ਬੱਚਿਆਂ ਦੀ ਸਿਹਤ ਦਾ ਮੁਆਇਨਾ
ਅਕਾਲ ਅਕੈਡਮੀ ਧਰਮਗੜ੍ਹ ਛੰਨਾ ਵਿੱਚ ਡਾ. ਮੱਘਰ ਸਿੰਘ ਦੀ ਅਗਵਾਈ ਹੇਠ ਬੱਚਿਆਂ ਦੇ ਮਾਹਿਰ ਡਾ. ਵੀਕੇ ਆਹੂਜਾ ਵੱਲੋਂ ਅਕੈਡਮੀ ਦੇ ਡੇਢ ਸੌ ਦੇ ਕਰੀਬ ਬੱਚਿਆਂ ਦੀ ਸਿਹਤ ਦਾ ਚੈੱਕ ਅੱਪ ਕੀਤਾ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਵੀ ਕੇ ਆਹੂਜਾ...
Advertisement
ਅਕਾਲ ਅਕੈਡਮੀ ਧਰਮਗੜ੍ਹ ਛੰਨਾ ਵਿੱਚ ਡਾ. ਮੱਘਰ ਸਿੰਘ ਦੀ ਅਗਵਾਈ ਹੇਠ ਬੱਚਿਆਂ ਦੇ ਮਾਹਿਰ ਡਾ. ਵੀਕੇ ਆਹੂਜਾ ਵੱਲੋਂ ਅਕੈਡਮੀ ਦੇ ਡੇਢ ਸੌ ਦੇ ਕਰੀਬ ਬੱਚਿਆਂ ਦੀ ਸਿਹਤ ਦਾ ਚੈੱਕ ਅੱਪ ਕੀਤਾ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਵੀ ਕੇ ਆਹੂਜਾ ਨੇ ਕਿਹਾ ਕਿ ਬੱਚੇ ਰੱਬ ਦੀ ਸਭ ਤੋਂ ਸੋਹਣੀ ਦੇਣ ਹਨ ਜਿਸ ਕਰਕੇ ਬੱਚਿਆਂ ਦੀ ਚੰਗੀ ਸਿਹਤ ਲਈ ਮਾਪਿਆਂ ਨੂੰ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਸਮਾਜ ਸੇਵੀ ਡਾ. ਮੱਘਰ ਸਿੰਘ ਸੇਵਾਮੁਕਤ ਐੱਸ ਐੱਮ ਓ ਨੇ ਅਧਿਆਪਕਾਂ ਨੂੰ ਬੱਚਿਆਂ ਦੀ ਸਿਹਤ ਦਾ ਵੱਧ ਤੋਂ ਵੱਧ ਧਿਆਨ ਰੱਖਣ ਲਈ ਪ੍ਰੇਰਤ ਕੀਤਾ।
Advertisement
Advertisement
×

