ਕਾਲਜ ਦੇ ਨਤੀਜੇ ਸ਼ਾਨਦਾਰ
ਮੂਨਕ: ਪਿਛਲੇ ਦਿਨੀਂ ਈਟੀਟੀ ਦੇ ਸੈਸ਼ਨ 2023-25 ਦੇ ਪਹਿਲੇ ਸਾਲ ਅਤੇ ਸੈਸ਼ਨ 2022-24 ਦੇ ਦੂਜੇ ਸਾਲ ਦੇ ਨਤੀਜੇ ਐੱਸਸੀ ਈਆਰਟੀ ਮੁਹਾਲੀ ਵੱਲੋਂ ਐਲਾਨੇ ਗਏ ਹਨ। ਸਾਲ 2023-25 ਦੇ ਪਹਿਲੇ ਸਾਲ ਵਿੱਚ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਵਿੱਚੋਂ ਕਾਲਜ ਦੀ ਵਿਦਿਆਰਥਣ ਸੰਦੀਪ...
Advertisement
ਮੂਨਕ: ਪਿਛਲੇ ਦਿਨੀਂ ਈਟੀਟੀ ਦੇ ਸੈਸ਼ਨ 2023-25 ਦੇ ਪਹਿਲੇ ਸਾਲ ਅਤੇ ਸੈਸ਼ਨ 2022-24 ਦੇ ਦੂਜੇ ਸਾਲ ਦੇ ਨਤੀਜੇ ਐੱਸਸੀ ਈਆਰਟੀ ਮੁਹਾਲੀ ਵੱਲੋਂ ਐਲਾਨੇ ਗਏ ਹਨ। ਸਾਲ 2023-25 ਦੇ ਪਹਿਲੇ ਸਾਲ ਵਿੱਚ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਵਿੱਚੋਂ ਕਾਲਜ ਦੀ ਵਿਦਿਆਰਥਣ ਸੰਦੀਪ ਕੌਰ ਨੇ 87.4 ਫ਼ੀਸਦੀ, ਪ੍ਰਭਜੋਤ ਕੌਰ ਨੇ 87.2 ਅਤੇ ਖੁਸ਼ਪ੍ਰੀਤ ਕੌਰ ਨੇ 86 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਕਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਸਾਲ 2022-24 ਸਾਲ ਦੂਜਾ ਵਿਚ ਨਿਕਿਤਾ ਸ਼ਰਮਾ ਨੇ 89 ਫ਼ੀਸਦੀ, ਗੁਰਮੀਤ ਕੌਰ 88 ਅਤੇ ਪ੍ਰੀਤੀ ਦੇਵੀ 87 ਫ਼ੀਸਦੀ ਨਾਲ ਕਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਦੋਨਵੇਂ ਸੈਸ਼ਨ ਦੇ ਬਾਕੀ ਸਾਰੇ ਵਿਦਿਆਰਥੀ ਪਹਿਲੇ ਦਰਜੇ ਵਿੱਚ ਪਾਸ ਹੋਏ। ਪ੍ਰਿੰਸੀਪਲ ਪਰਮਜੀਤ ਕੌਰ ਨੇ ਸਾਰੇ ਵਿਦਿਆਰਥੀਆਂ ਨੂੰ ਪਾਸ ਹੋਣ ’ਤੇ ਵਧਾਈ ਦਿੱਤੀ ਅਤੇ ਮੂੰਹ ਮਿੱਠਾ ਕਰਾਇਆ। -ਪੱਤਰ ਪ੍ਰੇਰਕ
Advertisement
Advertisement
×