ਕਾਂਗਰਸ ਪਾਰਟੀ ਨੇ ਪੰਚਾਇਤ ਸਮਿਤੀ ਮਾਲੇਰਕੋਟਲਾ ਦੀਆਂ ਸਾਰੀਆਂ 15 ਸੀਟਾਂ ਅਤੇ ਜ਼ਿਲ੍ਹਾ ਪਰਿਸ਼ਦ ਮਾਲੇਰਕੋਟਲਾ ਦੀਆਂ ਵਿਧਾਨ ਸਭਾ ਹਲਕਾ ਮਾਲੇਰਕੋਟਲਾ ਅਧੀਨ ਆਉਂਦੀਆਂ ਤਿੰਨੇ ਸੀਟਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ।
ਸਾਬਕਾ ਕੈਬਨਿਟ ਮੰਤਰੀ ਬੀਬੀ ਰਜ਼ੀਆ ਸੁਲਤਾਨਾ ਅਤੇ ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ ਬੀਬਾ ਨਿਸ਼ਾਤ ਅਖਤਰ ਦੇ ਆਦੇਸ਼ਾਂ ’ਤੇ ਅੱਜ ਮਾਲੇਰਕੋਟਲਾ ਹਾਊਸ ਵੱਲੋਂ ਜਾਰੀ ਸੂਚੀ ਮੁਤਾਬਕ ਜ਼ਿਲ੍ਹਾ ਪਰਿਸ਼ਦ ਜ਼ੋਨ ਸੰਦੌੜ (ਐੱਸ ਸੀ) ਤੋਂ ਅਮਰੀਕ ਸਿੰਘ ਝੁਨੇਰ, ਜ਼ੋਨ ਫਿਰੋਜ਼ਪੁਰ ਕੁਠਾਲਾ (ਜਨਰਲ) ਤੋਂ ਨੰਬਰਦਾਰ ਮਨਿੰਦਰ ਸਿੰਘ ਚਹਿਲ ਕੁਠਾਲਾ ਅਤੇ ਜ਼ੋਨ ਹਥਨ (ਇਸਤਰੀ) ਤੋਂ ਹਰਪਰੀਤ ਕੌਰ ਹਥਨ ਕਾਂਗਰਸ ਪਾਰਟੀ ਦੇ ਉਮੀਦਵਾਰ ਹੋਣਗੇ।
ਪੰਚਾਇਤ ਸਮਿਤੀ ਮਾਲੇਰਕੋਟਲਾ ਲਈ ਕਾਂਗਰਸੀ ਉਮੀਦਵਾਰਾਂ ਵਿੱਚ ਜ਼ੋਨ ਮਹੋਲੀ ਕਲਾਂ (ਐੱਸ ਸੀ) ਤੋਂ ਚਰਨਜੀਤ ਸਿੰਘ ਮਹੋਲੀ ਕਲਾਂ, ਜ਼ੋਨ ਝੁਨੇਰ (ਜਨਰਲ) ਤੋਂ ਕੁਲਵਿੰਦਰ ਸਿੰਘ ਝੁਨੇਰ, ਜ਼ੋਨ ਖੁਰਦ (ਇਸਤਰੀ) ਤੋਂ ਹਰਜਿੰਦਰ ਕੌਰ ਖੁਰਦ, ਜ਼ੋਨ ਦਸੌਂਧਾ ਸਿੰਘ ਵਾਲਾ (ਐੱਸ ਸੀ) ਤੋਂ ਅਮਨਦੀਪ ਸਿੰਘ ਬਾਪਲਾ, ਜ਼ੋਨ ਕੁਠਾਲਾ (ਇਸਤਰੀ) ਤੋਂ ਹਰਜੀਤ ਕੌਰ ਚਹਿਲ ਕੁਠਾਲਾ, ਜ਼ੋਨ ਕਸਬਾ ਭਰਾਲ (ਇਸਤਰੀ) ਤੋਂ ਮਨਜੀਤ ਕੌਰ ਕਸਬਾ ਭਰਾਲ, ਜ਼ੋਨ ਸੰਦੌੜ (ਜਨਰਲ) ਤੋਂ ਅਮਨਦੀਪ ਸਿੰਘ ਸੰਦੌੜ, ਜ਼ੋਨ ਹਥਨ (ਐੱਸ ਸੀ ਇਸਤਰੀ) ਤੋਂ ਸੁਖਪਾਲ ਕੌਰ ਹਥਨ, ਜ਼ੋਨ ਅਹਿਮਦਪੁਰ (ਜਨਰਲ) ਤੋਂ ਨਾਜ਼ਮ ਖਾਂ ਧਲੇਰ ਕਲਾਂ, ਜ਼ੋਨ ਇਲਤਫਾਤਪੁਰਾ (ਇਸਤਰੀ) ਤੋਂ ਐਡਵੋਕੇਟ ਬਲਵਿੰਦਰ ਕੌਰ ਸੇਖੂਪੁਰ ਕਲਾਂ, ਜ਼ੋਨ ਭੂਦਨ (ਐੱਸ ਸੀ) ਤੋਂ ਪ੍ਰਕਾਸ਼ ਸਿੰਘ ਭੂਦਨ, ਜ਼ੋਨ ਸ਼ੇਰਵਾਨੀਕੋਟ (ਇਸਤਰੀ) ਤੋਂ ਸਲਮਾ ਸ਼ੇਰਵਾਨੀਕੋਟ, ਜ਼ੋਨ ਧਨੋਂ (ਐੱਸ ਸੀ ਇਸਤਰੀ) ਤੋਂ ਗੁਰਮੀਤ ਕੌਰ ਮਾਨਾਂ, ਜ਼ੋਨ ਮੁਬਾਰਕਪੁਰ (ਜਨਰਲ) ਤੋਂ ਜਗਸੀਰ ਸਿੰਘ ਰੁੜਕਾ ਅਤੇ ਜ਼ੋਨ ਨੌਧਰਾਣੀ (ਜਨਰਲ) ਤੋਂ ਰਣਜੀਤ ਸਿੰਘ ਮਦੇਵੀ ਸ਼ਾਮਲ ਹਨ।
ਘਨੌਰੀ ਕਲਾਂ ਤੋਂ ਬੀਬੀ ਚਹਿਲ ਨੂੰ ਉਮੀਦਵਾਰ ਐਲਾਨਿਆ
ਧੂਰੀ (ਬੀਰਬਲ ਰਿਸ਼ੀ): ਆਮ ਆਦਮੀ ਪਾਰਟੀ ਨੇ ਹਲਕਾ ਧੂਰੀ ਨਾਲ ਸਬੰਧਤ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਦੇ ਉਮੀਦਵਾਰਾਂ ਦੀ ਸੂਚੀ ਕਰਨ ਲਈ ਭਾਵੇਂ ਅੱਜ ਉਚੇਚੇ ਤੌਰ ’ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਓ ਐੱਸ ਡੀ ਰਾਜਵੀਰ ਸਿੰਘ ਪਿੰਡ ਘਨੌਰ ਖੁਰਦ ਦੇ ‘ਕਿੰਗ ਪੈਲੇਸ’ ਪੁੱਜੇ ਅਤੇ ਪਾਰਟੀ ਦੇ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਉਮੀਦਵਾਰਾਂ ਨੂੰ ਸਿਰੋਪਾਓ ਦਿੱਤੇ ਗਏ। ਦੇਰ ਸ਼ਾਮ ਤੱਕ ਮੁੱਖ ਮੰਤਰੀ ਕੈਂਪ ਦਫ਼ਤਰ ਧੂਰੀ ਵੱਲੋਂ ਬਲਾਕ ਸਮਿਤੀ ਦੇ ਉਮੀਦਵਾਰਾਂ ਦੀ ਰਸਮੀ ਤੌਰ ’ਤੇ ਸੂਚੀ ਜਾਰੀ ਕਰਨ ਤੋਂ ਟਾਲਾ ਵੱਟਿਆ ਗਿਆ। ਮੁੱਖ ਮੰਤਰੀ ਦੇ ਓ ਐੱਸ ਡੀ ਰਾਜਵੀਰ ਸਿੰਘ ਨੇ ਪਾਰਟੀ ਦੇ ਆਗੂ ਵਰਕਰਾਂ ਨਾਲ ਗੰਭੀਰ ਵਿਚਾਰਾਂ ਕਰਨ ਮਗਰੋਂ ਤਜਵੀਜ਼ ਕੀਤੇ ਨਾਵਾਂ ਤਹਿਤ ਜ਼ਿਲ੍ਹਾ ਪਰਿਸ਼ਦ ਜ਼ੋਨ ਘਨੌਰੀ ਕਲਾਂ ਤੋਂ ਜਸਮੀਤ ਕੌਰ ਚਹਿਲ ਪਤਨੀ ਸਰਪੰਚ ਅਮ੍ਰਿਤਪਾਲ ਸਿੰਘ ਘਨੌਰੀ ਅਤੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਬਾਲੀਆਂ ਤੋਂ ਠੇਕੇਦਾਰ ਹਰਜਿੰਦਰ ਸਿੰਘ ਕਾਂਝਲਾ ਨੂੰ ਟਿਕਟ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਹਲਕਾ ਧੂਰੀ ਤੀਜੇ ਜ਼ੋਨ ਮੀਮਸਾ ਤੋਂ ਪਾਰਟੀ ਦੇ ਸੀਨੀਅਰ ਆਗੂ ਰਛਪਾਲ ਸਿੰਘ ਪਹਿਲਾਂ ਹੀ ਉਮੀਦਵਾਰ ਐਲਾਨ ਜਾ ਚੁੱਕੇ ਹਨ। ਭਾਵੇਂ ਪਾਰਟੀ ਦੇ ਬਲਾਕ ਸਮਿਤੀ ਦੇ ਬਹੁਤੇ ਉਮੀਦਵਾਰਾਂ ਨੂੰ ਓ ਐੱਸ ਡੀ ਵੱਲੋਂ ਸਟੇਜ ਤੋਂ ਸਿਰੋਪਾਓ ਦੇ ਦਿੱਤੇ ਗਏ ਪਰ ਮੁੱਖ ਮੰਤਰੀ ਕੈਂਪ ਦੇ ਇੰਚਾਰਜ ਨਾਲ ਵਾਰ-ਵਾਰ ਸੰਪਰਕ ਕਰਨ ’ਤੇ ਵੀ ਰਸਮੀ ਤੌਰ ਉੱਤੇ ਸੂਚੀ ਜਾਰੀ ਨਹੀਂ ਕੀਤੀ। ਸੂਤਰਾਂ ਦੀ ਮੰਨੀਏ ਤਾਂ ਇੱਕ ਉਮੀਦਵਾਰ ਨੂੰ ਬਦਲੇ ਜਾਣ ਦੀ ਚਰਚਾ ਵੀ ਚੱਲ ਰਹੀ ਹੈ। ਓ ਐੱਸ ਡੀ ਰਾਜਵੀਰ ਸਿੰਘ ਨੇ ਕਿਹਾ ਕਿ ਧੂਰੀ ਹਲਕੇ ਦੇ ਲੋਕ ਬਹੁਤ ਸੂਝਵਾਨ ਹਨ, ਜਿਨ੍ਹਾਂ ਨੇ ਹਰ ਚੋਣ ਵਿੱਚ ‘ਆਪ’ ਦਾ ਪਲੜਾ ਭਾਰੀ ਰੱਖਿਆ ਅਤੇ ਯਕੀਨਨ ਇਸ ਵਾਰ ਵੀ ਪਾਰਟੀ ਦੇ ਉਮੀਦਵਾਰ ਨੂੰ ਹੂੰਝਾਂ ਫੇਰ ਜਿੱਤ ਪ੍ਰਾਪਤ ਹੋਵੇਗੀ। ਇਸ ਮੌਕੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ, ਚੇਅਰਮੈਨ ਰਾਜਵੰਤ ਸਿੰਘ ਘੁੱਲੀ, ਮੈਂਬਰ ਵਕਫ਼ ਬੋਰਡ ਪੰਜਾਬ ਡਾ. ਅਨਵਰ ਭਸੌੜ ਅਤੇ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਘਨੌਰ ਹਾਜ਼ਰ ਸਨ।
ਭਾਜਪਾ ਨੇ ਉਮੀਦਵਾਰ ਐਲਾਨੇ
ਪਟਿਆਲਾ (ਖੇਤਰੀ ਪ੍ਰਤੀਨਿਧ): ਭਾਜਪਾ ਨੇ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਚੋਣਾਂ ਲਈ ਅੱਜ ਆਪਣੇ ਕਈ ਉਮੀਦਵਾਰਾਂ ਦਾ ਐਲਾਨ ਕੀਤਾ। ਭਾਜਪਾ ਯੁਵਾ ਮੋਰਚਾ ਦੀ ਸੂਬਾ ਪ੍ਰਧਾਨ ਬੀਬਾ ਜੈਇੰਦਰ ਕੌਰ ਵੱਲੋਂ ਜਾਰੀ ਕੀਤੀ ਗਈ ਸੂਚੀ ਮੁਤਾਬਿਕ ਯੁਵਰਾਜ ਸ਼ਰਮਾ ਨੂੰ ਜ਼ਿਲ੍ਹਾ ਪਰਿਸ਼ਦ ਦੇ ਚਲੈਲਾ ਜ਼ੋਨ, ਜਦਕਿ ਕਰਮਜੀਤ ਕੌਰ ਨੂੰ ਜ਼ਿਲ੍ਹਾ ਪਰਿਸ਼ਦ ਦੇ ਮੰਡੌਰ ਜ਼ੋਨ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਬਲਾਕ ਸਮਿਤੀ ਲਈ ਐਲਾਨੇ ਗਏ ਉਮੀਦਵਾਰਾਂ ਵਿੱਚ ਬਲਾਕ ਸਮਿਤੀ ਦੇ ਜ਼ੋਨ ਜੱਸੋਵਾਲ ਤੋਂ ਜਰਨੈਲ ਕੌਰ, ਮੰਡੌਰ ਤੋਂ ਕੁਲਵੰਤ ਸਿੰਘ, ਕੇਦੂਪੁਰ ਤੋਂ ਸਿੰਮੋ ਦੇਵੀ, ਅਜਨੌਦਾ ਕਲਾਂ ਤੋਂ ਜਸਬੀਰ ਕੌਰ, ਆਲੋਵਾਲ ਤੋਂ ਰਾਜਵਿੰਦਰ ਕੌਰ, ਹਿਆਣਾ ਤੋਂ ਅੰਮ੍ਰਿਤਪਾਲ ਕੌਰ, ਬਾਬੂ ਸਿੰਘ ਕਲੋਨੀ ਤੋਂ ਮਨਪ੍ਰੀਤ ਸਿੰਘ, ਰੋਹਟੀ ਛਾਨਾ ਤੋਂ ਚਮਕੌਰ ਸਿੰਘ, ਲੰਗ ਤੋਂ ਭਗਵਾਨ ਸਿੰਘ, ਦੰਦਰਾਲਾ ਖਰੌੜ ਤੋਂ ਬੇਅੰਤ ਕੌਰ, ਬਲਾਕ ਸਮਿਤੀ ਦੇ ਹੀ ਚਲੈਲਾ ਜ਼ੋਨ ਤੋਂ ਜਸਵਿੰਦਰ ਕੌਰ, ਰਣਜੀਤ ਨਗਰ ਤੋਂ ਰਫ਼ਿਲਾ ਬੇਗਮ, ਸਿਓਣਾ ਜ਼ੋਨ ਤੋਂ ਗੁਰਦਾਸ ਸਿੰਘ, ਫੱਗਣ ਮਾਜਰਾ ਤੋਂ ਤਰਸੇਮ ਸਿੰਘ ਤੇ ਬਲਾਕ ਸਮਿਤੀ ਦੇ ਬਾਰਨ ਜ਼ੋੋਨ ਤੋਂ ਲਖਵਿੰਦਰ ਸਿੰਘ ਨੂੰ ਭਾਜਪਾ ਦੇ ਉਮੀਦਵਾਰ ਥਾਪਿਆ ਹੈ।
ਪੰਚਾਇਤ ਸਮਿਤੀਆਂ ਲਈ 36 ਨਾਮਜ਼ਦਗੀਆਂ ਦਾਖ਼ਲ
ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ): ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਜ਼ਿਲ੍ਹਾ ਮਾਲੇਰਕੋਟਲਾ ਅੰਦਰ 14 ਦਸੰਬਰ ਨੂੰ ਕਰਵਾਈਆਂ ਜਾਣ ਵਾਲੀਆਂ ਜ਼ਿਲ੍ਹਾ ਪਰਿਸ਼ਦ ਦੇ 10 ਜ਼ੋਨਾਂ ਤੇ 3 ਪੰਚਾਇਤ ਸਮਿਤੀ ਦੇ 45 ਜ਼ੋਨਾਂ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਦੇ ਤੀਜੇ ਦਿਨ ਜ਼ਿਲ੍ਹਾ ਪਰਿਸ਼ਦ ਚੋਣਾਂ ਲਈ ਚਾਰ ਨਾਮਜ਼ਦਗੀਆਂ, ਜਦਕਿ ਪੰਚਾਇਤ ਸਮਿਤੀ ਚੋਣਾਂ ਲਈ 36 ਨਾਮਜ਼ਦਗੀਆਂ ਦਾਖ਼ਲ ਹੋਈਆਂ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮਾਲੇਰਕੋਟਲਾ ਨੇ ਦੱਸਿਆ ਕਿ ਤੀਜੇ ਦਿਨ ਜ਼ਿਲ੍ਹਾ ਪਰਿਸ਼ਦ ਦੇ 10 ਜ਼ੋਨਾਂ ਵਿੱਚੋਂ ਚੌਂਦਾ, ਮੰਨਵੀ, ਕੁੱਪਕਲਾਂ ਅਤੇ ਸੰਦੌੜ ਲਈ ਚਾਰ ਨਾਮਜ਼ਦਗੀ ਪੱਤਰ ਪ੍ਰਾਪਤ ਹੋਏ ਹਨ। ਇਸੇ ਤਰ੍ਹਾਂ ਬਲਾਕ ਸਮਿਤੀ ਮਾਲੇਰਕੋਟਲਾ (ਐੱਚ) ਲਈ 29, ਬਲਾਕ ਸਮਿਤੀ ਅਮਰਗੜ੍ਹ ਲਈ ਚਾਰ ਅਤੇ ਬਲਾਕ ਸਮਿਤੀ ਅਹਿਮਦਗੜ੍ਹ ਲਈ ਤਿੰਨ ਨਾਮਜ਼ਦਗੀ ਪੱਤਰ ਦਾਖ਼ਲ ਹੋਏ ਹਨ। ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਆਖ਼ਰੀ ਮਿਤੀ 6 ਦਸੰਬਰ ਸ਼ਾਮ 3 ਵਜੇ ਤੱਕ ਹੋਵੇਗੀ।

