ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਖੇਤਾਂ ’ਚੋ ਦਰਜਨ ਤੋਂ ਵੱਧ ਮੋਟਰਾਂ ਤੋਂ ਕੇਬਲ ਤਾਰਾਂ ਚੋਰੀ

ਜਥੇਬੰਦੀ ਦੇ ਆਗੂਆਂ ਸਮੇਤ ਥਾਣੇ ਪੁੱਜੇ ਕਿਸਾਨ; ਚੋਰਾਂ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ
Advertisement

ਨਿੱਜੀ ਪੱਤਰ ਪ੍ਰੇਰਕ

ਸੰਗਰੂਰ, 4 ਜੁਲਾਈ

Advertisement

ਲੌਂਗੋਵਾਲ ਵਿੱਚ ਸ਼ਾਹਪੁਰ ਰੋਡ ’ਤੇ ਸਥਿਤ ਕਿਸਾਨਾਂ ਦੇ ਖੇਤਾਂ ਵਿੱਚੋਂ ਬੀਤੀ ਰਾਤ ਕਰੀਬ ਦਰਜਨ ਤੋਂ ਵੱਧ ਮੋਟਰਾਂ ਦੀਆਂ ਕੇਬਲ ਤਾਰਾਂ ਚੋਰੀ ਹੋ ਗਈ। ਸਵੇਰੇ ਜਿਉਂ ਹੀ ਚੋਰੀ ਦੀ ਘਟਨਾ ਦਾ ਪਤਾ ਲੱਗਿਆ ਤਾਂ ਕਿਸਾਨ ਥਾਣਾ ਲੌਂਗੋਵਾਲ ਪੁੱਜੇ ਅਤੇ ਪੁਲੀਸ ਨੂੰ ਲਿਖਤੀ ਸੂਚਨਾ ਦਿੱਤੀ। ਕਿਸਾਨਾਂ ਅਨੁਸਾਰ ਕਰੀਬ ਇੱਕ ਮਹੀਨੇ ’ਚ ਚੋਰੀ ਦੀ ਇਹ ਦੂਜੀ ਘਟਨਾ ਹੈ।

ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਲੌਂਗੋਵਾਲ, ਇਕਾਈ ਸਤੀਪੁਰਾ ਦੇ ਪ੍ਰਧਾਨ ਚਰਨਾ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਮੀਤ ਪ੍ਰਧਾਨ ਪਰਗਟ ਸਿੰਘ ਅਤੇ ਪੀੜ੍ਹਤ ਕਿਸਾਨਾਂ ਨੇ ਦੱਸਿਆ ਕਿ ਬੀਤੀ ਰਾਤ ਚੋਰ ਕਰੀਬ ਦਰਜਨ ਤੋਂ ਵੱਧ ਮੋਟਰਾਂ ਤੋਂ ਕੇਬਲ ਤਾਰਾਂ ਅਤੇ ਹੋਰ ਸਮਾਨ ਚੋਰੀ ਕਰਕੇ ਲੈ ਗਏ ਹਨ। ਉਨ੍ਹਾਂ ਥਾਣਾ ਲੌਂਗੋਵਾਲ ਵਿਖੇ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਕਿਸਾਨ ਤਰਨਾ ਸਿੰਘ ਪੱਤੀ ਵਡਿਆਣੀ ਲੌਂਗੋਵਾਲ ਦੀਆਂ ਤਿੰਨ ਮੋਟਰਾਂ ਦੀਆਂ ਕੇਬਲ ਤਾਰਾਂ, ਕਿਸਾਨ ਗੁਰਦੀਪ ਸਿੰਘ ਪਿੰਡੀ ਸਤੀਪੁਰਾ ਦੀ ਇੱਕ ਮੋਟਰ ਦੀ ਤਾਰ, ਕਿਸਾਨ ਮਨਪ੍ਰੀਤ ਸਿੰਘ ਪੱਤੀ ਝਾੜੋਂ ਲੌਂਗੋਵਾਲ ਦੀਆਂ ਦੋ ਮੋਂਟਰਾਂ ਦੀਆਂ ਤਾਰਾਂ, ਕਿਸਾਨ ਗੁਰਚਰਨ ਸਿੰਘ ਪਿੰਡੀ ਸਤੀਪੁਰਾ ਦੀ ਇੱਕ ਮੋਟਰ ਦੀ ਤਾਰ, ਗੁਰਜੰਟ ਸਿੰਘ ਝਾੜੋਂ ਪੱਤੀ ਲੌਂਗੋਵਾਲ ਦੀ 1 ਮੋਟਰ ਦੀ ਤਾਰ, ਬਲਵੀਰ ਸਿੰਘ ਦੀ 1 ਮੋਟਰ ਦੀ ਤਾਰ, ਰਾਜਿੰਦਰ ਸਿੰਘ ਦੀ ਇੱਕ ਮੋਟਰ ਦੀ ਤਾਰ, ਦਰਸ਼ਨ ਸਿੰਘ ਦੀ ਇੱਕ ਮੋਟਰ ਦੀ ਤਾਰ, ਗੁਰਮੇਲ ਸਿੰਘ ਪਿੰਡ ਸ਼ਾਹਪੁਰ ਦੀ 1 ਮੋਟਰ ਦੀ ਤਾਰ ਅਤੇ ਕਿਸਾਨ ਜਗਤਾਰ ਸਿੰਘ ਪਿੰਡ ਸ਼ਾਹਪੁਰ ਦੀਆਂ ਦੋ ਮੋਟਰਾਂ ਦੀਆਂ ਕੇਬਲ ਤਾਰਾਂ ਚੋਰੀ ਹੋਈਆਂ ਹਨ। ਇਸ ਤੋਂ ਇਲਾਵਾ ਚੋਰ ਗੁਰਜੰਟ ਸਿੰਘ ਦੀ ਮੋਟਰ ਤੋਂ ਕੇਬਲ ਤਾਰ ਤੋਂ ਇਲਾਵਾ ਡੈੱਕ, ਭਾਂਡੇ, ਚਾਹ ਗੁੜ ਅਤੇ ਬਲਵੀਰ ਸਿੰਘ ਦੀ ਮੋਟਰ ਤੋਂ ਛੱਤ ਵਾਲਾ ਪੱਖਾ ਵੀ ਲਾਹ ਕੇ ਲੈ ਗਏ। ਕਿਸਾਨਾਂ ਨੇ ਥਾਣਾ ਲੌਂਗੋਵਾਲ ਪੁਲੀਸ ਤੋਂ ਮੰਗ ਕੀਤੀ ਕਿ ਜਲਦੀ ਚੋਰਾਂ ਦਾ ਪਤਾ ਲਗਾ ਕੇ ਸਖਤ ਕਾਰਵਾਈ ਕੀਤੀ ਜਾਵੇ ਅਤੇ ਕੇਬਲ ਤਾਰਾਂ ਬਰਾਮਦ ਕਰਵਾਈਆਂ ਜਾਣ। ਜੇਕਰ ਕੋਈ ਕਾਰਵਾਈ ਨਾ ਹੋਈ ਤਾਂ ਕਿਸਾਨ ਜਥੇਬੰਦੀਆਂ ਨੂੰ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪਵੇਗਾ।

 

Advertisement