ਐੱਸਬੀਆਈ ਵੱਲੋਂ ਖ਼ੂਨਦਾਨ ਕੈਂਪ
ਮਾਲੇਰਕੋਟਲਾ: ਭਾਰਤੀ ਸਟੇਟ ਬੈਂਕ ਦੀ 70ਵੀਂ ਵਰੇਗੰਢ ਮੌਕੇ ਐੱਸਬੀਆਈ ਮਾਲੇਰਕੋਟਲਾ ਵੱਲੋਂ ਸਥਾਨਕ ਕਾਲੀ ਮਾਤਾ ਮੰਦਰ ’ਚ ਖ਼ੂਨਦਾਨ ਕੈਂਪ ਲਗਾਇਆ ਗਿਆ। ਕੈਂਪ ਵਿਚ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਦੇ ਵਲੰਟੀਅਰਾਂ, ਨੁਮਾਇੰਦਿਆਂ, ਬੈਂਕ ਖਾਤਾ ਧਾਰਕਾਂ ਅਤੇ ਸਟਾਫ ਵੱਲੋਂ ਖ਼ੂਨਦਾਨ ਕੀਤਾ ਗਿਆ। ਇਸ...
Advertisement
ਮਾਲੇਰਕੋਟਲਾ: ਭਾਰਤੀ ਸਟੇਟ ਬੈਂਕ ਦੀ 70ਵੀਂ ਵਰੇਗੰਢ ਮੌਕੇ ਐੱਸਬੀਆਈ ਮਾਲੇਰਕੋਟਲਾ ਵੱਲੋਂ ਸਥਾਨਕ ਕਾਲੀ ਮਾਤਾ ਮੰਦਰ ’ਚ ਖ਼ੂਨਦਾਨ ਕੈਂਪ ਲਗਾਇਆ ਗਿਆ। ਕੈਂਪ ਵਿਚ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਦੇ ਵਲੰਟੀਅਰਾਂ, ਨੁਮਾਇੰਦਿਆਂ, ਬੈਂਕ ਖਾਤਾ ਧਾਰਕਾਂ ਅਤੇ ਸਟਾਫ ਵੱਲੋਂ ਖ਼ੂਨਦਾਨ ਕੀਤਾ ਗਿਆ। ਇਸ ਮੌਕੇ ਉਚੇਚੇ ਤੌਰ ’ਤੇ ਸ਼ਾਮਲ ਹੋਏ ਭਾਰਤੀ ਸਟੇਟ ਬੈਂਕ ਦੇ ਉੱਪ ਮਹਾਂ ਪ੍ਰਬੰਧਕ ਅਭਿਸ਼ੇਕ ਸ਼ਰਮਾ ਨੇ ਹਰੇਕ ਤੰਦਰੁਸਤ ਵਿਅਕਤੀ ਨੂੰ ਖ਼ੂਨਦਾਨ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਦਾਨ ਕੀਤਾ ਖੂਨ ਕਿਸੇ ਵੀ ਕੀਮਤੀ ਜਾਨ ਨੂੰ ਬਚਾਉਣ ਦਾ ਸਬੱਬ ਬਣ ਸਕਦਾ ਹੈ। ਭਾਰਤੀ ਸਟੇਟ ਬੈਂਕ ਦੇ ਖੇਤਰੀ ਪ੍ਰਬੰਧਕ ਵਿਪਨ ਕੌਸ਼ਲ ਨੇ ਖੂਨਦਾਨੀਆਂ ਅਤੇ ਕੈਂਪ ਨੂੰ ਸਹਿਯੋਗ ਦੇਣ ਵਾਲੀਆਂ ਸਮਾਜ ਸੇਵੀ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਾਨਵਤਾ ਦੀ ਭਲਾਈ ਦੇ ਇਸ ਸਰਵੋਤਮ ਕਾਰਜ ਵਿੱਚ ਜੁੱਟੇ ਲੋਕ ਅਸਲ ’ਚ ਮਾਨਵਤਾਵਾਦੀ ਅਤੇ ਦਾਨੀ ਸੱਜਣ ਹਨ। -ਪੱਤਰ ਪ੍ਰੇਰਕ
Advertisement
Advertisement
×