ਸਰਵ ਭਾਰਤੀ ਸੇਵਾ ਸਮਿਤੀ ਦੇ ਅਹੁਦੇਦਾਰ ਚੁਣੇ
ਸਰਵ ਭਾਰਤੀ ਸੇਵਾ ਸਮਿਤੀ ਦੀ ਮੀਟਿੰਗ ਪ੍ਰਧਾਨ ਰਾਕੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਉਨ੍ਹਾਂ ਪਿਛਲੇ ਤਿੰਨ ਸਾਲਾਂ ਦਾ ਲੇਖਾ ਜੋਖਾ ਪੇਸ਼ ਕੀਤਾ। ਇਸ ਮੌਕੇ ਪੁਰਾਣੀ ਕਮੇਟੀ ਨੂੰ ਭੰਗ ਕਰਦੇ ਹੋਏ ਗਿਆਨ ਚੰਦ ਵਲੋਂ ਮੁੜ ਰਾਕੇਸ਼ ਕੁਮਾਰ ਨੂੰ ਅਗਲੇ ਤਿੰਨ ਸਾਲਾਂ ਲਈ ਪ੍ਰਧਾਨ ਚੁਣਨ ਦਾ ਮਤਾ ਲਿਆਂਦਾ ਜਿਸ ਉੱਪਰ ਸਾਰਿਆਂ ਨੇ ਸਹਿਮਤੀ ਪ੍ਰਗਟ ਕੀਤੀ। ਇਸ ਤਰ੍ਹਾਂ ਅਗਲੇ ਤਿੰਨ ਸਾਲਾਂ ਲਈ ਰਾਕੇਸ਼ ਕੁਮਾਰ ਨੂੰ ਮੁੜ ਤੋਂ ਸਰਵ ਭਾਰਤੀ ਸੇਵਾ ਸਮਿਤੀ ਦਾ ਪ੍ਰਧਾਨ ਚੁਣਿਆ ਗਿਆ। ਨਵੇਂ ਚੁਣੇ ਅਹੁਦੇਦਾਰਾਂ ਵਿੱਚ ਪਿਆਰ ਚੰਦ ਨੂੰ ਜਨਰਲ ਸੈਕਟਰੀ, ਪ੍ਰਦੀਪ ਮਿੱਤਲ ਸੈਕਟਰੀ ਅਤੇ ਅਨੁਰਾਗ ਗੋਇਲ ਅਤੇ ਸੰਜੇ ਸਿੰਗਲਾ ਨੂੰ ਖਜ਼ਾਨਚੀ ਨਿਯੁਕਤ ਕੀਤਾ ਗਿਆ। ਮੋਹਨ ਲਾਲ ਸਿੰਗਲਾ ਤੇ ਰਤਨ ਸਿੰਗਲਾ ਉਪ ਪ੍ਰਧਾਨ, ਗਿਆਨ ਚੰਦ ਅਤੇ ਪੂਰਨ ਸਿੰਗਲਾ ਨੂੰ ਸਰਪ੍ਰਸਤ ਚੁਣਿਆ ਗਿਆ ਅਤੇ ਸੁਖਵਿੰਦਰ ਸਿੰਘ ,ਸ਼ਿਵ ਕੁਮਾਰ ਨੂੰ ਪਰਚੇਜ਼ ਇੰਚਾਰਜ, ਵਿਜੇ ਕੁਮਾਰ ਬਿੰਨੀ ਨੂੰ ਪ੍ਰੈੱਸ ਸੈਕਟਰੀ, ਸ਼ੌਕਤ ਅਲੀ ਅਤੇ ਗੁਰਮੇਲ ਸਿੰਘ ਨੂੰ ਸਟੋਰ ਇੰਚਾਰਜ, ਸੁਭਾਸ਼ , ਯਸ਼ ਬਾਂਸਲ ਨੂੰ ਐਡੀਟਰ, ਅਨਿਲ ਕੁਮਾਰ ਨੂੰ ਲੰਗਰ ਇੰਚਾਰਜ ਦੀ ਜ਼ਿੰਮੇਵਾਰੀ ਦਿੱਤੀ ਗਈ। ਇਸ ਮੌਕੇ ਗਿਆਨ ਮਿੱਤਲ, ਬਸੰਤ ਕੁਮਾਰ, ਆਸ਼ੂ ਬਾਂਸਲ, ਬਲਜਿੰਦਰ ਸਿੰਘ, ਭੀਮ ਚੰਦ, ਜਗਦੀਪ, ਬਲਵਿੰਦਰ, ਭਾਰਤ ਭੂਸ਼ਣ ਸਿੰਗਲਾ, ਮਦਨ ਲਾਲ, ਸੈਨਪਾਲ ਤੇ ਬਲਵਿੰਦਰ ਆਦਿ ਮੈਂਬਰ ਹਾਜ਼ਰ ਸਨ।