DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਅਹੁਦੇਦਾਰ ਚੁਣੇ

ਪੱਤਰ ਪ੍ਰੇਰਕ ਦਿੜ੍ਹਬਾ ਮੰਡੀ, 12 ਅਗਸਤ ਭਾਰਤੀ ਕਿਸਾਨ ਯੂਨੀਅਨ ਏਕਤਾ (ਅਜ਼ਾਦ) ਵੱਲੋਂ ਬਲਾਕ ਦਿੜ੍ਹਬਾ ਦੀ ਮੀਟਿੰਗ ਸੂਬਾਈ ਆਗੂ ਦਿਲਬਾਗ ਸਿੰਘ ਹਰੀਗੜ੍ਹ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਬਾਬਾ ਬੈਰਸੀਆਣਾਂ ਵਿਖੇ ਕੀਤੀ ਗਈ। ਯੂਨੀਅਨ ਦੇ ਸੂਬਾ ਆਗੂ ਦਿਲਬਾਗ ਸਿੰਘ ਹਰੀਗੜ੍ਹ ਨੇ ਦੱਸਿਆ...
  • fb
  • twitter
  • whatsapp
  • whatsapp
featured-img featured-img
ਮੀਟਿੰਗ ਦੌਰਾਨ ਹਾਜ਼ਰ ਕਿਸਾਨ।
Advertisement

ਪੱਤਰ ਪ੍ਰੇਰਕ

ਦਿੜ੍ਹਬਾ ਮੰਡੀ, 12 ਅਗਸਤ

Advertisement

ਭਾਰਤੀ ਕਿਸਾਨ ਯੂਨੀਅਨ ਏਕਤਾ (ਅਜ਼ਾਦ) ਵੱਲੋਂ ਬਲਾਕ ਦਿੜ੍ਹਬਾ ਦੀ ਮੀਟਿੰਗ ਸੂਬਾਈ ਆਗੂ ਦਿਲਬਾਗ ਸਿੰਘ ਹਰੀਗੜ੍ਹ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਬਾਬਾ ਬੈਰਸੀਆਣਾਂ ਵਿਖੇ ਕੀਤੀ ਗਈ।

ਯੂਨੀਅਨ ਦੇ ਸੂਬਾ ਆਗੂ ਦਿਲਬਾਗ ਸਿੰਘ ਹਰੀਗੜ੍ਹ ਨੇ ਦੱਸਿਆ ਕਿ ਮੀਟਿੰਗ ਦੌਰਾਨ ਬਲਾਕ ਦਿੜ੍ਹਬਾ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਜਿਸ ਵਿੱਚ ਵਿੰਦਰ ਸਿੰਘ ਦਿੜ੍ਹਬਾ ਨੂੰ ਸਰਬਸੰਮਤੀ ਨਾਲ ਬਲਾਕ ਪ੍ਰਧਾਨ ਚੁਣਿਆ ਗਿਆ ਹੈ। ਇਸ ਤੋਂ ਇਲਾਵਾ ਸੱਤਪਾਲ ਸਿੰਘ ਹਰੀਗੜ੍ਹ ਨੂੰ ਜਨਰਲ ਸਕੱਤਰ, ਬਿਕਰਮਜੀਤ ਸਿੰਘ ਕੌਹਰੀਆਂ ਨੂੰ ਸੀਨੀਅਰ ਮੀਤ ਪ੍ਰਧਾਨ, ਚਰਨਾ ਸਿੰਘ ਸ਼ਾਦੀਹਰੀ, ਕੇਵਲ ਸਿੰਘ ਸੂਲਰ ਅਤੇ ਜਗਦੀਪ ਸਿੰਘ ਕੌਹਰੀਆਂ ਨੂੰ ਖਜ਼ਾਨਚੀ ਚੁਣਿਆ ਗਿਆ ਹੈ। ਜਗਵਿੰਦਰ ਸਿੰਘ ਕੈਂਪਰ, ਜਗਮੇਲ ਸਿੰਘ ਰੋਗਲਾ ਤੇ ਬੰਤ ਸਿੰਘ ਸਿੰਧੜਾ ਨੂੰ ਸਲਾਹਕਾਰ ਚੁਣਿਆ ਗਿਆ ਹੈ, ਰਨਬੀਰ ਸਿੰਘ ਬਘਰੌਲ ਪ੍ਰੈਸ ਸਕੱਤਰ, ਗੁਰਚਰਨ ਸਿੰਘ ਖੇਤਲਾ ਮੀਤ ਪ੍ਰਧਾਨ, ਰਣ ਸਿੰਘ ਸੂਲਰ ਪ੍ਰਚਾਰ ਸਕੱਤਰ, ਗਰਚਰਨ ਸਿੰਘ ਕੈਂਪਰ ਸਹਾਇਕ ਸਕੱਤਰ ਚੁਣੇ ਗਏ ਹਨ। ਇਹ ਚੋਣ ਸਮੁੰਹ ਇਕਾਈ ਪ੍ਰਧਾਨਾਂ ਦੀ ਸਹਿਮਤੀ ਨਾਲ ਕੀਤੀ ਗਈ ਹੈ।

Advertisement
×