ਆੜ੍ਹਤੀ ਦੀ ਦੁਕਾਨ ’ਚੋਂ ਨਗਦੀ ਤੇ ਸਾਮਾਨ ਚੋਰੀ
ਅਣਪਛਾਤੇ ਚੋਰ ਬੀਤੀ ਰਾਤ ਪੱਕੇ ਫੜ੍ਹਾਂ ’ਤੇ ਸਥਿਤ ਆੜ੍ਹਤੀ ਦੀ ਦੁਕਾਨ ਦਾ ਤਾਲਾ ਤੋੜ ਕੇ ਸਾਮਾਨ ਤੇ ਨਗਦੀ ਚੋਰੀ ਕਰਕੇ ਲੈ ਗਏ। ਸੂਚਨਾ ਮਿਲਣ ’ਤੇ ਸਿਟੀ ਪੁਲੀਸ ਦੇ ਮੁਲਾਜ਼ਮਾਂ ਨੇ ਸਥਿਤੀ ਦਾ ਜਾਇਜ਼ਾ ਲਿਆ। ਦੁਕਾਨ ਮਾਲਕ ਤਰਸੇਮ ਚੰਦ ਨੇ ਦੱਸਿਆ...
Advertisement
ਅਣਪਛਾਤੇ ਚੋਰ ਬੀਤੀ ਰਾਤ ਪੱਕੇ ਫੜ੍ਹਾਂ ’ਤੇ ਸਥਿਤ ਆੜ੍ਹਤੀ ਦੀ ਦੁਕਾਨ ਦਾ ਤਾਲਾ ਤੋੜ ਕੇ ਸਾਮਾਨ ਤੇ ਨਗਦੀ ਚੋਰੀ ਕਰਕੇ ਲੈ ਗਏ। ਸੂਚਨਾ ਮਿਲਣ ’ਤੇ ਸਿਟੀ ਪੁਲੀਸ ਦੇ ਮੁਲਾਜ਼ਮਾਂ ਨੇ ਸਥਿਤੀ ਦਾ ਜਾਇਜ਼ਾ ਲਿਆ। ਦੁਕਾਨ ਮਾਲਕ ਤਰਸੇਮ ਚੰਦ ਨੇ ਦੱਸਿਆ ਕਿ ਅਣਪਛਾਤੇ ਚੋਰ ਦੁਕਾਨ ਦਾ ਤਾਲਾ ਤੋੜ ਕੇ ਦੁਕਾਨ ਵਿੱਚ ਦਾਖ਼ਲ ਹੋਏ ਤੇ ਦੁਕਾਨ ਵਿੱਚ ਅਲਮਾਰੀ ਵਿਚੋਂ ਦਸਤਾਵੇਜ਼ ਚੋਰੀ ਕਰ ਲਏ। ਅਣਪਛਾਤੇ ਚੋਰ ਇਨਵੇਟਰ ਦਾ ਬੈਟਰਾ, 25 ਹਜ਼ਾਰ ਰੁਪਏ ਦੀ ਨਗਦੀ, ਚੈੱਕ ਬੁੱਕਾਂ, ਬਿੱਲ ਬੁੱਕ ਅਤੇ ਹੋਰ ਦਸਤਾਵੇਜ਼ ਲੈ ਗਏ। ਜਾਂਚ ਅਧਿਕਾਰੀ ਪੂਰਨ ਸਿੰਘ ਨੇ ਦੱਸਿਆ ਕਿ ਸੀ ਸੀ ਟੀ ਵੀ ਕੈਮਰਿਆਂ ’ਚ ਤਿੰਨ ਨੌਜਵਾਨ ਦਿਖਾਈ ਦੇ ਰਹੇ ਹਨ, ਜਿਨ੍ਹਾਂ ਦੀ ਪੁਲੀਸ ਜਾਂਚ ਕਰ ਰਹੀ ਹੈ ਤੇ ਚੋਰਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।
Advertisement
Advertisement
×

