ਸੀਬਾ ਸਕੂਲ ’ਚ ਬਾਲ-ਦਿਵਸ ਮਨਾਇਆ
ਇਥੇ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਵਿੱਚ ਬਾਲ-ਦਿਵਸ ਮੌਕੇ ਵਿਦਿਆਰਥੀਆਂ ਨੇ ਨੇਚਰ-ਵਾਕ ਕੀਤੀ। ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ ਦਿਨ ਮਨਾਉਂਦੇ ਹੋਏ ਵਿਦਿਆਰਥੀਆਂ ਨੇ ਪਿੰਡ ਕੋਟੜਾ ਤੋਂ ਆਲਮਪੁਰ ਤੱਕ ਨਹਿਰ ਦੁਆਲੇ ਪੈਂਦੇ ਜੰਗਲ ਵਿੱਚ ਨੇਚਰ-ਵਾਕ...
Advertisement
ਇਥੇ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਵਿੱਚ ਬਾਲ-ਦਿਵਸ ਮੌਕੇ ਵਿਦਿਆਰਥੀਆਂ ਨੇ ਨੇਚਰ-ਵਾਕ ਕੀਤੀ। ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ ਦਿਨ ਮਨਾਉਂਦੇ ਹੋਏ ਵਿਦਿਆਰਥੀਆਂ ਨੇ ਪਿੰਡ ਕੋਟੜਾ ਤੋਂ ਆਲਮਪੁਰ ਤੱਕ ਨਹਿਰ ਦੁਆਲੇ ਪੈਂਦੇ ਜੰਗਲ ਵਿੱਚ ਨੇਚਰ-ਵਾਕ ਕੀਤੀ, ਇਸ ਕੁਦਰਤ ਦੀ ਸੈਰ ਦੌਰਾਨ ਵਿਦਿਆਰਥੀਆਂ ਨੇ ਪੂਰੇ ਸੰਘਣੇ ਦਰਖਤਾਂ ਦੇ ਵਿੱਚ ਤੁਰਦਿਆਂ ਪੱਤਿਆਂ ਪੰਛੀਆਂ ਅਤੇ ਕੀੜੇ ਮਕੌੜਿਆਂ ਨੂੰ ਗੌਰ ਨਾਲ ਵਾਚਿਆ ਅਤੇ ਕੁਦਰਤ ਦੇ ਰੰਗਾਂ ਨੂੰ ਮਾਣਿਆ। ਇਸ ਤੋਂ ਪਹਿਲਾਂ ਸਵੇਰ ਦੀ ਸਭਾ ਵਿੱਚ ਅਧਿਆਪਕਾਂ ਨੇ ਬੱਚਿਆਂ ਵਾਂਗ ਸਾਰੀ ਪ੍ਰਾਰਥਨਾ ਕੀਤੀ ਅਤੇ ਹੋਰ ਗਤੀਵਿਧੀਆਂ ਕਰਵਾਈਆਂ। ਇਸ ਮੌਕੇ ਸੰਬੋਧਨ ਕਰਦਿਆਂ ਸਕੂਲ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਨੇ ਨਹਿਰੂ ਜੀ ਦੇ ਜੀਵਨ, ਸੋਚ ਅਤੇ ਕੰਮਾਂ ਬਾਰੇ ਜਾਣਕਾਰੀ ਦਿੱਤੀ। ਨਹਿਰੂ ਜੀ ਦੀ ਜੇਲ੍ਹ ਯਾਤਰਾ ਦੌਰਾਨ ਲਿਖੀ ਕਿਤਾਬ ਭਾਰਤ ਇਕ ਖੋਜ ਦੀ ਵਿਸ਼ੇਸ਼ ਚਰਚਾ ਹੋਈ।-ਪੱਤਰ ਪ੍ਰੇਰਕ
Advertisement
Advertisement
Advertisement
×

