ਜ਼ਿਲ੍ਹਾ ਪਰਿਸ਼ਦ ਮਾਲੇਰਕੋਟਲਾ ਦੇ 10 ਮੈਂਬਰਾਂ ਦੀ ਚੋਣ ਲਈ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਵਾਲੇ ਕੁੱਲ 50 ਉਮੀਦਵਾਰਾਂ ਵਿੱਚੋਂ 49 ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਸਹੀ ਪਾਏ ਗਏ ਹਨ।
ਐੱਸ ਡੀ ਐੱਮ ਮਾਲੇਰਕੋਟਲਾ ਕਮ ਰਿਟਰਨਿੰਗ ਅਫਸਰ ਗੁਰਮੀਤ ਕੁਮਾਰ ਬਾਂਸਲ ਨੇ ਦੱਸਿਆ ਕਿ ਜ਼ੋਨ ਫਿਰੋਜ਼ਪੁਰ ਕੁਠਾਲਾ ਤੋਂ ਬਸਪਾ ਉਮੀਦਵਾਰ ਹਰਮਨਜੋਤ ਸਿੰਘ ਅਮਾਮਗੜ੍ਹ ਦੀ ਘੱਟ ਉਮਰ ਹੋਣ ਕਰਕੇ ਕਾਗ਼ਜ਼ ਰੱਦ ਕਰ ਦਿੱਤੇ ਗਏ ਹਨ। ਜ਼ੋਨ ਬਾਗੜੀਆਂ (ਇਸਤਰੀ) ਤੋਂ ਸੁਖਦੀਪ ਕੌਰ ਸਲੇਮਪੁਰ (ਭਾਜਪਾ), ਜਸਵਿੰਦਰ ਕੌਰ ਬਾਗੜੀਆਂ (ਆਪ), ਅਮਰਪਾਲ ਕੌਰ ਸਲੇਮਪੁਰ (ਅਜ਼ਾਦ) ਲਖਵਿੰਦਰ ਕੌਰ ਬਾਗੜੀਆਂ (ਕਾਂਗਰਸ) ਅਤੇ ਕਵਿਤਾ ਧੀਰ ਬਾਗੜੀਆਂ (ਸ਼੍ਰੋਮਣੀ ਅਕਾਲੀ ਦਲ) ਸ਼ਾਮਲ ਹਨ। ਜ਼ੋਨ ਚੌਂਦਾ (ਐੱਸ ਸੀ) ਤੋਂ ਕੇਵਲ ਸਿੰਘ ਬਾਠਾਂ (ਕਾਂਗਰਸ), ਸੁਨੀਲ ਜਲਾਲਗੜ੍ਹ (ਭਾਜਪਾ), ਅਵਤਾਰ ਸਿੰਘ ਚੌਂਦਾ (ਸ਼੍ਰੋਮਣੀ ਅਕਾਲੀ ਦਲ), ਰਘਵੀਰ ਸਿੰਘ ਚੌਂਦਾ (ਆਪ) ਅਤੇ ਦਵਿੰਦਰ ਸਿੰਘ ਚੌਂਦਾ (ਆਜ਼ਾਦ) ਦੇ ਕਾਗ਼ਜ਼ ਸਹੀ ਪਾਏ ਗਏ ਹਨ। ਜ਼ੋਨ ਮੰਨਵੀ (ਜਨਰਲ) ਤੋਂ ਪ੍ਰੀਤਪਾਲ ਸਿੰਘ ਨਾਰੀਕੇ (ਕਾਂਗਰਸ), ਗੁਰਪਰੀਤ ਸਿੰਘ ਬਨਭੌਰਾ (ਆਪ), ਚੰਦ ਸਿੰਘ ਨਾਰੀਕੇ (ਆਜ਼ਾਦ), ਜਸਪਾਲ ਸਿੰਘ ਨਾਰੀਕੇ (ਸ਼੍ਰੋਮਣੀ ਅਕਾਲੀ ਦਲ ਮਾਨ), ਲਖਵਿੰਦਰ ਸਿੰਘ ਮੰਨਵੀਂ (ਸ਼੍ਰੋਮਣੀ ਅਕਾਲੀ ਦਲ), ਗੁਰਮੀਤ ਸਿੰਘ ਮੰਨਵੀ (ਭਾਜਪਾ), ਰਵਿੰਦਰ ਸਿੰਘ ਬਨਭੌਰਾ (ਸ਼੍ਰੋਮਣੀ ਅਕਾਲੀ ਦਲ ਕਵਰਿੰਗ) ਅਤੇ ਅਮਰ ਸਿੰਘ ਨਾਰੀਕੇ (ਬਸਪਾ) ਦੇ ਕਾਗਜ ਦਰੁੱਸਤ ਪਾਏ ਗਏ ਹਨ। ਜ਼ੋਨ ਮਾਣਕਮਾਜਰਾ (ਜਨਰਲ) ਵਿਚ ਹਰਦੀਪ ਸਿੰਘ ਮਾਣਕਮਾਜਰਾ (ਆਪ) ਅਸਲਮ ਖਾਨ ਬਿੰਜੋਕੀ ਕਲਾਂ (ਸ਼੍ਰੋਮਣੀ ਅਕਾਲੀ ਦਲ) ਨਿਰਮਲਜੀਤ ਸਿੰਘ ਕਿਸ਼ਨਗੜ੍ਹ (ਕਾਂਗਰਸ), ਕਿਰਨਜੀਤ ਕੌਰ ਕਿਸ਼ਨਗੜ੍ਹ (ਕਾਂਗਰਸ ਕਵਰਿੰਗ) ਅਤੇ ਮੇਹਰਦੀਨ ਬਿੰਜੋਕੀ ਖੁਰਦ (ਆਜ਼ਾਦ) ਦੇ ਕਾਗਜ ਸਹੀ ਪਾਏ ਗਏ। ਜ਼ੋਨ ਕੰਗਣਵਾਲ (ਇਸਤਰੀ) ਤੋਂ ਪਰਮਜੀਤ ਕੌਰ ਕੰਗਣਵਾਲ (ਆਪ), ਗੁਰਮੀਤ ਕੌਰ ਚਹਿਲ ਕੰਗਣਵਾਲ (ਕਾਂਗਰਸ ਕਵਰਿੰਗ), ਬਲਵਿੰਦਰ ਕੌਰ ਬੌੜਹਾਈ ਕਲਾਂ (ਅਜ਼ਾਦ) ਤੇ ਕੁਲਵਿੰਦਰ ਕੌਰ ਕੰਗਣਵਾਲ (ਸ਼੍ਰੋਮਣੀ ਅਕਾਲੀ ਦਲ) ਦੇ ਕਾਗਜ਼ਾਂ ਨੂੰ ਸਹੀ ਮੰਨਿਆ ਗਿਆ ਹੈ।
ਜ਼ੋਨ ਕੁੱਪ ਕਲਾਂ (ਇਸਤਰੀ) ਵਿਚ ਕਰਮਜੀਤ ਕੌਰ ਕੁੱਪ ਕਲਾਂ (ਭਾਜਪਾ), ਹਰਵਿੰਦਰ ਕੌਰ ਕੁੱਪ ਕਲਾਂ(ਆਪ), ਯਾਸਮੀਨ ਅਕਬਰਪੁਰ ਛੰਨਾਂ (ਕਾਂਗਰਸ), ਅਕਰਾਮੀਨ ਰੋਹੀੜਾ (ਐਸਏਡੀ ਬਾਦਲ) ਅਤੇ ਕਰਮਜੀਤ ਕੌਰ ਭੋਗੀਵਾਲ (ਸ਼੍ਰੋਮਣੀ ਅਕਾਲੀ ਦਲ ਕਵਰਿੰਗ) ਦੇ ਕਾਗਜ਼ ਸਹੀ ਪਾਏ ਗਏ। ਜ਼ੋਨ ਲਸੋਈ (ਐੱਸ ਸੀ ਇਸਤਰੀ) ਸਰਨਜੀਤ ਕੌਰ (ਆਪ), ਬਿਮਲਾ ਦੇਵੀ (ਸ਼੍ਰੋਮਣੀ ਅਕਾਲੀ ਦਲ), ਜਸਵੀਰ ਕੌਰ (ਕਾਂਗਰਸ) ਅਤੇ ਚਰਨਜੀਤ ਕੌਰ (ਅਜ਼ਾਦ) ਦੇ ਕਾਗਜ਼ ਸਹੀ ਪਾਏ ਗਏ।
ਜ਼ੋਨ ਸੰਦੌੜ (ਐੱਸ ਸੀ) ਵਿਚ ਹਰੀਪਾਲ ਸਿੰਘ ਕਸਬਾ (ਆਪ), ਅਮਰੀਕ ਸਿੰਘ ਝੁਨੇਰ (ਕਾਂਗਰਸ), ਜਗਜੀਤ ਸਿੰਘ ਝੁਨੇਰ (ਕਾਂਗਰਸ ਕਵਰਿੰਗ) ਅਤੇ ਬਲਜੀਤ ਸਿੰਘ ਝੁਨੇਰ (ਸ਼੍ਰੋਮਣੀ ਅਕਾਲੀ ਦਲ) ਅਤੇ ਜੁਗਰਾਜ ਸਿੰਘ ਝੁਨੇਰ (ਸ਼੍ਰੋਮਣੀ ਅਕਾਲੀ ਦਲ ਕਵਰਿੰਗ) ਦੇ ਕਾਗਜ਼ ਸਹੀ ਹਨ। ਜ਼ੋਨ ਫਿਰੋਜ਼ਪੁਰ ਕੁਠਾਲਾ (ਜਨਰਲ) ਤੋਂ ਤ੍ਰਿਲੋਚਨ ਸਿੰਘ ਅਹਿਮਦਪੁਰ (ਸ਼੍ਰੋਮਣੀ ਅਕਾਲੀ ਦਲ), ਮਨਿੰਦਰ ਸਿੰਘ ਕੁਠਾਲਾ (ਕਾਂਗਰਸ) ਅਤੇ ਕਰਮਜੀਤ ਸਿੰਘ ਫਿਰੋਜ਼ਪੁਰ ਕੁਠਾਲਾ (ਆਪ) ਦੇ ਕਾਗਜ਼ ਸਹੀ ਪਾਏ ਗਏ। ਇਸ ਜ਼ੋਨ ਤੋਂ ਹਰਮਨਜੋਤ ਸਿੰਘ ਅਮਾਮਗੜ੍ਹ (ਬਸਪਾ) ਦੇ ਕਾਗਜ਼ ਘੱਟ ਉਮਰ ਕਰਕੇ ਰੱਦ ਕਰ ਦਿੱਤੇ ਗਏ। ਜ਼ੋਨ ਹਥਨ (ਇਸਤਰੀ) ਵਿਚ ਨਫੀਸ਼ ਬਾਨੋ ਜਾਫਰਾਬਾਦ (ਸ਼੍ਰੋਮਣੀ ਅਕਾਲੀ ਦਲ), ਹਰਪਰੀਤ ਕੌਰ ਹਥਨ (ਕਾਂਗਰਸ), ਸਵਰਨਜੀਤ ਕੌਰ ਬੁਰਜ (ਆਪ) ਅਤੇ ਕੁਲਦੀਪ ਕੌਰ (ਆਪ ਕਵਰਿੰਗ) ਦੇ ਕਾਗਜ਼ ਸਹੀ ਪਾਏ ਗਏ।
ਚਾਰ ਸੀਟਾਂ ’ਤੇ ਪਹਿਲੀ ਵਾਰ ਭਾਜਪਾ ਮੈਦਾਨ ’ਚ
ਜ਼ਿਲ੍ਹਾ ਪਰਿਸ਼ਦ ਮਾਲੇਰਕੋਟਲਾ ਦੀਆਂ ਕੁੱਲ 10 ਸੀਟਾਂ ਵਿੱਚੋਂ ਚਾਰ ਸੀਟਾਂ ਉਪਰ ਭਾਰਤੀ ਜਨਤਾ ਪਾਰਟੀ ਨੇ ਪਹਿਲੀ ਵਾਰ ਚਾਰ ਉਮੀਦਵਾਰ ਮੈਦਾਨ ਵਿਚ ਉਤਾਰੇ ਹਨ। ਭਾਜਪਾ ਨੇ ਜ਼ਿਲ੍ਹਾ ਪਰਿਸ਼ਦ ਜ਼ੋਨ ਬਾਗੜੀਆਂ (ਇਸਤਰੀ) ਤੋਂ ਸੁਖਦੀਪ ਕੌਰ ਸਲੇਮਪੁਰ, ਜ਼ੋਨ ਚੌਂਦਾ (ਐੱਸ ਸੀ) ਤੋਂ ਸੁਨੀਲ ਜਲਾਲਗੜ੍ਹ, ਜ਼ੋਨ ਮੰਨਵੀ (ਜਨਰਲ) ਤੋਂ ਗੁਰਮੀਤ ਸਿੰਘ ਮੰਨਵੀ ਅਤੇ ਜੋਨ ਕੁੱਪ ਕਲਾਂ (ਇਸਤਰੀ) ਤੋਂ ਕਰਮਜੀਤ ਕੌਰ ਕੁੱਪ ਕਲਾਂ ਨੂੰ ਉਮੀਦਵਾਰ ਬਣਾਇਆ ਹੈ।

