ਸੁਨਾਮ ’ਚ ਨਵੇਂ ਬੱਸ ਅੱਡੇ ਦੀ ਉਸਾਰੀ ਸ਼ੁਰੂ
ਬੀਰ ਇੰਦਰ ਸਿੰਘ ਬਨਭੌਰੀ ਸੁਨਾਮ ਊਧਮ ਸਿੰਘ ਵਾਲਾ, 12 ਜੁਲਾਈ ਇੱਥੇ ਗੁਰਦੁਆਰਾ ਸੱਚਖੰਡ ਸਾਹਿਬ ਨੇੜੇ ਨਵੇਂ ਬੱਸ ਸਟੈਂਡ ਨੂੰ ਲੈ ਕੇ ਚੱਲ ਰਹੇ ਵਿਵਾਦਾਂ ਨੂੰ ਅੱਜ ਸਮੇਂ ਠੱਲ੍ਹ ਪੈ ਗਈ ਜਦੋਂ ਬਠਿੰਡਾ ਦੀ ਇਕ ਫਰਮ ਮੈਸਰਜ਼ ਰਾਮ ਲਾਲ ਬਾਂਸਲ ਵੱਲੋਂ...
Advertisement
ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 12 ਜੁਲਾਈ
Advertisement
ਇੱਥੇ ਗੁਰਦੁਆਰਾ ਸੱਚਖੰਡ ਸਾਹਿਬ ਨੇੜੇ ਨਵੇਂ ਬੱਸ ਸਟੈਂਡ ਨੂੰ ਲੈ ਕੇ ਚੱਲ ਰਹੇ ਵਿਵਾਦਾਂ ਨੂੰ ਅੱਜ ਸਮੇਂ ਠੱਲ੍ਹ ਪੈ ਗਈ ਜਦੋਂ ਬਠਿੰਡਾ ਦੀ ਇਕ ਫਰਮ ਮੈਸਰਜ਼ ਰਾਮ ਲਾਲ ਬਾਂਸਲ ਵੱਲੋਂ ਭੂਮੀ ਪੂਜਨ ਕਰਕੇ ਬਕਾਇਦਾ ਕੰਮ ਦੀ ਸ਼ੁਰੂਆਤ ਕਰ ਦਿੱਤੀ ਗਈ। ਨਵੇਂ ਬੱਸ ਸਟੈਂਡ ਦੀ ਉਸਾਰੀ ਸਬੰਧੀ ਜਾਣਕਾਰੀ ਦਿੰਦੇ ਹੋਏ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਨਿਤਿਨ ਜਿੰਦਲ ਨੇ ਦੱਸਿਆ ਕਿ ਚਾਰ ਏਕੜ ਜ਼ਮੀਨ ਵਿਚ 9.93 ਕਰੋੜ ਦੀ ਲਾਗਤ ਨਾਲ ਬਣਨ ਵਾਲਾ ਇਹ ਬੱਸ ਸਟੈਂਡ ਅਤੀ ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗਾ। ਉਨ੍ਹਾਂ ਦੱਸਿਆ ਕਿ ਨਵੇਂ ਬੱਸ ਸਟੈਂਡ ਵਿਚ ਲੋਕਾਂ ਲਈ ਸ਼ਾਪਿੰਗ ਮਾਲ ਵੀ ਬਣਾਇਆ ਜਾਵੇਗਾ ਅਤੇ ਇਹ ਪ੍ਰਾਜੈਕਟ ਇਕ ਸਾਲ ਵਿਚ ਤਿਆਰ ਹੋ ਜਾਵੇਗਾ। ਇਸ ਮੌਕੇ ਠੇਕੇਦਾਰ ਬਲਦੇਵ ਰਾਏ ਗਰਗ, ਅਭੀ ਬਾਂਸਲ ਤੇ ਹਨੀ ਬਾਂਸਲ ਆਦਿ ਮੌਜੂਦ ਸਨ।
Advertisement