ਪੱਤਰ ਪ੍ਰੇਰਕਲਹਿਰਾਗਾਗਾ, 15 ਦਸੰਬਰਪਿੰਡ ਕਾਲਬੰਜਾਰਾ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੀ ਮੀਟਿੰਗ ਪ੍ਰਧਾਨ ਬਹਾਦਰ ਸਿੰਘ ਭੁਟਾਲ ਦੀ ਅਗਵਾਈ ਹੇਠ ਮੀਟਿੰਗ ਹੋਈ। ਇਸ ਦੌਰਾਨ ਪਿੰਡ ਇਕਾਈ ਕਾਲਬੰਜਾਰਾ ਦੇ ਅਹੁਦੇਦਾਰ ਚੁਣੇ ਗਏ ਜਿਨ੍ਹਾਂ ਵਿੱਚ ਜਸਵਿੰਦਰ ਸਿੰਘ ਲਾਲੀ ਪ੍ਰਧਾਨ, ਕਸ਼ਮੀਰ ਸਿੰਘ ਸੀਨੀਅਰ ਮੀਤ ਪ੍ਰਧਾਨ, ਮੰਨਾ ਸਿੰਘ ਮੀਤ ਪ੍ਰਧਾਨ, ਕ੍ਰਿਸ਼ਨ ਸਿੰਘ ਖਜ਼ਾਨਚੀ, ਨਾਇਬ ਸਿੰਘ ਜਨਰਲ ਸਕੱਤਰ, ਗੁਰਮੇਲ ਸਿੰਘ ਸਲਾਹਕਾਰ ਅਤੇ ਦਰਸ਼ਨ ਸਿੰਘ ਸਲਾਹਕਾਰ ਚੁਣੇ ਗਏ। ਪਿੰਡ ਇਕਾਈ ਨੂੰ ਜਥੇਬੰਦੀ ਦੇ ਵਿਧਾਨ ਸੰਵਿਧਾਨ ਬਾਰੇ ਦੱਸਿਆ ਗਿਆ। ਇਸ ਮੌਕੇ ਕਿਸਾਨ ਆਗੂ ਬਹਾਦਰ ਸਿੰਘ ਭੁਟਾਲ ਖੁਰਦ, ਕਰਨੈਲ ਸਿੰਘ, ਹਰਸੇਵਕ ਸਿੰਘ ਲਹਿਲਾਂ, ਸੁਰੇਸ਼ ਕੁਮਾਰ ਆਦਿ ਹਾਜ਼ਰ ਸਨ।