ਧੋਖਾਧੜੀ ਦੇ ਦੋਸ਼ ਹੇਠ ਕੇਸ ਦਰਜ
ਪੱਤਰ ਪ੍ਰੇਰਕ ਭਵਾਨੀਗੜ੍ਹ, 7 ਜੁਲਾਈ ਇੱਥੋਂ ਦੀ ਪੁਲੀਸ ਨੇ ਇੱਕ ਵਿਅਕਤੀ ਖ਼ਿਲਾਫ਼ ਅਨਾਜ ਮੰਡੀ ਭਵਾਨੀਗੜ੍ਹ ਵਿੱਚ ਇੱਕ ਦੁਕਾਨ ਵੇਚਣ ਦੇ ਨਾਂ ਹੇਠ 76 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਤਹਿਤ ਮਾਮਲਾ ਦਰਜ ਕੀਤਾ ਹੈ। ਥਾਣੇ ਵਿਚ ਸਰੂਪ ਇੰਦਰ ਸਿੰਘ...
Advertisement
ਪੱਤਰ ਪ੍ਰੇਰਕ
ਭਵਾਨੀਗੜ੍ਹ, 7 ਜੁਲਾਈ
Advertisement
ਇੱਥੋਂ ਦੀ ਪੁਲੀਸ ਨੇ ਇੱਕ ਵਿਅਕਤੀ ਖ਼ਿਲਾਫ਼ ਅਨਾਜ ਮੰਡੀ ਭਵਾਨੀਗੜ੍ਹ ਵਿੱਚ ਇੱਕ ਦੁਕਾਨ ਵੇਚਣ ਦੇ ਨਾਂ ਹੇਠ 76 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਤਹਿਤ ਮਾਮਲਾ ਦਰਜ ਕੀਤਾ ਹੈ। ਥਾਣੇ ਵਿਚ ਸਰੂਪ ਇੰਦਰ ਸਿੰਘ ਵਾਸੀ ਠੀਕਰੀਵਾਲਾ ਨੇ ਸ਼ਿਕਾਇਤ ਲਿਖਾਈ ਕਿ ਮੁਨੀਸ਼ ਸ਼ਰਮਾ ਵਾਸੀ ਭਵਾਨੀਗੜ੍ਹ ਨੇ ਉਸ ਨੂੰ ਅਤੇ ਜਸਪਾਲ ਸਿੰਘ ਨੂੰ ਭਰੋਸੇ ਵਿੱਚ ਲੈ ਕੇ ਅਨਾਜ ਮੰਡੀ ਭਵਾਨੀਗੜ੍ਹ ਸਥਿਤ ਆਪਣੀ ਦੁਕਾਨ ਦਾ 1 ਕਰੋੜ 17 ਲੱਖ ਰੁਪਏ ਵਿੱਚ ਸੌਦਾ ਤੈਅ ਕੀਤਾ ਸੀ। ਉਕਤ ਵਿਅਕਤੀ ਨੇ ਉਨ੍ਹਾਂ ਪਾਸੋਂ 76 ਲੱਖ ਰੁਪਏ ਨਕਦ ਅਤੇ ਬੈਂਕ ਰਾਹੀਂ ਬਿਆਨੇ ਵੱਜੋਂ ਹਾਸਲ ਕੀਤੇ ਗਏ। ਸ਼ਿਕਾਇਤ ਕਰਤਾ ਨੇ ਦੋਸ਼ ਲਗਾਇਆ ਕਿ ਮੁਨੀਸ਼ ਸ਼ਰਮਾ ਨੇ ਇਹ ਦੁਕਾਨ ਕਿਸੇ ਹੋਰ ਨੂੰ ਵੇਚ ਕੇ ਉਨ੍ਹਾਂ ਨਾਲ ਧੋਖਾਧੜੀ ਕੀਤੀ ਗਈ ਹੈ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।
Advertisement
×