ਕਾਂਗਰਸ ਉਮੀਦਵਾਰ ਨੂੰ ਲੱਡੂਆਂ ਨਾਲ ਤੋਲਿਆ
ਬਰਨਾਲਾ ਤੋਂ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਅੱਜ ਪਿੰਡ ਟਿੱਬਾ ਤੋਂ ਭਰਵੀਂ ਚੋਣ ਰੈਲੀ ਕਰਕੇ ਜ਼ਿਲ੍ਹਾ ਪਰਿਸ਼ਦ ਜ਼ੋਨ ਸ਼ੇਰਪੁਰ (ਰਾਖਵਾ ਐੱਸ ਸੀ ਇਸਤਰੀ) ਤੋਂ ਕਾਂਗਰਸੀ ਉਮੀਦਵਾਰ ਸਿੰਦਰ ਕੌਰ ਦੀ ਚੋਣ ਮੁਹਿੰਮ ਨੂੰ ਹੁਲਾਰਾ ਦਿੱਤਾ। ਪਿੰਡ ਟਿੱਬਾ ਵਿੱਚ ਉਮੀਦਵਾਰ...
Advertisement
ਬਰਨਾਲਾ ਤੋਂ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਅੱਜ ਪਿੰਡ ਟਿੱਬਾ ਤੋਂ ਭਰਵੀਂ ਚੋਣ ਰੈਲੀ ਕਰਕੇ ਜ਼ਿਲ੍ਹਾ ਪਰਿਸ਼ਦ ਜ਼ੋਨ ਸ਼ੇਰਪੁਰ (ਰਾਖਵਾ ਐੱਸ ਸੀ ਇਸਤਰੀ) ਤੋਂ ਕਾਂਗਰਸੀ ਉਮੀਦਵਾਰ ਸਿੰਦਰ ਕੌਰ ਦੀ ਚੋਣ ਮੁਹਿੰਮ ਨੂੰ ਹੁਲਾਰਾ ਦਿੱਤਾ। ਪਿੰਡ ਟਿੱਬਾ ਵਿੱਚ ਉਮੀਦਵਾਰ ਨੂੰ ਲੱਡੂਆਂ ਨਾਲ ਤੋਲਣ ਮਗਰੋਂ ਉਨ੍ਹਾਂ ਜਿੱਥੇ ਕਸਬਾ ਸ਼ੇਰਪੁਰ ਦੇ ਮੁੱਖ ਬਾਜ਼ਾਰ ਵਿੱਚ ਵਪਾਰੀਆਂ ਕੋਲ ਡੋਰ-ਟੂ-ਡੋਰ ਪਹੁੰਚ ਕੇ ਪ੍ਰਚਾਰ ਕੀਤਾ, ਉੱਥੇ ਪਿੰਡ ਖੇੜੀ ਕਲਾਂ ਦੀ ਚੋਣ ਰੈਲੀ ਵਿੱਚ ਵੀ ਸ਼ਿਰਕਤ ਕੀਤੀ। ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਜਸਮੇਲ ਬੜੀ, ਸੀਨੀਅਰ ਆਗੂ ਚਮਕੌਰ ਸਿੰਘ ਭੋਲਾ ਟਿੱਬਾ, ਸਾਬਕਾ ਸਰਪੰਚ ਰਣਜੀਤ ਸਿੰਘ ਸ਼ੇਰਪੁਰ, ਬਹਾਦਰ ਸਿੰਘ ਸ਼ੇਰਪੁਰ, ਜਸਮੇਲ ਡੇਅਰੀਵਾਲਾ, ਬਨੀ ਖਹਿਰਾ, ਸਾਬਕਾ ਉਪ-ਚੇਅਰਮੈਨ ਕਰਸ਼ਿਨ ਕੁਮਾਰ ਨੀਟਾ, ਠੇਕੇਦਾਰ ਸੰਜੇ ਸਿੰਗਲਾ, ਕਬੱਡੀ ਖਿਡਾਰੀ ਮੱਤਾ ਸ਼ੇਰਪੁਰ ਆਦਿ ਵੀ ਹਾਜ਼ਰ ਸਨ।
Advertisement
Advertisement
Advertisement
×

