ਭਵਿਆ ਕਥੂਰੀਆ ਨੇ 11 ਤਗ਼ਮੇ ਜਿੱਤੇ
ਸਥਾਨਕ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਦੇ ਖਿਡਾਰੀ ਭਵਿਆ ਕਥੂਰੀਆ ਨੇ ਸੂਬਾ ਪੱਧਰੀ ਤੈਰਾਕੀ ਖੇਡਾਂ ਵਿਚ 11 ਤਗ਼ਮੇ ਜਿੱਤੇ। ਸਕੂਲ ਦੇ ਚੇਅਰਮੈਨ ਇੰਜ. ਸ਼ਿਵ ਆਰੀਆ ਨੇ ਦੱਸਿਆ ਕਿ ਪਿਛਲੇ ਦਿਨੀਂ ਪੰਜਾਬ ਸਵੀਮਿੰਗ ਐਸੋਸੀਏਸ਼ਨ ਵਲੋਂ ਕਰਵਾਈ ਗਈ ਸਬ-ਜੂਨੀਅਰ, ਜੂਨੀਅਰ ਅਤੇ ਸੀਨੀਅਰ ਪੰਜਾਬ ਸਟੇਟ...
Advertisement
ਸਥਾਨਕ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਦੇ ਖਿਡਾਰੀ ਭਵਿਆ ਕਥੂਰੀਆ ਨੇ ਸੂਬਾ ਪੱਧਰੀ ਤੈਰਾਕੀ ਖੇਡਾਂ ਵਿਚ 11 ਤਗ਼ਮੇ ਜਿੱਤੇ। ਸਕੂਲ ਦੇ ਚੇਅਰਮੈਨ ਇੰਜ. ਸ਼ਿਵ ਆਰੀਆ ਨੇ ਦੱਸਿਆ ਕਿ ਪਿਛਲੇ ਦਿਨੀਂ ਪੰਜਾਬ ਸਵੀਮਿੰਗ ਐਸੋਸੀਏਸ਼ਨ ਵਲੋਂ ਕਰਵਾਈ ਗਈ ਸਬ-ਜੂਨੀਅਰ, ਜੂਨੀਅਰ ਅਤੇ ਸੀਨੀਅਰ ਪੰਜਾਬ ਸਟੇਟ ਸਵੀਮਿੰਗ ਚੈਂਪੀਅਨਸ਼ਿਪ ਵਿਚ ਸਕੂਲ ਦੇ ਖਿਡਾਰੀ ਭਵਿਆ ਕਥੂਰੀਆ ਵੱਲੋਂ 11 ਤਗ਼ਮੇ ਜਿੱਤੇ ਗਏ ਜਿਸ ਵਿੱਚ ਪੰਜ ਸੋਨੇ, ਤਿੰਨ ਚਾਂਦੀ ਅਤੇ ਤਿੰਨ ਕਾਂਸੀ ਦੇ ਤਗ਼ਮੇ ਸ਼ਾਮਲ ਹਨ। ਸਕੂਲ ਪ੍ਰਿੰਸੀਪਲ ਮਨਦੀਪ ਕੌਰ ਛੰਨਾ, ਸਕੂਲ ਪ੍ਰਧਾਨ ਡਾ. ਸੀਮਾ ਅਰੋੜਾ, ਸੀਈਓ ਮਿਸ ਭਾਵਨਾ ਪੌਲ, ਕੋਆਰਡੀਨੇਟਰ ਸੋਨਿਕਾ ਮੈਡਮ ਨੇ ਵਧਾਈ ਦਿੱਤੀ।
Advertisement
Advertisement