ਜ਼ਿਲ੍ਹਾ ਸੰਗਰੂਰ ਦੇ 26 ਪਿੰਡਾਂ ਵਿੱਚ ਸਾਰੇ ਸਕੂਲ ਰਹਿਣਗੇ ਬੰਦ
ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਅਤੇ ਹੜ੍ਹ ਵਰਗੀ ਸਥਿਤੀ ਪੈਦਾ ਹੋਣ ਦੇ ਖਦਸ਼ੇ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਜ਼ਿਲ੍ਹਾ ਸੰਗਰੂਰ ਦੇ 26 ਪਿੰਡਾਂ ਵਿੱਚ ਪੈਂਦੇ ਸਾਰੇ ਸਕੂਲਾਂ, ਜਦੋਂਕਿ ਬਾਕੀ ਪਿੰਡਾਂ ਦੇ 24 ਸਕੂਲਾਂ ਨੂੰ ਅਗਲੇ ਹੁਕਮਾਂ ਤੱਕ ਬੰਦ ਰੱਖਣ ਦਾ ਹੁਕਮ ਜਾਰੀ ਕੀਤਾ ਹੈ। ਹੁਕਮਾਂ ਵਿੱਚ ਕਿਹਾ ਗਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਅਨੁਸਾਰ ਬਰਸਾਤ ਜਾਂ ਹੜ੍ਹਾਂ ਕਾਰਨ ਬੁਨਿਆਦੀ ਢਾਂਚਾ ਪ੍ਰਭਾਵਿਤ ਹੋਣ ਦੇ ਮੱਦੇਨਜ਼ਰ ਜਿਹੜੇ ਸਕੂਲ ਖੁੱਲ੍ਹ ਨਹੀਂ ਰਹੇ, ਉਨ੍ਹਾਂ ਵਿੱਚ ਬਲਾਕ ਸੰਗਰੂਰ-1 ਦਾ ਸ.ਸ.ਸ.ਸ. ਕਾਂਝਲਾ, ਬਲਾਕ ਸੰਗਰੂਰ-2 ਦੇ ਸ.ਸ.ਸ.ਸ. ਭਵਾਨੀਗੜ੍ਹ ਕੰਨਿਆ, ਸ.ਸ.ਸ.ਸ. ਚੰਨੋ, ਸ.ਹ.ਸ. ਪਲਾਸੌਰ, ਸ.ਹ.ਸ. ਕਾਕੜਾ, ਬਲਾਕ ਲਹਿਰਾਗਾਗਾ ਦੇ ਸ.ਸ.ਸ.ਸ. ਹਰਿਆਊ, ਸ.ਸ.ਸ.ਸ. ਲਹਿਰਾਗਾਗਾ, ਸ.ਸ.ਸ.ਸ. ਭੂਟਾਲ ਖੁਰਦ, ਬਲਾਕ ਮੂਨਕ ਦਾ ਸ.ਸ.ਸ.ਸ. ਮੂਨਕ (ਕ), ਬਲਾਕ ਧੂਰੀ ਦਾ ਸ.ਮਿ.ਸ. ਪੇਧਨੀ, ਸ.ਮਿ.ਸ. ਬੱਬਨਪੁਰ, ਸ.ਮਿ.ਸ. ਹਸਨਪੁਰ, ਸ.ਸ.ਸ.ਸ. ਧੂਰੀ ਕੰਨਿਆ, ਬਲਾਕ ਸ਼ੇਰਪੁਰ ਦੇ ਸ.ਹ.ਸ. ਮਹਿਮਦਪੁਰ, ਸ.ਸ.ਸ.ਸ. ਸ਼ੇਰਪੁਰ, ਸ.ਸ.ਸ.ਸ. ਮੂਲੋਵਾਲ, ਬਲਾਕ ਚੀਮਾ ਦਾ ਸ.ਹ.ਸ. ਕਿਲ੍ਹਾ ਭਰੀਆਂ, ਬਲਾਕ ਸੁਨਾਮ-1ਦਾ ਸ.ਹ.ਸ. ਰਾਮਗੜ੍ਹ ਜਵੰਧੇ, ਸੁਨਾਮ-2 ਦਾ ਸ.ਸ.ਸ.ਸ. ਲਾਡਬਨਜਾਰਾ, ਸ.ਹ.ਸ. ਬਲਿਆਲ ਸ਼ਾਮਲ ਹਨ। ਇਹਨਾਂ ਤੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਦੀ ਰਿਪੋਰਟ ਮੁਤਾਬਕ ਜਿਨ੍ਹਾਂ ਸਕੂਲਾਂ ਦਾ ਢਾਂਚਾ ਪ੍ਰਭਾਵਿਤ ਹੋਇਆ ਹੈ ਤੇ ਬੰਦ ਰਹਿਣਗੇ, ਉਹਨਾਂ ਵਿੱਚ ਬਲਾਕ ਲਹਿਰਾਗਾਗਾ ਦਾ ਸ.ਪ.ਸ. ਚੰਗਾਲੀਵਾਲਾ, ਬਲਾਕ ਸੰਗਰੂਰ-1 ਦੇ ਸ.ਪ.ਸ. ਰਾਮਨਗਰ ਬਸਤੀ ਸੰਗਰੂਰ, ਸ.ਪ.ਸ.ਬੇਨੜਾ -1 ਅਤੇ ਬਲਾਕ ਸੁਨਾਮ-2 ਦਾ ਸ.ਪ.ਸ. ਦਿੜ੍ਹਬਾ ਸ਼ਾਮਲ ਹਨ। ਇਥੇ ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਉਕਤ ਸਾਰੇ ਸਕੂਲ ਸਿਰਫ ਵਿਦਿਆਰਥੀਆਂ ਲਈ ਬੰਦ ਰਹਿਣਗੇ। ਇਨ੍ਹਾਂ ਸਕੂਲਾਂ ਵਿੱਚ ਅਧਿਆਪਕ ਅਤੇ ਸਟਾਫ ਪੂਰਨ ਤੌਰ ਉਪਰ ਹਾਜ਼ਰ ਰਹਿਣਗੇ। ਇਸ ਤੋਂ ਇਲਾਵਾ ਜਿਨ੍ਹਾਂ ਪਿੰਡਾਂ/ ਸ਼ਹਿਰਾਂ ਦੇ ਸਾਰੇ ਸਕੂਲ ਘੱਗਰ ਦਰਿਆ, ਜੋ ਕਿ ਪਿਛਲੇ 5 ਦਿਨਾਂ ਤੋਂ ਖਤਰੇ ਦੇ ਨਿਸ਼ਾਨ ਤੋਂ ਉੱਤੇ ਵੱਗ ਰਿਹਾ ਹੈ,ਦੇ ਬਿਲਕੁੱਲ ਨਜ਼ਦੀਕ ਹੋਣ ਕਰ ਕੇ ਜਾਨੀ/ਮਾਲੀ ਨੁਕਸਾਨ ਬਚਾਉਣ ਦੇ ਮੱਦੇਨਜ਼ਰ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ, ਉਹਨਾਂ ਵਿੱਚ ਖਨੌਰੀ, ਬਨਾਰਸੀ, ਬਾਊਪੁਰ, ਨਵਾਗਾਓਂ, ਜਸਵੰਤਪੁਰਾ ਉਰਫ ਹੋਤੀਪੁਰ, ਅਨਦਾਨਾ, ਸ਼ਾਹਪੁਰ ਥੇੜੀ, ਚਾਂਦੂ, ਮੰਡਵੀ, ਬੱਗਾਂ, ਬੁਸਹਿਰਾ, ਹਮੀਰਗੜ੍ਹ, ਸੁਰਜਣ ਭੈਣੀ, ਭੁੰਦੜਭੈਣੀ, ਸਲੇਮਗੜ੍ਹ, ਮਕਰੌੜ ਸਾਹਿਬ, ਫੂਲਦ, ਗਨੌਟਾ, ਘਮੂਰਘਾਟ, ਰਾਮਪੁਰ ਗੁੱਜਰਾਂ, ਹਾਂਡਾ, ਕੁੰਦਨੀ, ਵਜੀਦਪੁਰ, ਕਬੀਰਪੁਰ, ਕੜੈਲ ਤੇ ਮੂਨਕ ਸ਼ਾਮਲ ਹਨ।