ਗੁਰਦੁਆਰਾ ਸਾਹਿਬ ਪਿੰਡ ਭੜੋ ਵਿੱਚ ਆਯੂਸ਼ ਕੈਂਪ
ਆਯੁਸ਼ਮਾਨ ਆਰੋਗਿਆ ਕੇਂਦਰ ਭੜੋ ਵੱਲੋਂ ਡਾ. ਰੇਨੂੰ ਗੋਸਵਾਮੀ ਆਯੁਰਵੈਦਿਕ ਮੈਡੀਕਲ ਅਫ਼ਸਰ ਦੀ ਅਗਵਾਈ ਹੇਠ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਇੱਕ ਵਿਸ਼ਾਲ ਆਯੂਸ਼ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਨੋਡਲ ਅਫ਼ਸਰ ਡਾ. ਅਮਨਦੀਪ ਭਾਰਤੀ ਵੱਲੋਂ ਕੀਤਾ ਗਿਆ। ਕੈਂਪ ਵਿੱਚ ਆਯੁਰਵੈਦਿਕ ਵਿਭਾਗ ਵੱਲੋਂ...
Advertisement
ਆਯੁਸ਼ਮਾਨ ਆਰੋਗਿਆ ਕੇਂਦਰ ਭੜੋ ਵੱਲੋਂ ਡਾ. ਰੇਨੂੰ ਗੋਸਵਾਮੀ ਆਯੁਰਵੈਦਿਕ ਮੈਡੀਕਲ ਅਫ਼ਸਰ ਦੀ ਅਗਵਾਈ ਹੇਠ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਇੱਕ ਵਿਸ਼ਾਲ ਆਯੂਸ਼ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਨੋਡਲ ਅਫ਼ਸਰ ਡਾ. ਅਮਨਦੀਪ ਭਾਰਤੀ ਵੱਲੋਂ ਕੀਤਾ ਗਿਆ। ਕੈਂਪ ਵਿੱਚ ਆਯੁਰਵੈਦਿਕ ਵਿਭਾਗ ਵੱਲੋਂ ਡਾਕਟਰ ਲਲਿਤ ਕਾਂਸਲ, ਡਾਕਟਰ ਮੀਨੂ ਵਾਹੀ ਅਤੇ ਹੋਮਿਓਪੈਥੀ ਵਿਭਾਗ ਵੱਲੋਂ ਡਾ. ਮਨਪ੍ਰੀਤ ਮਾਨ ਦੀ ਟੀਮ ਵੱਲੋਂ 654 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਇਨ੍ਹਾਂ ਵਿੱਚੋਂ 121 ਮਰੀਜ਼ਾਂ ਦੀ ਸ਼ੂਗਰ ਚੈੱਕਅੱਪ ਵੀ ਕੀਤੀ ਗਈ। ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ। ਇਸ ਮੌਕੇ ਉਪ-ਵੈਦ ਅਮਿਤ ਕਾਂਸਲ, ਪੁਸ਼ਪਦੀਪ ਸਿੰਘ, ਯੋਗੇਸ਼ ਸ਼ਰਮਾ, ਸੁਖਵੀਰ ਕੌਰ ਅਤੇ ਸੁਰਜੀਤ ਸਿੰਘ ਵੱਲੋਂ ਸੇਵਾਵਾਂ ਨਿਭਾਈਆਂ ਗਈਆਂ।
Advertisement
Advertisement
×