ਬੀਕੇਯੂ ਉਗਰਾਹਾਂ ਵੱਲੋਂ ਬੁਗਰਾ, ਭਸੌੜ ਤੇ ਸਾਰੋਂ ਪਿੰਡ ’ਚ ਇਕਾਈਆਂ ਕਾਇਮ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਲਾਕ ਪ੍ਰਧਾਨ ਹਰਬੰਸ ਸਿੰਘ ਲੱਡਾ, ਜਨਰਲ ਸਕੱਤਰ ਹਰਪਾਲ ਸਿੰਘ ਪੇਧਨੀ ਬਲਾਕ ਆਗੂ ਰਾਮ ਸਿੰਘ ਕੱਕੜਵਾਲ, ਕਰਮਜੀਤ ਸਿੰਘ ਭਲਵਾਨ ’ਤੇ ਅਧਾਰਤ ਟੀਮ ਦੀ ਨਿਗਰਾਨੀ ਹੇਠ ਪਿੰਡ ਬੁਗਰਾ, ਭਸੌੜ ਅਤੇ ਸਾਰੋਂ ਪਿੰਡਾਂ ਵਿੱਚ ਜਥੇਬੰਦੀ ਦੀਆਂ ਇਕਾਇਆਂ ਗਠਿਤ ਕੀਤੀਆਂ। ਪਿੰਡ ਬੁਗਰਾ ਵਿਖੇ ਇਕਾਈ ਦੀ ਚੋਣ ਦੌਰਾਨ ਪ੍ਰਧਾਨ ਸੁਖਦੇਵ ਸਿੰਘ, ਜਨਰਲ ਸਕੱਤਰ ਸੁਰਜੀਤ ਸਿੰਘ, ਮੀਤ ਪ੍ਰਧਾਨ ਬਘੇਲ ਸਿੰਘ, ਸੀਨੀਅਰ ਮੀਤ ਪ੍ਰਧਾਨ ਜਗਦੇਵ ਸਿੰਘ, ਖਜ਼ਾਨਚੀ ਚਰਨਜੀਤ ਸਿੰਘ, ਸਹਾਇਕ ਖਜ਼ਾਨਚੀ ਬਲਵੀਰ ਸਿੰਘ, ਪ੍ਰਚਾਰ ਸਕੱਤਰ ਹਰਪਾਲ ਸਿੰਘ, ਸੰਗਠਨ ਸਕੱਤਰ ਗੁਰਮੀਤ ਸਿੰਘ, ਪ੍ਰੈਸ ਸਕੱਤਰ ਰਜਿੰਦਰ ਸਿੰਘ, ਸਲਾਹਕਾਰ ਇਕਬਾਲ ਸਿੰਘ ਆਦਿ ਚੁਣੇ ਗਏ। ਇਸੇ ਤਰ੍ਹਾਂ ਪਿੰਡ ਭਸੌੜ ਵਿਖੇ ਬੀਕੇਯੂ ਏਕਤਾ ਉਗਰਾਹਾਂ ਨਾਲ ਸਬੰਧਤ ਇਸਤਰੀਆਂ ਦੀ ਗਠਿਤ ਕੀਤੀ ਇਕਾਈ ਦੌਰਾਨ ਪ੍ਰਧਾਨ ਸੁਰਜੀਤ ਕੌਰ, ਜਨਰਲ ਸਕੱਤਰ ਹਰਮਿੰਦਰ ਕੌਰ, ਮੀਤ ਪ੍ਰਧਾਨ ਗੁਰਮੀਤ ਕੌਰ, ਸੀਨੀਅਰ ਮੀਤ ਪ੍ਰਧਾਨ ਗੁਰਮੇਲ ਕੌਰ, ਖਜ਼ਾਨਚੀ ਹਰਜੀਤ ਕੌਰ, ਸਹਾਇਕ ਖਜ਼ਾਨਚੀ ਹਰਜਿੰਦਰ ਕੌਰ, ਪ੍ਰਚਾਰ ਸਕੱਤਰ ਜਸਵੀਰ ਕੌਰ, ਸੰਗਠਨ ਸਕੱਤਰ ਸਿੰਦਰ ਕੌਰ, ਪ੍ਰੈਸ ਸਕੱਤਰ ਬਿੰਦਰ ਕੌਰ ਤੋਂ ਇਲਾਵਾ ਬਲਜੀਤ ਕੌਰ, ਅਮਰਜੀਤ ਕੌਰ, ਪਰਮਜੀਤ ਕੌਰ, ਕੁਲਵਿੰਦਰ ਕੌਰ, ਗੁਰਮੀਤ ਕੌਰ, ਬਲਜੀਤ ਕੌਰ ਅਤੇ ਮਨਜੀਤ ਕੌਰ ਮੈਂਬਰ ਚੁਣੀਆਂ ਗਈਆਂ।
ਪਿੰਡ ਸਾਰੋਂ ਇਕਾਈ ਦੀ ਚੋਣ ਦੌਰਾਨ ਪ੍ਰਧਾਨ ਗੁਰਜੰਟ ਸਿੰਘ, ਜਨਰਲ ਸਕੱਤਰ ਨਾਜ਼ਰ ਸਿੰਘ, ਮੀਤ ਪ੍ਰਧਾਨ ਖੁਸ਼ਿਵੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਕਰਮਜੀਤ ਸਿੰਘ, ਖਜ਼ਾਨਚੀ ਹਾਕਮ ਸਿੰਘ, ਸਹਾਇਕ ਖਜ਼ਾਨਚੀ ਗੱਜਨ ਸਿੰਘ, ਪ੍ਰਚਾਰ ਸਕੱਤਰ ਪਿਆਰਾ ਸਿੰਘ, ਸੰਗਠਨ ਸਕੱਤਰ ਗੋਬਿੰਦ ਸਿੰਘ ਆਦਿ ਚੁਣੇ ਗਏ।