ਹੱਕਾਂ ਪ੍ਰਤੀ ਜਾਗਰੂਕ ਕਰਨ ਲਈ ਮੁਹਿੰਮ
ਜਮਾਤ ਇਸਲਾਮੀ ਹਿੰਦ ਦੀ ਸਥਾਨਕ ਇਕਾਈ ਵੱਲੋਂ ਇੱਥੇ ਗੁਆਂਢੀਆਂ ਦੇ ਆਪਸੀ ਹੱਕਾਂ ਪ੍ਰਤੀ ਜਾਗਰੂਕ ਕਰਨ ਲਈ ਦਸ ਰੋਜ਼ਾ ਮੁਹਿੰਮ ਦਾ ਆਗ਼ਾਜ਼ ਕੀਤਾ ਗਿਆ ਹੈ। ਇਸ ਮੌਕੇ ਜਮਾਤ ਦੇ ਸੂਬਾਈ ਪ੍ਰਧਾਨ ਜਨਾਬ ਮੁਹੰਮਦ ਨਜ਼ੀਰ ਨੇ ਦੱਸਿਆ ਕਿ ਜਮਾਤ ਦੀ ਕੇਂਦਰੀ ਲੀਡਰਸ਼ਿਪ...
Advertisement
ਜਮਾਤ ਇਸਲਾਮੀ ਹਿੰਦ ਦੀ ਸਥਾਨਕ ਇਕਾਈ ਵੱਲੋਂ ਇੱਥੇ ਗੁਆਂਢੀਆਂ ਦੇ ਆਪਸੀ ਹੱਕਾਂ ਪ੍ਰਤੀ ਜਾਗਰੂਕ ਕਰਨ ਲਈ ਦਸ ਰੋਜ਼ਾ ਮੁਹਿੰਮ ਦਾ ਆਗ਼ਾਜ਼ ਕੀਤਾ ਗਿਆ ਹੈ। ਇਸ ਮੌਕੇ ਜਮਾਤ ਦੇ ਸੂਬਾਈ ਪ੍ਰਧਾਨ ਜਨਾਬ ਮੁਹੰਮਦ ਨਜ਼ੀਰ ਨੇ ਦੱਸਿਆ ਕਿ ਜਮਾਤ ਦੀ ਕੇਂਦਰੀ ਲੀਡਰਸ਼ਿਪ ਵੱਲੋਂ ਉਲੀਕੀ ਗਈ ਇਹ ਮੁਹਿੰਮ ਪੂਰੇ ਦੇਸ਼ ਵਿੱਚ ਚਲਾਈ ਜਾਵੇਗੀ। ਮੁਹਿੰਮ ਦੇ ਕਨਵੀਨਰ ਜਨਾਬ ਕਰਮ ਦੀਨ ਮਲਿਕ ਨੇ ਇਸ ਮੌਕੇ ਉਲੀਕੇ ਗਏ ਪ੍ਰੋਗਰਾਮਾਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਮੁਹਿੰਮ ਦੌਰਾਨ ਉਹਨਾਂ ਦੇ ਵਰਕਰ ਘਰ-ਘਰ ਨਿੱਜੀ ਮੁਲਾਕਾਤਾਂ ਕਰਕੇ ਉਨ੍ਹਾਂ ਨੂੰ ਮੁਹਿੰਮ ਦੇ ਉਦੇਸ਼ਾਂ ਅਤੇ ਸੰਦੇਸ਼ ਪ੍ਰਤੀ ਜਾਗਰੂਕ ਕਰਨਗੇ।
Advertisement
Advertisement
Advertisement
×

