DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਾਂਗਰਸ ਵੱਲੋਂ ਪੰਚਾਇਤ ਸਮਿਤੀ ਮਾਲੇਰਕੋਟਲਾ ਲਈ 15 ਉਮੀਦਵਾਰਾਂ ਦਾ ਐਲਾਨ

ਜ਼ਿਲ੍ਹਾ ਪਰਿਸ਼ਦ ਦੀਆਂ ਤਿੰਨੇ ਸੀਟਾਂ ਲਈ ਉਮੀਦਵਾਰ ਐਲਾਨੇ

  • fb
  • twitter
  • whatsapp
  • whatsapp
featured-img featured-img
ਕਾਂਗਰਸੀ ਉਮੀਦਵਾਰ ਬਲਵਿੰਦਰ ਕੌਰ ਸੇਖੂਪੁਰ ਕਲਾਂ ਦਾ ਸਨਮਾਨ ਕਰਦੇ ਹੋਏ ਆਗੂ। ਫੋਟੋ: ਕੁਠਾਲਾ
Advertisement
ਕਾਂਗਰਸ ਪਾਰਟੀ ਵੱਲੋਂ ਪੰਚਾਇਤ ਸਮਿਤੀ ਮਾਲੇਰਕੋਟਲਾ ਦੀਆਂ ਸਾਰੀਆਂ 15 ਸੀਟਾਂ ਅਤੇ ਜ਼ਿਲ੍ਹਾ ਪਰਿਸ਼ਦ ਮਾਲੇਰਕੋਟਲਾ ਦੀਆਂ ਵਿਧਾਨ ਸਭਾ ਹਲਕਾ ਮਾਲੇਰਕੋਟਲਾ ਅਧੀਨ ਆਉਂਦੀਆਂ ਤਿੰਨੇ ਸੀਟਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ।

ਸਾਬਕਾ ਕੈਬਨਿਟ ਮੰਤਰੀ ਬੀਬੀ ਰਜ਼ੀਆ ਸੁਲਤਾਨਾ ਅਤੇ ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ ਬੀਬਾ ਨਿਸ਼ਾਤ ਅਖਤਰ ਦੇ ਆਦੇਸ਼ਾਂ ’ਤੇ ਅੱਜ ਮਾਲੇਰਕੋਟਲਾ ਹਾਊਸ ਵੱਲੋਂ ਜਾਰੀ ਸੂਚੀ ਮੁਤਾਬਕ ਜ਼ਿਲ੍ਹਾ ਪਰਿਸ਼ਦ ਜ਼ੋਨ ਸੰਦੌੜ (ਐੱਸ ਸੀ) ਤੋਂ ਅਮਰੀਕ ਸਿੰਘ ਝੁਨੇਰ, ਜ਼ੋਨ ਫਿਰੋਜ਼ਪੁਰ ਕੁਠਾਲਾ (ਜਨਰਲ) ਤੋਂ ਨੰਬਰਦਾਰ ਮਨਿੰਦਰ ਸਿੰਘ ਚਹਿਲ ਕੁਠਾਲਾ ਅਤੇ ਜ਼ੋਨ ਹਥਨ (ਇਸਤਰੀ) ਤੋਂ ਹਰਪਰੀਤ ਕੌਰ ਹਥਨ ਕਾਂਗਰਸ ਪਾਰਟੀ ਦੇ ਉਮੀਦਵਾਰ ਹੋਣਗੇ।

Advertisement

ਪੰਚਾਇਤ ਸਮਿਤੀ ਮਾਲੇਰਕੋਟਲਾ ਲਈ ਕਾਂਗਰਸੀ ਉਮੀਦਵਾਰਾਂ ਵਿੱਚ ਜ਼ੋਨ ਮਹੋਲੀ ਕਲਾਂ (ਐੱਸ ਸੀ) ਤੋਂ ਚਰਨਜੀਤ ਸਿੰਘ ਮਹੋਲੀ ਕਲਾਂ, ਜ਼ੋਨ ਝੁਨੇਰ (ਜਨਰਲ) ਤੋਂ ਕੁਲਵਿੰਦਰ ਸਿੰਘ ਝੁਨੇਰ, ਜ਼ੋਨ ਖੁਰਦ (ਇਸਤਰੀ) ਤੋਂ ਹਰਜਿੰਦਰ ਕੌਰ ਖੁਰਦ, ਜ਼ੋਨ ਦਸੌਂਧਾ ਸਿੰਘ ਵਾਲਾ (ਐੱਸ ਸੀ) ਤੋਂ ਅਮਨਦੀਪ ਸਿੰਘ ਬਾਪਲਾ, ਜ਼ੋਨ ਕੁਠਾਲਾ (ਇਸਤਰੀ) ਤੋਂ ਹਰਜੀਤ ਕੌਰ ਚਹਿਲ ਕੁਠਾਲਾ, ਜ਼ੋਨ ਕਸਬਾ ਭਰਾਲ (ਇਸਤਰੀ) ਤੋਂ ਮਨਜੀਤ ਕੌਰ ਕਸਬਾ ਭਰਾਲ, ਜ਼ੋਨ ਸੰਦੌੜ (ਜਨਰਲ) ਤੋਂ ਅਮਨਦੀਪ ਸਿੰਘ ਸੰਦੌੜ, ਜ਼ੋਨ ਹਥਨ (ਐੱਸ ਸੀ ਇਸਤਰੀ) ਤੋਂ ਸੁਖਪਾਲ ਕੌਰ ਹਥਨ, ਜ਼ੋਨ ਅਹਿਮਦਪੁਰ (ਜਨਰਲ) ਤੋਂ ਨਾਜ਼ਮ ਖਾਂ ਧਲੇਰ ਕਲਾਂ, ਜ਼ੋਨ ਇਲਤਫਾਤਪੁਰਾ (ਇਸਤਰੀ) ਤੋਂ ਐਡਵੋਕੇਟ ਬਲਵਿੰਦਰ ਕੌਰ ਸੇਖੂਪੁਰ ਕਲਾਂ, ਜ਼ੋਨ ਭੂਦਨ (ਐੱਸ ਸੀ) ਤੋਂ ਪ੍ਰਕਾਸ਼ ਸਿੰਘ ਭੂਦਨ, ਜ਼ੋਨ ਸ਼ੇਰਵਾਨੀਕੋਟ (ਇਸਤਰੀ) ਤੋਂ ਸਲਮਾ ਸ਼ੇਰਵਾਨੀਕੋਟ, ਜ਼ੋਨ ਧਨੋਂ (ਐੱਸ ਸੀ ਇਸਤਰੀ) ਤੋਂ ਗੁਰਮੀਤ ਕੌਰ ਮਾਨਾਂ, ਜ਼ੋਨ ਮੁਬਾਰਕਪੁਰ (ਜਨਰਲ) ਤੋਂ ਜਗਸੀਰ ਸਿੰਘ ਰੁੜਕਾ ਅਤੇ ਜ਼ੋਨ ਨੌਧਰਾਣੀ (ਜਨਰਲ) ਤੋਂ ਰਣਜੀਤ ਸਿੰਘ ਮਦੇਵੀ ਸ਼ਾਮਲ ਹਨ।

Advertisement

Advertisement
×