ਭਵਾਨੀਗੜ੍ਹ: ਖੇਤ ’ਚ ਕਰੰਟ ਲੱਗਣ ਕਾਰਨ ਘਰਾਚੋਂ ਦੇ ਕਿਸਾਨ ਦੀ ਮੌਤ
ਮੇਜਰ ਸਿੰਘ ਮੱਟਰਾਂ ਭਵਾਨੀਗੜ੍ਹ, 17 ਨਵੰਬਰ ਇੱਥੋਂ ਨੇੜਲੇ ਪਿੰਡ ਘਰਾਚੋਂ ਵਿਖੇ ਆਪਣੇ ਖੇਤ ਵਿੱਚ ਮੋਟਰ ਚਲਾਉਣ ਸਮੇਂ ਕਿਸਾਨ ਰਣਧੀਰ ਸਿੰਘ (52) ਦੀ ਮੌਤ ਹੋ ਗਈ। ਮਰਹੂਮ ਕਿਸਾਨ ਦੇ ਪੁੱਤਰ ਸਤਗੁਰ ਸਿੰਘ ਗੱਗੀ ਨੇ ਦੱਸਿਆ ਕਿ ਉਸ ਦਾ ਪਿਤਾ ਜਦੋਂ ਖੇਤ...
Advertisement
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 17 ਨਵੰਬਰ
Advertisement
ਇੱਥੋਂ ਨੇੜਲੇ ਪਿੰਡ ਘਰਾਚੋਂ ਵਿਖੇ ਆਪਣੇ ਖੇਤ ਵਿੱਚ ਮੋਟਰ ਚਲਾਉਣ ਸਮੇਂ ਕਿਸਾਨ ਰਣਧੀਰ ਸਿੰਘ (52) ਦੀ ਮੌਤ ਹੋ ਗਈ। ਮਰਹੂਮ ਕਿਸਾਨ ਦੇ ਪੁੱਤਰ ਸਤਗੁਰ ਸਿੰਘ ਗੱਗੀ ਨੇ ਦੱਸਿਆ ਕਿ ਉਸ ਦਾ ਪਿਤਾ ਜਦੋਂ ਖੇਤ ਵਿੱਚ ਹਰੇਚਾਰੇ ਨੂੰ ਪਾਣੀ ਦੇਣ ਲਈ ਮੋਟਰ ਚਲਾਉਣ ਲੱਗਿਆ ਤਾਂ ਉਸ ਨੂੰ ਸਟਾਰਟਰ ਤੋਂ ਕਰੰਟ ਲੱਗ ਗਿਆ। ਕਰੰਟ ਲੱਗਣ ਦਾ ਪਤਾ ਲੱਗਦਿਆਂ ਹੀ ਪਰਿਵਾਰਕ ਮੈਂਬਰਾਂ ਵੱਲੋਂ ਰਣਧੀਰ ਸਿੰਘ ਨੂੰ ਸੰਗਰੂਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲੀਸ ਚੌਕੀ ਘਰਾਚੋਂ ਦੇ ਇੰਚਾਰਜ ਧਰਮਪਾਲ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਕਰਵਾਉਣ ਉਪਰੰਤ ਅੱਜ ਪਿੰਡ ਘਰਾਚੋਂ ਵਿਖੇ ਮ੍ਰਿਤਕ ਕਿਸਾਨ ਦੀ ਦੇਹ ਦਾ ਸਸਕਾਰ ਕੀਤਾ ਗਿਆ। ਕਿਸਾਨ ਆਗੂ ਮਨਜੀਤ ਸਿੰਘ ਘਰਾਚੋਂ ਅਤੇ ਹਰਜਿੰਦਰ ਸਿੰਘ ਨੇ ਸਰਕਾਰ ਤੋਂ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ।
Advertisement
×