ਕਾਲਜ ਦੇ ਨਤੀਜੇ ਸ਼ਾਨਦਾਰ
ਲਹਿਰਾਗਾਗਾ: ਸ਼ਿਵਮ ਕਾਲਜ ਆਫ਼ ਐਜੂਕੇਸ਼ਨ, ਖੋਖਰ ਕਲਾਂ ਦੇ ਐੱਮਐੱਡ ਸ਼ੈਸ਼ਨ 2024-26 ਸਮੈਸਟਰ ਪਹਿਲਾ ਦੇ ਵਿਦਿਆਰਥੀਆਂ ਦਾ ਨਤੀਜਾ 100 ਫ਼ੀਸਦੀ ਰਿਹਾ। ਕਾਲਜ ਦੇ ਚੇਅਰਮੈਨ ਅਨਿਲ ਗਰਗ ਨੇ ਦੱਸਿਆ ਕਿ ਗੁਰਵਿੰਦਰ ਕੌਰ ਪੁੱਤਰੀ ਪ੍ਰਤਾਪ ਸਿੰਘ ਨੇ 8.48 ਗ੍ਰੇਡ ਪ੍ਰਾਪਤ ਕਰ ਕੇ ਪਹਿਲਾ...
Advertisement
ਲਹਿਰਾਗਾਗਾ: ਸ਼ਿਵਮ ਕਾਲਜ ਆਫ਼ ਐਜੂਕੇਸ਼ਨ, ਖੋਖਰ ਕਲਾਂ ਦੇ ਐੱਮਐੱਡ ਸ਼ੈਸ਼ਨ 2024-26 ਸਮੈਸਟਰ ਪਹਿਲਾ ਦੇ ਵਿਦਿਆਰਥੀਆਂ ਦਾ ਨਤੀਜਾ 100 ਫ਼ੀਸਦੀ ਰਿਹਾ। ਕਾਲਜ ਦੇ ਚੇਅਰਮੈਨ ਅਨਿਲ ਗਰਗ ਨੇ ਦੱਸਿਆ ਕਿ ਗੁਰਵਿੰਦਰ ਕੌਰ ਪੁੱਤਰੀ ਪ੍ਰਤਾਪ ਸਿੰਘ ਨੇ 8.48 ਗ੍ਰੇਡ ਪ੍ਰਾਪਤ ਕਰ ਕੇ ਪਹਿਲਾ ਸਥਾਨ ਹਾਸਲ ਕੀਤਾ, ਦੂਜੇ ਦਰਜੇ ’ਤੇ 12 ਅਤੇ ਤੀਜੇ ਦਰਜੇ ’ਤੇ ਨੌਂ ਵਿਦਿਆਰਥੀਆਂ ਨੇ ਚੰਗੇ ਅੰਕ ਪ੍ਰਾਪਤ ਕੀਤੇ। ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਰਾਹੁਲ ਗਰਗ, ਪ੍ਰਿੰਸੀਪਲ ਰਮਨਦੀਪ ਕੌਰ ਅਤੇ ਸਮੂਹ ਸਟਾਫ਼ ਨੇ ਵਿਦਿਆਰਥੀਆਂ ਨੂੰ ਸੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਹ ਸ਼ਾਨਦਾਰ ਨਤੀਜਾ ਸ਼ਿਵਮ ਕਾਲਜ ਦੇ ਮਿਹਨਤੀ ਸਟਾਫ਼ ਅਤੇ ਵਿਦਿਆਰਥੀਆਂ ਦੀ ਅਣਥੱਕ ਮਿਹਨਤ ਸਦਕਾ ਪ੍ਰਾਪਤ ਹੋਇਆ। -ਪੱਤਰ ਪ੍ਰੇਰਕ
Advertisement
Advertisement