ਉਦਾਸੀਨ ਡੇਰਾ ਤਲਾਬ ਵਾਲਾ ਮਹਿਲਾਂ ਵਿਖੇ ਡੇਰੇ ਦੇ ਮੁਖੀ ਮਹੰਤ ਮੱਘਰ ਦਾਸ ਦੀ ਅਗਵਾਈ ਹੇਠ 111 ਬਾਬਾ ਬ੍ਰਹਮ ਸਰੂਪ ਦੀ 108 ਬਾਬਾ ਰਿਖੀ ਰਾਮ ਅਤੇ ਸੰਤ ਹਰਦੇਵਾ ਨੰਦ ਨੂੰ ਸਮਰਪਿਤ 16 ਸਤੰਬਰ ਨੂੰ ਅਖੰਡ ਪਾਠ ਸਾਹਿਬ ਦਾ ਆਰੰਭ ਹੋਵੇਗਾ ਅਤੇ 18 ਸਤੰਬਰ ਨੂੰ ਭੋਗ ਪਵੇਗਾ। ਡੇਰੇ ਦੇ ਮਹੰਤ ਬਾਬਾ ਮੱਘਰ ਦਾਸ ਅਤੇ ਮਹੰਤ ਤੁਲਸੀ ਦਾਸ ਨੇ ਦੱਸਿਆ ਕਿ ਜਿੱਥੇ ਮਹਾਨ ਸੰਤਾਂ ਵੱਲੋਂ ਕਥਾ ਕੀਤਰਨ ਕੀਤਾ ਜਾਵੇਗਾ, ਉੱਥੇ ਭੋਗ ਉਪਰੰਤ ਖੂਨਦਾਨ ਕੈਂਪ ਵੀ ਲਗਾਇਆ ਜਾਵੇਗਾ। ਇਸ ਸਮਾਗਮ ਵਿੱਚ ਦਿੜ੍ਹਬਾ ਦੇ ਡੀਐੱਸਪੀ ਡਾ. ਰੁਪਿੰਦਰ ਕੌਰ ਬਾਜਵਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ।