ਨਹਿਰੀ ਪਾਣੀ ਦਾ ਜਾਇਜ਼ਾ ਲਿਆ
ਲਹਿਰਾਗਾਗਾ: ਜ਼ਿਲੇਦਾਰ ਅਵਤਾਰ ਸਿੰਘ ਅਤੇ ਇਲਾਕਾ ਪਟਵਾਰੀ ਨੱਥੂ ਰਾਮ ਵੱਲੋਂ ਲਹਿਲ ਕੈਨਾਲ ਡਿਵੀਜ਼ਨ ਪਟਿਆਲਾ ਅਧੀਨ ਪੈਂਦੇ ਰਜਵਾਹੇ ਅਵਕਵਾਸ ਦੀ ਮਾਈਨਰ 2 ਦੀ ਮੋਘਾ ਬੁਰਜੀ 14962/L ਦਾ ਮੌਕਾ ਵੇਖਿਆ ਗਿਆ। ਸਬੰਧਤ ਮੋਘੇ ਦੇ ਨਹਿਰੀ ਖਾਲਾਂ ਵਿੱਚ ਪੂਰਾ ਪਾਣੀ ਸਪਲਾਈ ਹੋ ਰਿਹਾ...
Advertisement
ਲਹਿਰਾਗਾਗਾ: ਜ਼ਿਲੇਦਾਰ ਅਵਤਾਰ ਸਿੰਘ ਅਤੇ ਇਲਾਕਾ ਪਟਵਾਰੀ ਨੱਥੂ ਰਾਮ ਵੱਲੋਂ ਲਹਿਲ ਕੈਨਾਲ ਡਿਵੀਜ਼ਨ ਪਟਿਆਲਾ ਅਧੀਨ ਪੈਂਦੇ ਰਜਵਾਹੇ ਅਵਕਵਾਸ ਦੀ ਮਾਈਨਰ 2 ਦੀ ਮੋਘਾ ਬੁਰਜੀ 14962/L ਦਾ ਮੌਕਾ ਵੇਖਿਆ ਗਿਆ। ਸਬੰਧਤ ਮੋਘੇ ਦੇ ਨਹਿਰੀ ਖਾਲਾਂ ਵਿੱਚ ਪੂਰਾ ਪਾਣੀ ਸਪਲਾਈ ਹੋ ਰਿਹਾ ਹੈ। ਮੌਕੇ ਹਾਜ਼ਰ ਕਿਸਾਨਾਂ ਨੇ ਅਧਿਕਾਰੀਆਂ ਦਾ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਜ਼ਿਲੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਖੰਡੇਬਾਦ ਅਤੇ ਬਖੋਰਾ ਕਲਾਂ ਵਿੱਚ ਵੀ ਕਿਸਾਨਾਂ ਨੂੰ ਲੰਮੇ ਅਰਸੇ ਬਾਅਦ ਨਹਿਰੀ ਪਾਣੀ ਮਿਲਿਆ ਹੈ, ਜੋ ਕਿਸਾਨਾਂ ਅਤੇ ਮਹਿਕਮੇ ਦੇ ਤਾਲਮੇਲ ਸਦਕਾ ਸੰਭਵ ਹੋਇਆ ਹੈ। ਉਨ੍ਹਾਂ ਕਿਸਾਨਾਂ ਨੂੰ ਧਰਤੀ ਹੇਠਲਾ ਪਾਣੀ ਬਚਾਉਣ ਅਤੇ ਫ਼ਸਲਾਂ ਨੂੰ ਨਹਿਰੀ ਪਾਣੀ ਵੱਧ ਤੋਂ ਵੱਧ ਲਾਉਣ ਲਈ ਪ੍ਰੇਰਿਤ ਕੀਤਾ। -ਪੱਤਰ ਪ੍ਰੇਰਕ
Advertisement
Advertisement
×