ਕਾਂਗਰਸ ਵੱਲੋਂ ‘ਵੋਟ ਚੋਰ, ਗੱਦੀ ਛੋੜ’ ਮੁਹਿੰਮ ਭਖਾਉਣ ਦਾ ਸੱਦਾ
ਸੀਨੀਅਰ ਕਾਂਗਰਸੀ ਆਗੂ ਰਾਜਿੰਦਰ ਰਾਜਾ ਬੀਰਕਲਾਂ ਨੇ ਸੁਨਾਮ ਵਿੱਚ ‘ਵੋਟ ਚੋਰ, ਗੱਦੀ ਛੋੜ’ ਮੁਹਿੰਮ ਭਖਾਉਣ ਦਾ ਸੱਦਾ ਦਿੱਤਾ ਹੈ। ਇਸ ਤਹਿਤ ਚਲਾਈ ਹਸਤਾਖਰ ਮੁਹਿੰਮ ਵਿਚ ਸੈਂਕੜੈ ਲੋਕਾਂ ਨੇ ਹਸਤਾਖਰ ਕਰਕੇ ਫਾਰਮ ਸੀਨੀਅਰ ਆਗੂਆਂ ਨੂੰ ਦਿੱਤੇ। ਭਰਵੇਂ ਇੱਕਠ ਨੂੰ ਸੰਬੋਧਨ ਕਰਦਿਆਂ...
ਸੀਨੀਅਰ ਕਾਂਗਰਸੀ ਆਗੂ ਰਾਜਿੰਦਰ ਰਾਜਾ ਬੀਰਕਲਾਂ ਨੇ ਸੁਨਾਮ ਵਿੱਚ ‘ਵੋਟ ਚੋਰ, ਗੱਦੀ ਛੋੜ’ ਮੁਹਿੰਮ ਭਖਾਉਣ ਦਾ ਸੱਦਾ ਦਿੱਤਾ ਹੈ। ਇਸ ਤਹਿਤ ਚਲਾਈ ਹਸਤਾਖਰ ਮੁਹਿੰਮ ਵਿਚ ਸੈਂਕੜੈ ਲੋਕਾਂ ਨੇ ਹਸਤਾਖਰ ਕਰਕੇ ਫਾਰਮ ਸੀਨੀਅਰ ਆਗੂਆਂ ਨੂੰ ਦਿੱਤੇ। ਭਰਵੇਂ ਇੱਕਠ ਨੂੰ ਸੰਬੋਧਨ ਕਰਦਿਆਂ ਰਾਜਾ ਬੀਰਕਲਾਂ ਨੇ ਕਿਹਾ ਕਿ ਇਸ ਮੁਹਿੰਮ ਵਿੱਚ ਇਹ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਵੋਟਾਂ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਲਈ ਸੱਤਾਧਾਰੀ ਧਿਰ ਕਿਵੇਂ ਵੋਟਾਂ ਨੂੰ ਚੋਰੀ ਤੱਕ ਕਰ ਰਹੀ ਹੈ ਜਿਹੜੀ ਕਿ ਕਿਸੇ ਲੋਕਤੰਤਰੀ ਦੇਸ਼ ਲਈ ਬਹੁਤ ਹੀ ਜ਼ਿਆਦਾ ਫਿਕਰਮੰਦੀ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਕੇਂਦਰ ਤੇ ਕਾਬਜ਼ ਧਿਰ ਨੇ ਸਰਕਾਰ ਬਣਾਉਣ ਉਨ੍ਹਾਂ ਲੋਕਾਂ ਦੀਆਂ ਵੋਟਾਂ ਵੀ ਭੁਗਤਾ ਲਈਆਂ ਜਿਹੜੇ ਵੋਟਰਾਂ ਨੂੰ ਮਰਿਆਂ ਕਈ ਕਈ ਸਾਲ ਹੋ ਗਏ। ਬੀਰ ਕਲਾਂ ਨੇ ਕਿਹਾ ਕਿ ਪਿੱਛੇ ਜਿਹੇ ਦੇਸ਼ ਦੇ ਕਈ ਸੂਬਿਆਂ ਵਿਚ ਹੋਈਆਂ ਚੋਣਾਂ ਮੌਕੇ 90 ਫੀਸਦੀ ਲੋਕਾਂ ਦਾ ਕਹਿਣਾ ਸੀ ਕਿ ਇਸ ਵਾਰ ਕਾਂਗਰਸ ਦੀ ਸਰਕਾਰ ਬਣੇਗੀ ਪਰ ਹੋਇਆ ਉਲਟ। ਭਾਜਪਾ ਵੱਲੋਂ ਪੂਰੇ ਦੇਸ਼ ਭਰ ਵਿਚ ਬਣਾਈਆਂ ਲੱਖਾਂ ਜਾਅਲੀ ਵੋਟਾਂ ਦੇ ਸਿਰ ’ਤੇ ਸਰਕਾਰ ਬਣਾ ਲਈ ਗਈ। ਆਗੂਆਂ ਨੇ ਭਾਜਪਾ ਦਾ ਚਿਹਰਾ ਨੰਗਾ ਕਰਨ ਲਈ ਲੋਕਾਂ ਨੂੰ ਇਕਠੇ ਹੋ ਕੇ ਰਾਹੁਲ ਗਾਂਧੀ ਨੂੰ ਮਜ਼ਬੂਤ ਕਰਨ ਦਾ ਸੱਦਾ ਦਿਤਾ। ਇੱਕਠ ਨੂੰ ਬਲਾਕ ਕਾਂਗਰਸ ਦੇ ਪ੍ਰਧਾਨ ਮਨੀ ਵੜੈਚ ਵਿਧਾਨ ਸਭਾ ਹਲਕੇ ਦੇ ਕੋਆਰਡੀਨੇਟਰ ਗੁਰਪਿਆਰ ਸਿੰਘ ਧੂਰਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਮਲਕੀਤ ਸਿੰਘ, ਹਰਭਜਨ ਸਿੰਘ, ਜਸਵੰਤ ਸਿੰਘ ਭੰਮ, ਪ੍ਰਮੋਦ ਕੁਮਾਰ ਅਵਸਥੀ, ਨਰੇਸ਼ ਸ਼ਰਮਾ, ਕੁਲਵਿੰਦਰ ਸਿੰਘ ਕਿੰਦਾ, ਅਵਤਾਰ ਸਿੰਘ ਚੀਮਾ, ਕਰਮਜੀਤ ਕੌਰ ਮਾਡਲ ਟਾਊਨ, ਗੁਰਦਿਆਲ ਕੌਰ, ਸਸ਼ੀ ਗਰਗ, ਪਰਮਜੀਤ ਕੌਰ, ਅਜੈਵੀਰ ਸਿੰਘ ਬਿਰਕਲਾਂ, ਮੋਹਨ ਸ਼ਰਮਾਂ, ਹਰਜਿੰਦਰ ਸਿੰਘ ਸੇਖੋਂ ਆਦਿ ਵੱਡੀ ਗਿਣਤੀ ਕਾਂਗਰਸੀ ਵਰਕਰ ਮੌਜੂਦ ਸਨ।
ਪਿੰਡਾਂ ਵਿੱਚ ਫਾਰਮ ਭਰਵਾਏ
ਪਾਤੜਾਂ (ਗੁਰਨਾਮ ਸਿੰਘ ਚੌਹਾਨ): ‘ਵੋਟ ਚੋਰ, ਗੱਦੀ ਛੋੜ’ ਮੁਹਿੰਮ ਤਹਿਤ ਹਲਕੇ ਸ਼ੁਤਰਾਣਾ ਦੇ ਘੱਗਰ ਪਾਰ ਪਿੰਡਾਂ ’ਚ ਕਾਂਗਰਸ ਦੇ ਐੱਸ ਸੀ ਵਿੰਗ ਪੰਜਾਬ ਦੇ ਕੋਆਰਡੀਨੇਟਰ ਨਛੱਤਰ ਸਿੰਘ ਅਰਾਈਂਮਾਜਰਾ ਦੀ ਅਗਵਾਈ ਵਿੱਚ ਬਹਿਰ ਸਾਹਿਬ, ਤੇਈਪੁਰ ਮਤੋਲੀ, ਅਰਨੌਂ ਤੇ ਬੰਨਵਾਲਾ ਆਦਿ ਪਿੰਡਾਂ ਵਿੱਚ ਫਾਰਮ ਭਰੇ ਗਏ ਜੋ ਕਿ ਮੁੱਖ ਚੋਣ ਕਮਿਸ਼ਨਰ ਨੂੰ ਭੇਜੇ ਜਾਣਗੇ। ਕਾਂਗਰਸ ਦੇ ਐੱਸ ਸੀ ਵਿੰਗ ਪੰਜਾਬ ਦੇ ਕੋਆਰਡੀਨੇਟਰ ਨਛੱਤਰ ਸਿੰਘ ਅਰਾਈਂਮਾਜਰਾ ਨੇ ਕਿਹਾ ਕਿ ਸੱਤਾ ਧਿਰ ਵੱਲੋਂ ਯੋਜਨਾਬੱਧ ਤਰੀਕੇ ਨਾਲ ਵੋਟਰਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਨ ਅਤੇ ਇਸ ਸ਼ਾਮਲ ਅਧਿਕਾਰੀਆਂ ਅਤੇ ਏਜੰਟਾਂ ’ਤੇ ਕੇਸ ਦਰਜ ਕਰਕੇ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਮੌਕੇ ਸਾਬਕਾ ਬਲਾਕ ਪ੍ਰਧਾਨ ਬਲਦੇਵ ਸਿੰਘ ਬੋਹੜੀਵਾਲਾ, ਸਾਬਕਾ ਬਲਾਕ ਸਮਿਤੀ ਮੈਂਬਰ ਕੁਲਵੰਤ ਸਿੰਘ ਮਤੋਲੀ, ਤਰਲੋਚਨ ਸਿੰਘ ਮਤੋਲੀ ਸ਼ਿੰਗਾਰਾ ਸਿੰਘ ਮਤੋਲੀ ਤੇ ਬਲਕਾਰ ਸਿੰਘ ਆਦਿ ਹਾਜ਼ਰ ਸਨ।