ਭਾਜਪਾ ਆਗੂ ਸਤਵੰਤ ਸਿੰਘ ਪੂਨੀਆ ਅਤੇ ਨੌਜਵਾਨ ਆਗੂ ਅਮਨਦੀਪ ਸਿੰਘ ਪੂਨੀਆ ਵਲੋਂ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਉਨ੍ਹਾਂ ਦੇ ਦਫ਼ਤਰ ਵਿੱਚ ਮੁਲਾਕਾਤ ਕੀਤੀ ਅਤੇ ਪੰਜਾਬ ਲਈ ਰੇਲਵੇ ਦੇ ਪ੍ਰਾਜੈਕਟ ਮਨਜ਼ੂਰ ਕਰਨ ਤੇ ਕੇਂਦਰ ਸਰਕਾਰ ਤੇ ਰੇਲਵੇ ਵਿਭਾਗ ਦਾ ਧੰਨਵਾਦ ਕੀਤਾ।
ਸਤਵੰਤ ਸਿੰਘ ਪੂਨੀਆ ਅਤੇ ਅਮਨਦੀਪ ਸਿੰਘ ਪੂਨੀਆ ਨੇ ਦੱਸਿਆ ਕਿ ਉਨ੍ਹਾਂ ਰਵਨੀਤ ਸਿੰਘ ਬਿੱਟੂ ਨੂੰ ਸੰਗਰੂਰ ਨਾਲ ਸਬੰਧਤ ਕੁਝ ਮੰਗਾਂ ਬਾਰੇ ਲਿਖਤੀ ਮੰਗ ਪੱਤਰ ਦਿੱਤਾ ਜਿਸ ਵਿੱਚ ਅਲਾਲ ਪਿੰਡ ਦੇ ਰੇਲਵੇ ਸਟੇਸ਼ਨ ’ਤੇ ਤਿੰਨ ਯਾਤਰੂ ਰੇਲ ਗੱਡੀਆਂ ਧੂਰੀ-ਬਠਿੰਡਾ, ਅੰਬਾਲਾ ਐਕਸਪ੍ਰੈੱਸ ਅਤੇ ਗੰਗਾਨਗਰ ਐਕਸਪ੍ਰੈਸ ਦਾ ਠਹਿਰਾਅ ਯਕੀਨੀ ਬਣਾਉਣ ਦੀ ਮੰਗ ਕੀਤੀ ਗਈ, ਕਿਉਂਕਿ ਇਸ ਸਟੇਸ਼ਨ ਦੇ ਨਜ਼ਦੀਕ ਪ੍ਰਸਿੱਧ ਧਾਰਮਿਕ ਸਥਾਨ ਰਣੀਕੇ ਮੰਦਿਰ ਅਤੇ ਗੁਰੁਦੁਆਰਾ ਸਾਹਿਬ ਮੂਲੋਵਾਲ ਪੈਂਦਾ ਹੈ ਜਿਸ ਲੋਕ ਕਾਫ਼ੀ ਗਿਣਤੀ ਵਿਚ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਸੰਗਰੂਰ-ਉਭਾਵਾਲ ਅਤੇ ਸੰਗਰੂਰ-ਹਰੇੜੀ ਰੋਡ ’ਤੇ ਸਥਿਤ ਦੋਵੇਂ ਰੇਲਵੇ ਫਾਟਕਾਂ ’ਤੇ ਅੰਡਰ ਬ੍ਰਿਜ ਬਣਾਉਣ ਦੀ ਵੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਬਿੱਟੂ ਨੇ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਹੈ।