ਵੱਲੋਂ ਨਾਕੇ ਬੰਦੀ ਕਰਕੇ ਟਰਾਲੇ ਨੂੰ ਕੌਮੀ ਹਾਈਵੇਅ-7 ਦੇ ਓਵਰਬ੍ਰਿਜ ਕੋਲ ਰੋਕ ਲਿਆ ਜਿਸ ਵਿੱਚ 10 ਗਊਆਂ ਲਿਜਾਈਆਂ ਜਾ ਰਹੀਆਂ ਸਨ। ਉਨ੍ਹਾਂ ਦੱਸਿਆ ਕਿ ਅੰਗਰੇਜ਼ ਸਿੰਘ ਵਾਸੀ ਸਾਬੋਕੇ ਤਲਵੰਡੀ, ਪਵਨ ਕੁਮਾਰ ਵਾਸੀ ਰੀਡਲ ਅਤੇ ਅਰਜਨ ਸਿੰਘ ਵਾਸੀ ਰਾਜਾਤਾਲ ਅੰਮ੍ਰਿਤਸਰ ਦੇ ਖ਼ਿਲਾਫ਼ ਅੰਡਰ ਸੈਕਸ਼ਨ 3,4ਏ, 8 ਕਾਓ ਸਲੈਟਰ ਐਕਟ, 11 ਪ੍ਰੋਵੈਂਸ਼ਨ ਆਫ਼ ਕਰੰਟਲੀ ਟੂ ਐਨੀਮਲ ਐਕਟ 1960, 34 ਆਈਪੀਸੀ ਤਹਿਤ ਥਾਣਾ ਲੌਂਗੋਵਾਲ ਵਿਖੇ ਕੇਸ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ ਅਤੇ ਗਊਆਂ ਨੂੰ ਗਊਸ਼ਾਲਾ ਸੰਗਰੂਰ ਵਿੱਚ ਸੰਭਾਲ ਦਿੱਤਾ ਗਿਆ ਹੈ।

Advertisement
×