DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਖੇਡਾਂ ਤੇ ਪੜ੍ਹਾਈ ’ਚ ਮੱਲਾਂ ਮਾਰਨ ਵਾਲੇ ਬੱਚੇ ਸਨਮਾਨੇ

ਨਿੱਜੀ ਪੱਤਰ ਪ੍ਰੇਰਕ ਸੰਗਰੂਰ, 17 ਅਗਸਤ ਸਥਾਨਕ ਅਫ਼ਸਰ ਕਲੋਨੀ ਪਾਰਕ ਵਿੱਚ ਪਾਰਕ ਵੈੱਲਫੇਅਰ ਸੁਸਾਇਟੀ ਵੱਲੋਂ ਖੇਡਾਂ ਅਤੇ ਪੜ੍ਹਾਈ ਵਿੱਚ ਮੱਲਾਂ ਮਾਰਨ ਵਾਲੇ ਕਲੋਨੀ ਦੇ ਬੱਚਿਆਂ ਦਾ ਸਨਮਾਨ ਕੀਤਾ ਗਿਆ। ਮਾ. ਪਰਮਵੇਦ ਦੀ ਪ੍ਰਧਾਨਗੀ ਵਿੱਚ ਹੋਏ ਸਮਾਗਮ ਦੇ ਮੁੱਖ ਮਹਿਮਾਨ ਜ਼ਿਲ੍ਹਾ...
  • fb
  • twitter
  • whatsapp
  • whatsapp
Advertisement

ਨਿੱਜੀ ਪੱਤਰ ਪ੍ਰੇਰਕ

ਸੰਗਰੂਰ, 17 ਅਗਸਤ

Advertisement

ਸਥਾਨਕ ਅਫ਼ਸਰ ਕਲੋਨੀ ਪਾਰਕ ਵਿੱਚ ਪਾਰਕ ਵੈੱਲਫੇਅਰ ਸੁਸਾਇਟੀ ਵੱਲੋਂ ਖੇਡਾਂ ਅਤੇ ਪੜ੍ਹਾਈ ਵਿੱਚ ਮੱਲਾਂ ਮਾਰਨ ਵਾਲੇ ਕਲੋਨੀ ਦੇ ਬੱਚਿਆਂ ਦਾ ਸਨਮਾਨ ਕੀਤਾ ਗਿਆ। ਮਾ. ਪਰਮਵੇਦ ਦੀ ਪ੍ਰਧਾਨਗੀ ਵਿੱਚ ਹੋਏ ਸਮਾਗਮ ਦੇ ਮੁੱਖ ਮਹਿਮਾਨ ਜ਼ਿਲ੍ਹਾ ਖੇਡ ਅਫ਼ਸਰ ਨਵਦੀਪ ਸਿੰਘ ਔਜਲਾ ਸਨ।

ਇਸ ਮੌਕੇ ਸੁਪਰਡੈਂਟ ਰਾਜਵੀਰ ਸਿੰਘ, ਸਾਬਕਾ ਸਰਪੰਚ ਸੁਰਿੰਦਰ ਸਿੰਘ ਭਿੰਡਰ ਤੇ ਪ੍ਰਿੰਸੀਪਲ ਪਰਵੀਨ ਮਨਚੰਦਾ, ਸੁਰਿੰਦਰ ਸਿੰਘ ਭਿੰਡਰ, ਵੈੱਲਫੇਅਰ ਸੁਸਾਇਟੀ ਦੇ ਵਿੱਤੀ ਮੁਖੀ ਕ੍ਰਿਸ਼ਨ ਸਿੰਘ ਤੇ ਅੰਮ੍ਰਿਤਪਾਲ ਕੌਰ ਚਹਿਲ ਨੇ ਵੀ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਖੇਡਾਂ ਵਿੱਚ ਵੀ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਮਗਰੋਂ ਬੰਗਲੌਰ ਵਿੱਚ ਕੌਮੀ ਪੱਧਰ ਦੀਆਂ ਖੇਡਾਂ ਵਿੱਚ ਸਕੇਟਿੰਗ ਹਾਕੀ ਵਿੱਚ ਸੋਨ ਤਗ਼ਮਾ ਪ੍ਰਾਪਤ ਕਰਨ ਵਾਲੇ ਗੁਰਸ਼ੇਰ ਸਿੰਘ ਰਾਓ ਨੂੰ ਸਨਮਾਨਿਤ ਕੀਤਾ ਗਿਆ। ਗੁਰਸ਼ੇਰ ਸਿੰਘ ਰਾਓ ਦੀ ਕੌਮਾਂਤਰੀ ਸਕੇਟਿੰਗ ਹਾਕੀ ਖੇਡ ਲਈ ਚੋਣ ਹੋਈ ਹੈ ਜੋ ਸਤੰਬਰ ’ਚ ਚੀਨ ਖੇਡਣ ਲਈ ਜਾਵੇਗਾ। ਸਕੇਟਿੰਗ ਹਾਕੀ ਵਿੱਚ ਇੰਟਰ ਡਿਸਟ੍ਰਿਕਟ ਓਪਨ ਨੈਸ਼ਨਲ ਵਿੱਚ ਸਿਲਵਰ ਮੈਡਲ ਪ੍ਰਾਪਤ ਕਰਨ ਵਾਲੀ ਜਪਨਜੋਤ ਕੌਰ ਰਾਓ ਤੇ ਨਿਸ਼ਾਨੇਬਾਜ਼ੀ ਵਿੱਚ ਜ਼ਿਲ੍ਹੇ ਵਿੱਚ ਮੱਲਾਂ ਮਾਰਨ ਤੇ ਨੈਸ਼ਨਲ ਕੁਆਲੀਫਾਈ ਕਰਨ ਵਾਲੇ ਕਿਰਤ ਸੈਣੀ ਤੇ ਪੰਜਾਬ ਰੋਲਰ ਸਕੇਟਿੰਗ ਵਿੱਚ ਗੋਲਡ ਮੈਡਲ ਪ੍ਰਾਪਤ ਕਰਨ ਵਾਲੇ ਭਵਨੂਰ ਨੂੰ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਪੜ੍ਹਾਈ ਵਿੱਚ ਆਪਣੀ ਜਮਾਤ ਵਿੱਚੋਂ ਮੋਹਰੀ ਸਥਾਨ ਪ੍ਰਾਪਤ ਕਰਨ ਵਾਲੇ ਕਸ਼ਿਸ਼ ਬਾਂਸਲ, ਅਰਨਵ, ਕਨਨ ਬਾਂਸਲ, ਹਿਮਾਨੀ, ਅੱਵਲ ਨੂਰ ਤੇ ਵੰਸ਼ਿਕਾ ਸਮੇਤ ਹੋਰ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਣਦੀਪ ਸਿੰਘ ਰਾਓ, ਇੰਦਰਜੀਤ ਸਿੰਘ ਰਾਓ, ਗੁਰਤੇਜ ਸਿੰਘ ਚਹਿਲ, ਹਰਬੰਸ ਲਾਲ ਜਿੰਦਲ, ਨਾਜ਼ਰ ਸਿੰਘ ਤੇ ਪ੍ਰੋਫੈਸਰ ਸੰਤੋਖ ਕੌਰ ਹਾਜ਼ਰ ਸਨ।

Advertisement
×