ਭਾਨਾ ਸਿੱਧੂ ਵੱਲੋਂ ਧੂਰੀ ਤੋਂ ਚੋਣ ਲੜਨ ਦੇ ਸੰਕੇਤ
ਨੌਜਵਾਨ ਯੂਥ ਆਗੂ ਭਾਨਾ ਸਿੱਧੂ ਨੇ ਇੱਕ ਇੰਟਰਵਿਊ ਦੌਰਾਨ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਧੂਰੀ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਰਨ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਸਾਬਕਾ ਹਲਕਾ ਵਿਧਾਇਕ ’ਤੇ ਵੀ ਸਖ਼ਤ ਟਿੱਪਣੀ ਕੀਤੀ। ਭਾਨਾ ਸਿੱਧੂ ਨੇ ਕਿਹਾ ਕਿ...
Advertisement
ਨੌਜਵਾਨ ਯੂਥ ਆਗੂ ਭਾਨਾ ਸਿੱਧੂ ਨੇ ਇੱਕ ਇੰਟਰਵਿਊ ਦੌਰਾਨ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਧੂਰੀ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਰਨ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਸਾਬਕਾ ਹਲਕਾ ਵਿਧਾਇਕ ’ਤੇ ਵੀ ਸਖ਼ਤ ਟਿੱਪਣੀ ਕੀਤੀ। ਭਾਨਾ ਸਿੱਧੂ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸਿਆਸਤ ਸਿਰਫ਼ ਕੁਰਸੀਆਂ ਦੀ ਰੱਸਾਕਸ਼ੀ ਦੀ ਬਜਾਇ ਲੋਕਾਂ ਦੇ ਹਿੱਤਾਂ ਲਈ ਹੋਣੀ ਚਾਹੀਦੀ ਹੈ, ਉਹ ਪੰਜਾਬ ਦੇ ਨੌਜਵਾਨਾਂ, ਕਿਸਾਨਾਂ ਤੇ ਆਮ ਆਦਮੀ ਦੀ ਅਵਾਜ਼ ਬਣ ਕੇ ਮੈਦਾਨ ਵਿੱਚ ਆਉਣਾ ਚਾਹੁੰਦੇ ਹਨ। ਭਾਵੇਂ ਭਾਨਾ ਸਿੱਧੂ ਨੇ ਧੂਰੀ ਤੋਂ ਚੋਣ ਲੜ੍ਹਨ ਦੀ ਕੋਈ ਵੀ ਸਪੱਸ਼ਟ ਗੱਲ ਨਹੀਂ ਕਹੀ।
Advertisement
Advertisement
×