ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਖੇੜੀ ਸਕੂਲ ’ਚ ਵਾਤਾਵਰਨ ਦਿਵਸ ਨੂੰ ਸਮਰਪਿਤ ਜਾਗਰੂਕਤਾ ਸਮਾਗਮ

ਹਵਾ, ਪਾਣੀ ਤੇ ਭੂਮੀ ਨੂੰ ਸੰਭਾਲਣ ਦਾ ਸੱਦਾ; ਵਿਦਿਆਰਥੀਆਂ ਨੂੰ ਆਲ੍ਹਣੇ ਤੇ ਮਿੱਟੀ ਦੇ ਭਾਂਡੇ ਵੰਡੇ
ਖੇੜੀ ਸਕੂਲ ’ਚ ਜਾਗਰੂਕਤਾ ਸਮਾਗਮ ਦੌਰਾਨ ਬੱਚਿਆਂ ਨੂੰ ਪੰਛੀਆਂ ਵਾਸਤੇ ਮਿੱਟੀ ਦੇ ਭਾਂਡੇ ਵੰਡਦੇ ਹੋਏ ਪ੍ਰਬੰਧਕ।
Advertisement
ਗੁਰਦੀਪ ਸਿੰਘ ਲਾਲੀ

ਸੰਗਰੂਰ, 26 ਮਈ

Advertisement

ਸੰਤ ਲੌਂਗੋਵਾਲ ਸੋਸ਼ਲ ਵੈਲਫੇਅਰ ਸੁਸਾਇਟੀ ਸੰਗਰੂਰ ਵੱਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਖੇੜੀ ਵਿੱਚ ਨੈਸ਼ਨਲ ਬਾਇਓਡਾਇਵਰਸਟੀ ਅਥਾਰਟੀ ਆਫ ਇੰਡੀਆ ਅਤੇ ਪੰਜਾਬ ਬਾਇਓ ਡਾਈਵਰਸਟੀ ਬੋਰਡ ਚੰਡੀਗੜ੍ਹ ਦੇ ਸਹਿਯੋਗ ਨਾਲ ਪ੍ਰਾਜੈਕਟ ਇੰਚਾਰਜ ਪ੍ਰਿੰਸੀਪਲ ਸੁਖਦਰਸ਼ਨ ਸਿੰਘ ਢਿੱਲੋਂ ਦੀ ਅਗਵਾਈ ਵਿਚ ਜੈਵਿਕ ਵਿਭਿੰਨਤਾ ਸੰਭਾਲ ਦਿਵਸ ਅਤੇ ਵਾਤਾਵਰਨ ਦਿਵਸ ਨੂੰ ਸਮਰਪਿਤ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਸਮਾਗਮ ਦਾ ਮੁੱਖ ਮੰਤਵ ਨੰਨ੍ਹੇ ਮੁੰਨੇ ਬੱਚਿਆਂ ਨੂੰ ਆਪਣੇ ਕੁਦਰਤ ਦੀ ਗੋਦ ਵਿੱਚ ਬਿਠਾ ਕੇ ਆਪਣੇ ਆਲੇ ਦੁਆਲੇ ਮੌਜੂਦ ਜੀਵਾਂ ਪ੍ਰਤੀ ਪਿਆਰ ਤੇ ਸੇਵਾ ਦੀ ਭਾਵਨਾ ਪੈਦਾ ਕਰਦੇ ਹੋਏ ਜੈਵਿਕ ਅਨੇਕਤਾ ਨੂੰ ਬਚਾਉਣ, ਸੰਭਾਲਣ ਲਈ ਯਤਨਸ਼ੀਲ ਬਣਾਉਣਾ ਸੀ। ਇਸ ਵਰ੍ਹੇ ਦੇ ਮੁੱਖ ਵਿਸ਼ੇ ‘ਕੁਦਰਤ ਨਾਲ ਸਾਂਝ ਅਤੇ ਸਥਾਈ ਵਿਕਾਸ’ ਦੇ ਬੈਨਰ ਹੇਠ ਕਰਵਾਏ ਵਿਸ਼ਵ ਦੇ ਕੁੱਲ ਜੀਵ ਜੰਤੂਆਂ ਦੀ ਸੁਰੱਖਿਆ ਨੂੰ ਸਮਰਪਿਤ ਇਸ ਸਮਾਗਮ ਦੌਰਾਨ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਜੰਗਲਾਂ, ਧਰਤੀ, ਵਾਤਾਵਰਨ ਅਤੇ ਵੱਧ ਰਹੇ ਪ੍ਰਦੂਸ਼ਣ, ਗਲੋਬਲ ਵਾਰਮਿੰਗ, ਰੁੱਖਾਂ ਦੀ ਕਟਾਈ, ਖੇਤੀ ਦੀ ਰਹਿੰਦ ਖੂਹੰਦ ਨੂੰ ਅੱਗਾਂ ਵਰਗੇ ਮਹੱਤਵਪੂਰਨ ਵਿਸ਼ਿਆਂ ਤੇ ਆਪਣੇ ਵਿਚਾਰ, ਗੀਤ, ਕਵਿਤਾਵਾਂ ਪੇਸ਼ ਕਰਕੇ ਸੰਸਾਰ ਵਿੱਚ ਹਰ ਇੱਕ ਜੀਵ, ਜੰਤੂ, ਪੌਦਿਆਂ ਦੀ ਸੰਭਾਲ ਬਾਰੇ ਚਾਨਣਾ ਪਾਇਆ। ਪ੍ਰਿੰਸੀਪਲ ਸੁਖਦਰਸ਼ਨ ਸਿੰਘ ਢਿੱਲੋਂ ਨੇ ਜੈਵਿਕ ਵਿਭਿੰਨਤਾ ਦੀ ਗੱਲ ਕਰਦਿਆਂ ਹਵਾ, ਪਾਣੀ ਤੇ ਭੂਮੀ ਨੂੰ ਸੰਭਾਲਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਜੈਵਿਕ ਅਨੇਕਤਾ ਤੋਂ ਬਿਨਾਂ ਮਨੁੱਖੀ ਜੀਵਨ ਦੀ ਹੋਂਦ ਅਸੰਭਵ ਹੈ। ਵਿਗਿਆਨਕ ਚੇਤਨਾ ਲਹਿਰ ਨਾਲ ਜੁੜੇ ਵਾਤਾਵਰਨ ਪ੍ਰੇਮੀ ਕੁਲਵੰਤ ਸਿੰਘ ਕਸਕ ਨੇ ਵਿਦਿਆਰਥੀਆਂ ਨੂੰ ਆਪਣੇ ਆਲੇ ਦੁਆਲੇ ਰਹਿੰਦੇ ਜੀਵ ਜੰਤੂਆਂ ਬੂਟਿਆਂ ਨੂੰ ਨੇੜਿਓਂ ਦੇਖਣ ਲਈ ਪ੍ਰੇਰਿਤ ਕੀਤਾ। ਸੁਸਾਇਟੀ ਦੇ ਪ੍ਰਧਾਨ ਪਰਮਿੰਦਰ ਕੁਮਾਰ ਲੌਂਗੋਵਾਲ ਲੈਕਚਰਾਰ ਨੇ ਕਿਹਾ ਕਿ ਜੈਵਿਕ ਵਿਭਿੰਨਤਾ ਦੀ ਸੰਭਾਲ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਕਰਨੈਲ ਸਿੰਘ ਸੋਹੀਆਂ ਨੇ ਵਿਦਿਆਰਥੀਆਂ ਨੂੰ ਗਰਮੀ ਦੇ ਮੌਸਮ ਵਿੱਚ ਪੰਛੀਆਂ ਲਈ ਪਾਣੀ ਦਾ ਪ੍ਰਬੰਧ ਕਰਨ ਲਈ ਪ੍ਰੇਰਿਤ ਕੀਤਾ। ਵਿਦਿਆਰਥੀਆਂ ਨੂੰ ਮਿੱਟੀ ਦੇ ਭਾਂਡੇ ਤੇ ਆਲਣਿਆਂ ਦੀ ਵੰਡ ਕਰਨ ਉਪਰੰਤ ਸੈਂਟਰ ਹੈਡ ਟੀਚਰ ਸੁਖਜਿੰਦਰ ਕੌਰ ਨੇ ਸੁਸਾਇਟੀ ਦੇ ਮੈਂਬਰਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਸੁਸਾਇਟੀ ਦੇ ਜਨਰਲ ਸਕੱਤਰ ਸਰਬਜੀਤ ਸਿੰਘ ਲੱਡੀ ਵਲੋਂ ਕੀਤਾ ਗਿਆ।

 

 

 

 

Advertisement