DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੰਸਟਰੱਕਸ਼ਨ ਵਰਕਰ 20 ਮਹੀਨਿਆਂ ਤੋਂ ਪੈਨਸ਼ਨ ਦੇ ਹੱਕ ਤੋਂ ਵਾਂਝਾ

ਪੈਨਸ਼ਨ ਲਵਾਉਣ ਲਈ ਸਰਕਾਰੀ ਦਫ਼ਤਰਾਂ ’ਚ ਹੋ ਰਿਹਾ ਖੱਜਲ
  • fb
  • twitter
  • whatsapp
  • whatsapp
Advertisement

ਬੀਰਬਲ ਰਿਸ਼ੀ

ਸ਼ੇਰਪੁਰ, 18 ਜੂਨ

Advertisement

ਪੱਤੀ ਖਲੀਲ ਸ਼ੇਰਪੁਰ ਦੇ ਕੰਸਟਰੱਕਸ਼ਨ ਵਰਕਰ ਵਜੋਂ ਰਜਿਜਟਰ 64 ਸਾਲਾ ਅਜਮੇਰ ਸਿੰਘ ਨਿਯਮਾਂ ਦੇ ਘੇਰੇ ’ਚ ਆਉਣ ਦੇ ਬਾਵਜੂਦ 20 ਮਹੀਨਿਆਂ ਤੋਂ ਸਰਕਾਰੀ ਦਫ਼ਤਰਾਂ ਦੀ ਖੱਜਲ-ਖੁਆਰੀ ਦਾ ਸੰਤਾਪ ਹੰਢਾਉਣ ਦੇ ਬਾਵਜੂਦ ਪੈਨਸ਼ਨ ਦੇ ਹੱਕ ਤੋਂ ਵਾਂਝਾ ਹੈ।

ਦਲਿਤ ਮਜ਼ਦੂਰ ਅਜਮੇਰ ਸਿੰਘ ਦੇ ਪੁੱਤਰ ਤੇ ਪੀਐੱਸਯੂ ਦੇ ਸਾਬਕਾ ਆਗੂ ਸਤਨਾਮ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਦਾ ਕੰਸਟਰੱਕਸ਼ਨ ਵਰਕਰਜ਼ ਵੈਲਫ਼ੇਅਰ ਬੋਰਡ ਦੇ 7 ਸਾਲ ਪੰਜ ਮਹੀਨੇ ਮੈਂਬਰ ਰਹਿਣ ਦੇ ਮੱਦੇਨਜ਼ਰ ਰਜਿਸ਼ਟਰ ਨੰਬਰ (ਪੀਬੀ-76-ਡਬਲਿਉ-029125) ਮਜ਼ਦੂਰ ਵਜੋਂ ਲੇਵਰ ਵਿਭਾਗ ਨੂੰ ਪੈਨਸ਼ਨ ਸਬੰਧੀ 10 ਜੁਲਾਈ 2023 ਨੂੰ ਕਿਰਤ ਵਿਭਾਗ ਪੰਜਾਬ ਦੇ ਮਾਲੇਰਕੋਟਲਾ ਦਫ਼ਤਰ ਫਾਰਮ ਦਿੱਤੇ ਸਨ। ਦਫ਼ਤਰ ਨੇ ਦਰੁਸਤੀ ਦਾ ਦਾਅਵਾ ਕਰਦਿਆਂ ਫਾਰਮ ਸਵੀਕਾਰ ਵੀ ਕਰ ਲਏ। ਉਨ੍ਹਾਂ ਦਾਅਵਾ ਕੀਤਾ ਕਿ ਤਕਰੀਬਨ 18 ਮਹੀਨੇ ਪ੍ਰੇਸ਼ਾਨ ਹੋਣ ਮਗਰੋਂ ਡਿਪਟੀ ਕਮਿਸ਼ਨਰ ਦੇ ਮਾਮਲਾ ਧਿਆਨ ਵਿੱਚ ਲਿਆਂਦਾ ਅਤੇ ਫਿਰ ਕੁੱਝ ਮਹੀਨਿਆਂ ਦੀ ਉਡੀਕ ਕਰਨ ਮਗਰੋਂ ਮੁੱਖ ਮੰਤਰੀ ਕੈਂਪ ਦਫ਼ਤਰ ਧੂਰੀ ਵਿੱਚ 22 ਜੁਲਾਈ 2023 ਨੂੰ ਦਰਖਾਸਤ ਦਿੱਤੀ। ਹਾਲੇ ਤੱਕ ਕੋਈ ਹੱਲ ਨਹੀਂ ਨਿਕਲਿਆ। ਸਤਨਾਮ ਸਿੰਘ ਨੇ ਦੱਸਿਆ ਕਿ ਹੁਣ ਉਨ੍ਹਾਂ ਨੂੰ ਪੈਰਵੀ ਕਰਨ ’ਤੇ ਪਤਾ ਲੱਗਿਆ ਕਿ ਇਹ ਫਾਈਲ ਮੁੱਖ ਦਫ਼ਤਰ ਚੰਡੀਗੜ੍ਹ ਵਿੱਚ ਰੁਕੀ ਹੋਈ ਹੈ। ਉਨ੍ਹਾਂ ਦਾ ਪਰਿਵਾਰ ਆਪਣੇ ਘੱਟ ਸਾਧਨਾਂ ਕਾਰਨ ਇਸਦੀ ਚੰਡੀਗੜ੍ਹ ਤੱਕ ਪੈਰਵੀ ਕਰਨ ਤੋਂ ਅਸਮਰੱਥ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਪਿਤਾ ਦੀ ਪੈਨਸ਼ਨ ਫੌਰੀ ਚਾਲੂ ਕਰਵਾਈ ਜਾਵੇ ਅਤੇ ਦੋ ਸਾਲ ਤੋਂ ਹੋ ਰਹੀ ਪ੍ਰੇਸ਼ਾਨੀ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਦਰਖਾਸਤ ਦੇਣ ਸਮੇਂ ਤੋਂ ਬਣਦੀ ਪੈਨਸ਼ਨ ਦਾ ਬਕਾਇਆ ਵੀ ਦਿੱਤਾ ਜਾਵੇ।

ਇਸ ਸਬੰਧੀ ਜਦੋਂ ਮੁੱਖ ਮੰਤਰੀ ਸਹਾਇਤਾ ਕੇਂਦਰ ਧੂਰੀ ਵਿੱਚ ਪਹੁੰਚ ਕੇ ਪੜਤਾਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਚੰਡੀਗੜ੍ਹ ਦਫ਼ਤਰ ਵੱਲੋਂ ਕੋਈ ਇਤਰਾਜ਼ ਲਗਾਏ ਗਏ ਹਨ। ਹਾਲਾਂਕਿ, ਇਤਰਾਜ਼ਾਂ ਦਾ ਪਤਾ ਨਹੀਂ ਲੱਗ ਸਕਿਆ। ਕਿਰਤ ਵਿਭਾਗ ਦੇ ਚੰਡੀਗੜ੍ਹ ਦਫ਼ਤਰ ਸਬੰਧਤ ਕਲਰਕ ਨਾਲ ਗੱਲ ਕਰਨੀ ਚਾਹੀ ਪਰ ਉਨ੍ਹਾਂ ਆਪਣੇ ਰੁਝੇਵੇ ਕਾਰਨ ਗੱਲ ਕਰਨ ਤੋਂ ਅਸਮਰੱਥਾ ਪ੍ਰਗਟਾਈ। ਕਿਰਤ ਵਿਭਾਗ ਦੇ ਡਿਪਟੀ ਸੈਕਟਰੀ ਨਾਲ ਫੋਨ ਸੰਦੇਸ਼ (ਐਸਐਮਐਸ) ਰਾਹੀਂ ਪੂਰੇ ਮਾਮਲੇ ਦੀ ਜਾਣਕਾਰੀ ਦੇ ਕੇ ਪੱਖ ਜਾਨਣਾ ਚਾਹਿਆ ਪਰ ਉਨ੍ਹਾਂ ਵਾਰ-ਵਾਰ ਕੋਸ਼ਿਸਾਂ ਦੇ ਬਾਵਜੂਦ ਫੋਨ ਨਹੀਂ ਚੁੱਕਿਆ।

Advertisement
×