DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੇਂਦਰ ਦੀਆਂ ਲੋਕ ਭਲਾਈ ਸਕੀਮਾਂ ਬਾਰੇ ਜਾਗਰੂਕਤਾ ਕੈਂਪ

ਨਵਦੀਪ ਜੈਦਕਾ ਅਮਰਗੜ੍ਹ, 2 ਜੁਲਾਈ ‘ਭਾਜਪਾ ਦੇ ਸੇਵਾਦਾਰ, ਆ ਗਏ ਤੁਹਾਡੇ ਦਵਾਰ’ ਮੁਹਿੰਮ ਤਹਿਤ ਭਾਰਤੀ ਜਨਤਾ ਪਾਰਟੀ ਮੰਡਲ ਅਮਰਗੜ੍ਹ ਵੱਲੋਂ ਹਲਕਾ ਇੰਚਾਰਜ ਹੀਰਾ ਸਿੰਘ ਅਮਰਗੜ੍ਹ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ...
  • fb
  • twitter
  • whatsapp
  • whatsapp
Advertisement

ਨਵਦੀਪ ਜੈਦਕਾ

ਅਮਰਗੜ੍ਹ, 2 ਜੁਲਾਈ

Advertisement

‘ਭਾਜਪਾ ਦੇ ਸੇਵਾਦਾਰ, ਆ ਗਏ ਤੁਹਾਡੇ ਦਵਾਰ’ ਮੁਹਿੰਮ ਤਹਿਤ ਭਾਰਤੀ ਜਨਤਾ ਪਾਰਟੀ ਮੰਡਲ ਅਮਰਗੜ੍ਹ ਵੱਲੋਂ ਹਲਕਾ ਇੰਚਾਰਜ ਹੀਰਾ ਸਿੰਘ ਅਮਰਗੜ੍ਹ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਕੈਂਪ ਨੇੜਲੇ ਪਿੰਡ ਮਾਹੋਰਾਣਾ ਵਿੱਚ ਲਗਾਇਆ ਗਿਆ। ਇਸ ਮੌਕੇ ਸੰਗਠਨ ਮਹਾਂ ਮੰਤਰੀ ਮਥਰੀ ਨਿਵਾਸਲੂ, ਪੰਜਾਬ ਭਾਜਪਾ ਜਨਰਲ ਸਕੱਤਰ ਅਨਿਲ ਸਰੀਨ ਤੇ ਸਕੱਤਰ ਪੰਜਾਬ ਭਾਜਪਾ ਭਾਨੂੰ ਪ੍ਰਤਾਪ ਰਾਣਾ ਉਚੇਚੇ ਤੌਰ ’ਤੇ ਪਹੁੰਚੇ। ਭਾਜਪਾ ਹਲਕਾ ਇੰਚਾਰਜ ਹੀਰਾ ਸਿੰਘ ਅਮਰਗੜ੍ਹ, ਜ਼ਿਲ੍ਹਾ ਪ੍ਰਧਾਨ ਅਮਨ ਥਾਪਰ ਨੇ ਕਿਹਾ ਕਿ ਇਸ ਕੈਂਪ ਵਿੱਚ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਅਧੀਨ ਅਨੁਸੂਚਿਤ ਜਾਤੀਆਂ, ਆਰਥਿਕ ਪੱਖੋਂ ਕਮਜ਼ੋਰ ਤੇ ਪਿਛੜੇ ਵਰਗ, ਮਹਿਲਾਵਾਂ, ਕਿਸਾਨਾਂ ਅਤੇ ਬੇਰੁਜ਼ਗਾਰਾਂ ਨੂੰ ਲਾਭ ਦੇਣ ਲਈ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਬਾਰੇ ਜਾਗਰੂਕ ਕਰਦੇ ਹੋਏ ਕਾਰਡ ਬਣਾਉਣ ਲਈ ਪ੍ਰੇਰਦਤ ਕੀਤਾ ਜਾ ਰਿਹਾ ਹੈ। ਇਸ ਮੌਕੇ ਸਰਕਲ ਪ੍ਰਧਾਨ ਜਰਨੈਲ ਸਿੰਘ ਗੁਆਰਾ, ਦਵਿੰਦਰ ਸਿੰਗਲਾ ਬੌਬੀ, ਜਾਹਿਦ ਪੀਰ ਦੋਵੇਂ ਜ਼ਿਲ੍ਹਾ ਜਨਰਲ ਸਕੱਤਰ, ਵੈਦ ਮੋਹਨ ਲਾਲ, ਦੀਪਕ, ਅਮਿਤ ਕੁਮਾਰ, ਨਿਰਮਲ ਕੁਮਾਰ, ਸੋਨੀ ਸਰਪੰਚ, ਕੁਲਵਿੰਦਰ ਸਿੰਘ, ਸਵਾਰਨ ਸਿੰਘ, ਮੇਜਰ ਸਿੰਘ ਅਤੇ ਜੋਗਿੰਦਰ ਸਿੰਘ ਹਾਜ਼ਰ ਸਨ।

Advertisement
×