DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲਾਵਾਰਸ ਬੱਚੀ ਲਈ ਸਹਿਯੋਗ ਦੀ ਅਪੀਲ

ਪਿਛਲੇ ਮਹੀਨੇ ਬਚਾਈ ਗਈ ਸੱਤ ਸਾਲਾ ਬੱਚੀ ਦੀ ਪਛਾਣ ਲਈ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਲੋਕਾਂ ਤੋਂ ਮਦਦ ਮੰਗੀ ਹੈ। ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਪਟਿਆਲਾ ਰੂਪਵੰਤ ਕੌਰ ਨੇ ਦੱਸਿਆ ਕਿ 29 ਨਵੰਬਰ ਰਾਤ ਨੂੰ ਇਕ ਲਾਵਾਰਿਸ ਬੱਚੀ ਰਾਜਪੁਰਾ ਰੇਲਵੇ ਸਟੇਸ਼ਨ...

  • fb
  • twitter
  • whatsapp
  • whatsapp
Advertisement

ਪਿਛਲੇ ਮਹੀਨੇ ਬਚਾਈ ਗਈ ਸੱਤ ਸਾਲਾ ਬੱਚੀ ਦੀ ਪਛਾਣ ਲਈ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਲੋਕਾਂ ਤੋਂ ਮਦਦ ਮੰਗੀ ਹੈ। ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਪਟਿਆਲਾ ਰੂਪਵੰਤ ਕੌਰ ਨੇ ਦੱਸਿਆ ਕਿ 29 ਨਵੰਬਰ ਰਾਤ ਨੂੰ ਇਕ ਲਾਵਾਰਿਸ ਬੱਚੀ ਰਾਜਪੁਰਾ ਰੇਲਵੇ ਸਟੇਸ਼ਨ ਵਿੱਚ ਰੇਲਗੱਡੀ ਵਿੱਚ ਇੱਕ ਅਨਜਾਣ ਔਰਤ ਨੂੰ ਮਿਲੀ, ਜੋ ਨਾਭਾ ਦੀ ਰਹਿਣ ਵਾਲੀ ਸੀ। ਉਹ ਬੱਚੀ ਨੂੰ ਆਪਣੇ ਨਾਲ ਨਾਭਾ ਲੈ ਗਈ ਤੇ ਉਸ ਨੇ ਨਾਭਾ ਰੇਲਵੇ ਸਟੇਸ਼ਨ ਪਹੁੰਚਾ ਕੇ 1098 ਚਾਈਲਡ ਹੈਲਪ ਲਾਈਨ ’ਤੇ ਫੋਨ ਕਰਕੇ ਬੱਚੀ ਬਾਰੇ ਜਾਣਕਾਰੀ ਦਿੱਤੀ। ਬੱਚੀ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਖੰਨਾ ਦੇ ਰਹਿਣ ਵਾਲੇ ਹਨ ਅਤੇ ਮਾਂ ਖੇਤਾਂ ਵਿੱਚ ਕੰਮ ਕਰਦੀ ਹੈ ।

ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਬੱਚੀ ਦਾ ਨਾਂ ਬਿਊਟੀ, ਉਮਰ 7 ਸਾਲ ਹੈ ਅਤੇ ਬੱਚੀ ਦਾ ਰੰਗ ਸਾਂਵਲਾ ਹੈ । ਬੱਚੀ ਦਾ ਕੱਦ ਤਕਰੀਬਨ 4 ਫੁੱਟ ਹੈ। ਉਹਨਾਂ ਕਿਹਾ ਕਿ ਜੇਕਰ ਇਸ ਬੱਚੀ ਦੇ ਪਰਿਵਾਰ ਬਾਰੇ ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ ਦਫਤਰ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਪਟਿਆਲਾ ਕਮਰਾ ਨੰ: 150 ਬਲਾਕ ਸੀ ਐਕਸਟੈਂਸ਼ਨ ਮਿੰਨੀ ਸਕੱਤਰੇਤ ਪਟਿਆਲਾ ਫੋਨ ਨੰ: 0175-2353523 ਅਤੇ 1098 ਚਾਈਲਡ ਹੈਲਪ ਲਾਈਨ ਪਟਿਆਲਾ ਤੇ ਸੰਪਰਕ ਕਰ ਸਕਦੇ ਹਨ।

Advertisement

Advertisement

Advertisement
×