ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕੈਬਨਿਟ ਮੰਤਰੀ ਨੇ ਤਿੰਨ ਪਿੰਡਾਂ ’ਚ ਵਿਕਾਸ ਕਾਰਜਾਂ ਲਈ 1.9 ਕਰੋੜ ਦੇ ਚੈੱਕ ਵੰਡੇ

ਮਿਸਾਲੀ ਹਲਕੇ ਵਜੋਂ ਉਭਰੇਗਾ ਹਲਕਾ ਸੁਨਾਮ: ਅਰੋੜਾ
Advertisement

ਗੁਰਦੀਪ ਸਿੰਘ ਲਾਲੀ

ਸੰਗਰੂਰ, 23 ਜੂਨ

Advertisement

ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਵੱਲੋਂ ਵਿਧਾਨ ਸਭਾ ਹਲਕਾ ਸੁਨਾਮ ਅਧੀਨ ਪੈਂਦੇ ਨੇੜਲੇ ਪਿੰਡ ਪਿੰਡ ਉਪਲੀ, ਬਡਰੁੱਖਾਂ ਅਤੇ ਕੁਲਾਰ ਖੁਰਦ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਲਈ ਚੈੱਕ ਵੰਡੇ ਗਏ। ਉਨ੍ਹਾਂ ਪਿੰਡ ਬਡਰੁੱਖਾਂ ਵਿੱਚ ਪੰਚਾਇਤ ਦੇ ਆਮ ਇਜਲਾਸ ਵਿਚ ਵੀ ਸ਼ਮੂਲੀਅਤ ਕੀਤੀ। ਪਿੰਡ ਬਡਰੁੱਖਾਂ ਵਿੱਚ ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ੍ਰੀ ਅਰੋੜਾ ਨੇ ਕਿਹਾ ਕਿ ਵਿਕਾਸ ਕਾਰਜਾਂ ਸਬੰਧੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾ ਰਹੀ ਤੇ ਵਿਕਾਸ ਕਾਰਜਾਂ ਲਈ ਫੰਡ ਬੇਰੋਕ ਦਿੱਤੇ ਜਾ ਰਹੇ ਹਨ ਤਾਂ ਜੋ ਸੁਨਾਮ ਹਲਕਾ ਇੱਕ ਮਿਸਾਲੀ ਹਲਕੇ ਵਜੋਂ ਉਭਰ ਕੇ ਸਾਹਮਣੇ ਆਵੇ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਪਿੰਡ ਉਪਲੀ ਵਿੱਚ ਕਰੀਬ 14 ਲੱਖ 60 ਹਜ਼ਾਰ ਰੁਪਏ ਦਾ ਚੈੱਕ ਗੰਦੇ ਪਾਣੀ ਦੀ ਨਿਕਾਸੀ ਲਈ ਦਿੱਤਾ ਗਿਆ, ਜਿਸ ਤਹਿਤ 1 ਕਿਲੋਮੀਟਰ ਲੰਬੀ ਪਾਈਪ ਲਾਈਨ ਵੀ ਪਾਈ ਜਾਣੀ ਹੈ। ਇਸੇ ਤਰ੍ਹਾਂ ਪਿੰਡ ਬਡਰੁੱਖਾਂ ਵਿੱਚ ਗਲੀਆਂ ਸਮੇਤ ਵੱਖ-ਵੱਖ ਵਿਕਾਸ ਕਾਰਜਾਂ ਲਈ ਕਰੀਬ 47 ਲੱਖ ਰੁਪਏ ਅਤੇ ਪਿੰਡ ਕੁਲਾਰ ਖੁਰਦ ਵਿੱਚ 47 ਲੱਖ ਰੁਪਏ ਗੰਦੇ ਪਾਣੀ ਦੀ ਨਿਕਾਸੀ ਦੇ ਪ੍ਰੋਜੈਕਟ ਲਈ ਦਿੱਤੇ ਗਏ ਹਨ। ਸ਼੍ਰੀ ਅਰੋੜਾ ਨੇ ਦੱਸਿਆ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ ਵਿੱਚ ਆਈ ਹੈ, ਓਦੋਂ ਤੋਂ ਲੈ ਕੇ ਹੁਣ ਤਕ ਪਿੰਡ ਉਪਲੀ ਨੂੰ ਕਰੀਬ 2 ਕਰੋੜ 90 ਲੱਖ ਰੁਪਏ ਅਤੇ ਪਿੰਡ ਬਡਰੁੱਖਾਂ ਨੂੰ ਕਰੀਬ 8 ਕਰੋੜ ਰੁਪਏ ਵਿਕਾਸ ਕਾਰਜਾਂ ਲਈ ਦਿੱਤੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ ਕਈ ਪ੍ਰਾਜੈਕਟ ਪੂਰੇ ਹੋ ਚੁੱਕੇ ਹਨ ਤੇ ਬਾਕੀਆਂ ਸਬੰਧੀ ਕੰਮ ਜੰਗੀ ਪੱਧਰ ਉੱਤੇ ਜਾਰੀ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਦਾ ਇਹ ਕੋਸ਼ਿਸ਼ ਹੁੰਦੀ ਹੈ ਕਿ ਹਰ ਕੰਮ ਸਿਰੇ ਚੜ੍ਹਦਾ ਕੀਤਾ ਜਾਵੇ। ਲੋਕਾਂ ਦੀ ਮੰਗ ਤੋਂ ਲੈ ਕੇ ਪ੍ਰਾਜੈਕਟ ਪਾਸ ਕਰਵਾਉਣ ਲਈ ਦਿਨ-ਰਾਤ ਇੱਕ ਕਰ ਕੇ ਕੰਮ ਕੀਤਾ ਜਾਂਦਾ ਹੈ, ਉਸ ਉਪਰੰਤ ਫੰਡ ਜਾਰੀ ਹੁੰਦੇ ਹਨ।

ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਕਿਹਾ ਕਿ ਇਹ ਲੋਕਾਂ ਦਾ ਪੈਸਾ ਹੈ ਤੇ ਪੂਰਨ ਇਮਾਨਦਾਰੀ ਨਾਲ ਲੋਕਾਂ ਦੇ ਕਾਰਜਾਂ ’ਤੇ ਹੀ ਲੱਗਣਾ ਚਾਹੀਦਾ ਹੈ। ਇਸ ਮੌਕੇ ਬੀ.ਡੀ.ਪੀ.ਓ. ਗੁਰਦਰਸ਼ਨ ਸਿੰਘ, ਜੰਗੀਰ ਸਿੰਘ ਸਰਪੰਚ ਉਪਲੀ, ਅਵਤਾਰ ਸਿੰਘ ਤਾਰੀ ਉਪਲੀ, ਕੁਲਦੀਪ ਸਿੰਘ, ਰਣਦੀਪ ਸਿੰਘ ਮਿੰਟੂ ਸਰਪੰਚ ਬਡਰੁੱਖਾਂ, ਸਤਨਾਮ ਸਿੰਘ ਕਾਲਾ, ਜਸਵੀਰ ਸਿੰਘ ਜੱਸੀ, ਬਲਦੇਵ ਸਿੰਘ ਬਡਰੁੱਖਾਂ, ਹਰਿੰਦਰ ਸਿੰਘ ਸਰਪੰਚ ਕੁਲਾਰ ਖੁਰਦ, ਸ਼ਿਪੂ ਕੁਲਾਰ ਖੁਰਦ, ਕਾਲਾ ਸਿੰਘ, ਅਮਰੀਕ ਧਾਲੀਵਾਲ ਅਤੇ ਮਨਿੰਦਰ ਸਿੰਘ ਸਰਪੰਚ ਲਖਮੀਰਵਾਲਾ ਹਾਜ਼ਰ ਸਨ।

Advertisement