ਲਿਫਟਿੰਗ ਨਾ ਹੋਣ ਕਾਰਨ ਆੜ੍ਹਤੀ ਤੇ ਮਜ਼ਦੂਰ ਪ੍ਰੇਸ਼ਾਨ
ਸਰਕਾਰ ਵੱਲੋਂ ਝੋਨੇ ਦੀ ਖਰੀਦ 10 ਨਵੰਬਰ ਤੋਂ ਬੰਦ ਕਰ ਦਿੱਤੀ ਹੈ, ਪ੍ਰੰਤੂ ਲਹਿਰਾਗਾਗਾ ਮੂਨਕ ਦੇ ਕਈ ਖਰੀਦ ਕੇਂਦਰਾਂ ਵਿੱਚ 15 ਦਿਨਾਂ ਤੋਂ ਝੋਨੇ ਦੀਆਂ ਬੋਰੀਆਂ ਲਿਫਟ ਹੋਣ ਦਾ ਰਾਹ ਉਡੀਕ ਰਹੀਆਂ ਹਨ। ਇਸ ਸਬੰਧੀ ਆੜ੍ਹਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ...
Advertisement
ਸਰਕਾਰ ਵੱਲੋਂ ਝੋਨੇ ਦੀ ਖਰੀਦ 10 ਨਵੰਬਰ ਤੋਂ ਬੰਦ ਕਰ ਦਿੱਤੀ ਹੈ, ਪ੍ਰੰਤੂ ਲਹਿਰਾਗਾਗਾ ਮੂਨਕ ਦੇ ਕਈ ਖਰੀਦ ਕੇਂਦਰਾਂ ਵਿੱਚ 15 ਦਿਨਾਂ ਤੋਂ ਝੋਨੇ ਦੀਆਂ ਬੋਰੀਆਂ ਲਿਫਟ ਹੋਣ ਦਾ ਰਾਹ ਉਡੀਕ ਰਹੀਆਂ ਹਨ। ਇਸ ਸਬੰਧੀ ਆੜ੍ਹਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਕੁਮਾਰ ਸਿੰਗਲਾ ਲਹਿਰਾਗਾਗਾ ਨੇ ਦੱਸਿਆ ਕਿ ਮਾਰਕੀਟ ਕਮੇਟੀ ਮੂਨਕ ਨਾਲ ਜੁੜੇ ਖਰੀਦ ਕੇਂਦਰ ਢੀਂਡਸਾ ਵਿੱਚ ਮਾਰਕਫੈੱਡ ਏਜੰਸੀ ਨਾਲ ਸਬੰਧਤ ਤਕਰੀਬਨ 6000 ਦੇ ਨੇੜੇ ਝੋਨੇ ਦੇ ਗੱਟੇ ਪਿਛਲੇ 15 ਦਿਨਾਂ ਤੋਂ ਪਏ ਹਨ। 15 ਦਿਨਾਂ ਤੋਂ ਲਿਫਟਿੰਗ ਨਾ ਹੋਣ ਤੇ ਬੋਰੀਆਂ ਨੂੰ ਜਿੱਥੇ ਸਿਊਂਕ ਖਾ ਰਹੀ ਹੈ, ਉਥੇ ਹੀ ਝੋਨੇ ਦੀਆਂ ਬੋਰੀਆਂ ਦਾ ਭਾਰ ਵੀ ਘਟ ਰਿਹਾ ਹੈ,ਇਸ ਲਈ ਜਲਦੀ ਲਿਫਟਿੰਗ ਕਰਵਾਈ ਜਾਵੇ।
Advertisement
Advertisement
×

