ਸਕੂਲ ਵਿੱਚ ਅਥਲੈਟਿਕਸ ਮੁਕਾਬਲੇ
ਹੋਲੀ ਹਾਰਟ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਛਾਜਲੀ ਅਥਲੈਟਿਕ ਮੀਟ ਕਰਵਾਈ ਗਈ। ਸਕੂਲ ਦੇ ਮਹਾਤਮਾ ਗਾਂਧੀ ਹਾਊਸ, ਕਲਪਨਾ ਚਾਵਲਾ ਹਾਊਸ, ਮਦਰ ਟਰੇਸਾ ਹਾਊਸ ਅਤੇ ਸ਼ੇਕਸਪੀਅਰ ਹਾਊਸ ਵਿਚਕਾਰ ਮੁਕਾਬਲੇ ਕਰਵਾਏ ਗਏ। ਇਸ ਮੌਕੇ ਹਰਡਲ ਦੌੜ, 100 ਮੀਟਰ ਦੌੜ, ਸ਼ਾਟਪੁੱਟ, ਜੈਵਲਿਨ ਥਰੋਅ ਅਤੇ...
Advertisement
ਹੋਲੀ ਹਾਰਟ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਛਾਜਲੀ ਅਥਲੈਟਿਕ ਮੀਟ ਕਰਵਾਈ ਗਈ। ਸਕੂਲ ਦੇ ਮਹਾਤਮਾ ਗਾਂਧੀ ਹਾਊਸ, ਕਲਪਨਾ ਚਾਵਲਾ ਹਾਊਸ, ਮਦਰ ਟਰੇਸਾ ਹਾਊਸ ਅਤੇ ਸ਼ੇਕਸਪੀਅਰ ਹਾਊਸ ਵਿਚਕਾਰ ਮੁਕਾਬਲੇ ਕਰਵਾਏ ਗਏ। ਇਸ ਮੌਕੇ ਹਰਡਲ ਦੌੜ, 100 ਮੀਟਰ ਦੌੜ, ਸ਼ਾਟਪੁੱਟ, ਜੈਵਲਿਨ ਥਰੋਅ ਅਤੇ ਰਿਲੇਅ ਦੌੜ ਵਰਗੀਆਂ ਮਨੋਰੰਜਕ ਗਤੀਵਿਧੀਆਂ ਕਰਵਾਈਆਂ ਗਈਆਂ। ਮਹਾਤਮਾ ਗਾਂਧੀ ਹਾਊਸ ਨੇ ਓਵਰਆਲ ਟਰਾਫੀ ਜਿੱਤੀ, ਜਦਕਿ ਮਦਰ ਟਰੇਸਾ ਹਾਊਸ ਦੂਜੇ, ਕਲਪਨਾ ਚਾਵਲਾ ਹਾਊਸ ਤੀਜੇ ਅਤੇ ਸੇਕਸਪੀਅਰ ਹਾਊਸ ਚੌਥੇ ਸਥਾਨ ’ਤੇ ਰਿਹਾ। ਸਕੂਲ ਚੇਅਰਮੈਨ ਮਨਦੀਪ ਸਿੰਘ ਚੱਠਾ ਅਤੇ ਡਾਇਰੈਕਟਰ ਅੰਮ੍ਰਿਤਪਾਲ ਸਿੰਘ ਚੱਠਾ ਨੇ ਜੇਤੂ ਖਿਡਾਰੀਆਂ ਦਾ ਸਨਮਾਨ ਕੀਤਾ। ਇਸ ਮੌਕੇ ਪ੍ਰਿੰਸੀਪਲ ਕਾਮਨੀ ਸਿੰਗਲਾ, ਲਖਵਿੰਦਰ ਸਿੰਘ, ਮਨਦੀਪ ਸਿੰਘ ਡੀ ਪੀ ਈ, ਲਖਵਿੰਦਰ ਸਿੰਘ ਡੀ ਪੀ ਈ, ਹਰਵਿੰਦਰ ਸਿੰਘ ਡੀ ਪੀ ਈ ਤੇ ਕੋਚ ਅਮਨਦੀਪ ਸਿੰਘ ਹਾਜ਼ਰ ਸਨ।
Advertisement
Advertisement
×

